ਪੰਨਾ:ਕੁਰਾਨ ਮਜੀਦ (1932).pdf/476

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੪੭੬ ਸੂਰਤ ਸਜਦਾਂ ੩੨ ਪਾਰਾ ੨੧ ਪਰਵਰਦਿਗਾਰ ਪਾਸੋਂ ਪ੍ਰਾਰਥਨਾ ਕਰਦੇ ਅਰ ਜੋ ਕੁਛ (ਵੀ) ਅਸਾਂ ਨੇ ਓਹਨਾਂ ਨੂੰ ਦੇ ਰਖਿਆ ਹੈ ਉਸ ਵਿਚੋਂ ( ਖੁਦਾ ਦੇ ਮਾਰਗ ਵਿਚ ) ਖਰਚ ਕਰਦੇ ਹਨ ॥੧੬॥ਤੋ ਕੋਈ ਪੁਰਖ ਵੀ ਨਹੀਂ ਜਾਣਦਾ ਕਿ ਲੋਕਾਂ ਦੇ ( ਸ਼ੁਭ ) ਕਰਮਾਂ ਦੇ ਬਦਲੇ ਵਿਚ ਕੈਸੀ ੨ ਅੱਖੀਆਂ ਦੀ ਠੰਢਕ ਓਹਨਾਂ ਵਾਸਤੇ ਗੁਪਤ ਪਰਦੇ ਵਿਚ ਵਿਦਮਾਨ ਹੈ ॥ ੧੭ ॥ ਤੋ ਕੀ ਈਮਾਨ ਧਾਰਨੇ ਵਾਲਾ ਉਸ ਦੇ ਸਮਾਨ ਹੋ ਜਾਏਗਾ ਜੋ ਨਾਫਰਮਾਨੀ ਕਰਦਾ ਹੈ ( ਦੋਨੋਂ ਫਰੀਕ ਕਦਾਪੀ ) ਬਰਾਬਰ ਨਹੀਂ ਹੋ ਸਕਦੇ ॥੧੮॥ਤੋ ਜੋ ਲੋਗ ਈਮਾਨ ਧਾਰ ਬੈਠੇ ਅਰ ਓਹਨਾਂ ਨੇ ਸ਼ੁਭ ਕਰਮ ( ਭੀ ) ਕੀਤੇ ਓਹਨਾਂ ਵਾਸਤੇ ਰਹਿਣ ਨੂੰ ਬਾਗ ਹੋਣਗੇ ( ਯਿਹ ) ਪਾਹੁਨਚਾਰੀ ਓਹਨਾਂ ਦੇ ( ਸ਼ੁਭ ) ਕਰਮਾਂ ਦਾ ਬਦਲਾ ( ਹੈ ) ਜੋ ( ਸੰਸਾਰ ਵਿਚ ) ਕਰਦੇ ਰਹੇ ॥੧੯॥ ਅਰੁ ਜੋ ਲੋਗ ਨਾ ਫਰਮਾਨੀ ਕਰਦੇ ਰਹੇ ਓਹਨਾਂ ਦਾ ਟਿਕਾਣਾ ਨਰਕ ਹੋਵੇਗਾ। ਜਦੋਂ ੨ ਉਸ ਵਿਚੋਂ ਨਿਕਲਣ ਦੀ ਇਛਾ ਕਰਨਗੇ ਉਸੇ ਵਿਚ ਲੋਟਾ ਦਿਤੇ ਜਾਣਗੇ ਅਰ ਓਹਨਾਂ ਨੂੰ ਕਿਹਾ ਜਾਵੇਗਾ ਕਿ ਜਿਸ ਨਾਰਕੀ ( ਦੁਖ ) ਨੂੰ ਤੁਸੀਂ ਮਿਯਾ ਕਹਿੰਦੇ ਰਹੇ ਹੁਣ ਉਸੇ ਦੇ ਸਵਾਦ ਚਖੋ ॥੨੦॥ ਅਰ ( ਲੈ ਦੇ ) ਬੜੇ ਕਸ਼ਟ ਥੀਂ ਪਹਿਲੇ ਅਸੀਂ ਏਹਨਾਂ ( ਮੱਕੇ ਦਿਆਂ ਕਾਫਰਾਂ ) ਨੂੰ ( ਇਕ ਐਸੇ ) ਕਸ਼ਟ ਦਾ ਸਵਾਦ ਭੀ ਜਰੂਰ ਚਖਾਵਾਂਗੇ ਜੋ ( ਏਸੇ ਸੰਸਾਰ ਵਿਚ ਏਹਨਾਂ ਉਪਰ ) ਸਮੀਪ ( ਹੀ ਪਰਾਪਤ ) ਹੋਵੇਗਾ ਤਾਂ ਕਿ ਯੇਹ ਲੋਗ ਸਾਡੀ ਤਰਫ ਝੁਕਣ॥੨੧॥ 7. ਅਰ ਓਸ ਨਾਲੋਂ ਵਧ ਕੇ ਪਾਪੀ ਕੌਣ ਹੈ ਕਿ ਉਸ ਨੂੰ ਉਸ ਦੇ ਪਰਵਰਦਿਗਾਰ ਦੀਆਂ ਆਇਤਾਂ ਦੁਵਾਰਾ ਸਿਖਿਆ ਕੀਤੀ ਜਾਵੇ ਅਰ ਉਹ ਉਸ ਵਲੋਂ ਮੂੰਹ ਫੇਰ ਜਾਏ ਨਿਰਸੰਦੇਹ ਅਸੀਂ ਸਦੋਖੀਆਂ ਪਾਸੋਂ ਬਦਲਾ ਲੈ ਕੇ ਹੀ ਰਹਾਂਗੇ ॥੨੨॥ ਰੁਕੂਹ ੨॥ ਅਰ ਅਸਾਂ ਨੇ ਮੂਸਾ ਨੂੰ ਭੀ ( ਅਸਮਾਨੀ ਕਿਤਾਬ ਅਰਥਾਤ ਤੋਰਾਤ ) ਦਿਤੀ ਸੀ ਤੇ ( ਹੇ ਪੈ ੰਬਰ ) ਤੁਸੀਂ ਭੀ ( ਖੁਦਾ ਦੀ ਤਰਫ ਥੀਂ ) ਕਿਤਾਬ ( ਅਸਮਾਨੀ ਅਰਥਾਤ ਕੁਰਾਨ) ਦੇ ਮਿਲਨ ਨਾਲ ਭੂਮ ਵਿਚ ਨਾ ਰਹੋ ਅਰ ਅਸਾਂ ਨੇ ਓਸ ( ਤੋਰਾਤ ) ਨੂੰ ਬਨੀ ਅਸਰਾਈਲ ਵਾਸਤੇ ਸਿਖਿਆ ਨਿਰਮਾਣ ਕੀਤਾ ਸੀ ॥ ੨੩॥ ਅਰ ਅਸਾਂ ਨੇ ਬਨੀ ਅਸਰਾਈਲ ਵਿਚੋਂ ( ਦੀਨ ਦੇ ) ਆਗੂ ਬਨਾਏ ਥੇ ਜੋ ਸਾਡੀ ਆ ਆ ਨਾਲ ( ਲੋਗਾਂ ਨੂੰ ) ਸਿਖਮਤ ਦਿਤਾ, ਕਰਦੇ ਸਨ ( ਅਰ ਯਿਹ ਗੁਰ ਪਦਵੀ ਓਹਨਾਂ ਨੂੰ ਓਸ ਵੇਲੇ ਮਿਲੀ ) ਜਦੋਂ ਕਿ ਉਹ ( ਕਾਫਰਾਂ ਦੇ ਕਸ਼ਟ ਦੇਣ ਉਪਰ ) ਸਬਰ ਕਰਕੇ ਬੈਠੇ ਰਹੇ ਅਰ ( ਓਸ ਥੀਂ ਸਿਵਾ ) ਸਾਡੀਆਂ E


Hun tie Digitized by Panjab Digital Library | www.paniabdigilib.org S