826 ਪਾਰਾ ੨੧ ਸੂਰਤ ਲੁਕਮਾਨ ੩੧ ਦੀਆਂ ਉਤਮ ਵਸਤਾਂ ਉਤਪਤ ਕੀਤੀਆਂ॥ ੧੦ ॥ ( ਹੇ ਪੈਯੰਬਰ ) ਏਹਨਾਂ ਲੋਕਾਂ ਨੂੰ ਕਹੋ ਕਿ ) ਯਿਹ ਤਾਂ ਖੁਦਾ ਦੀ ( ਉਤਪਤ ਕੀਤੀ ਹੋਈ ) ਉਤਪਤੀ ਹੈ ।ਤੋਂ ਹੁਣ ਤੁਸੀਂ ਲੋਗ ਮੈਨੂੰ ਦਿਖਾਓ ਕਿ ਖੁਦਾ ਦੇ ਸਿਵਾ ਜੋ ( ਮਾਬੂਦ ਤੁਸਾਂ ਲੋਗਾਂ ਨੇ ਬਨਾ ਰਖੇ ) ਹਨ ਓਹਨਾਂ ਨੇ ਕੀ ਕੁਛ ਉਤਪਤ ਕੀਤਾ ਹੈ ਬਾਰਤਾ ( ਇਹ ) ਹੈ ਕਿ ਯਿਹ ਦੁਸ਼ਟ ਖੁੱਲਮਖੁਲੇ ਕੁਮਾਰਗੀ ਵਿਚ ( ਪਏ ) ਹੋਏ ਹਨ ॥੧੧॥ ਰੁਕੂਹ ੧ ॥ ਅਰ ਅਸਾਂ ਨੇ ਲੁਕਮਾਨ ਨੂੰ ਸੁਬੁਧੀ ਪਰਦਾਨ ਕੀਤੀ ਅਰ ( ਅਰ ਆਯਾ ਕੀਤੀ) ਕਿ ਅੱਲਾ ਦਾ ਧਨਵਾਦ ਕਰਦੇ ਰਹੋ ਅਰ ਜੋ ਧਨਵਾਦ ਕਰਦਾ ਹੈ ਸੋ ਆਪਣੇ ਹੀ ( ਭਲੇ ਵਾਸਤੇ ) ¸ ਸ਼ੁਕਰ ਕਰਦਾ ਹੈ ਅਰ ਜੋ ਨਾਸ਼ੁਕਰੀ ਕਰਦਾ ਹੈ ਤੋ ਅੱਲਾ ਬੇ ਪਰਵਾਹ ( ਅਰ ਸਰਬ ਦਸ਼ਾ ਵਿਚ ਉਸਤੁਤੀ ਜੋਗ ਹੈ ॥੧੨ ॥ ਅਰ ਇਕ ( ਉਹ ਭੀ ) ਸਮਾਂ ( ਸੀ ਕਿ ) ਲੁਕਮਾਨ ਨੇ ਆਪਣੇ ਪੁਤ੍ਰ ਨੂੰ ਸਿਖ੍ਯਾ ਕਰਨ ਦੇ ਸਮੇਂ ਓਸ ਨੂੰ ਕਹਿਆ ਕਿ ਪੁਤ੍ਰ ! ( ਕਿਸੇ ਨੂੰ ) ਖੁਦਾ ਦਾ ਸ਼ਰੀਕ ਨਾ ਨਿਯਤ ਕਰਨਾ ਏਸ ਵਿਚ ਭਰਮ ਨਹੀਂ ਕਿ ਸ਼ਰਕ ਬੜੇ ਹੀ ਪਾਪ ਦੀ ਬਾਰਤਾ ਹੈ॥ ੧੩॥ ਅਰ ਅਸਾਂ ਨੇ ਆਦਮੀ ਨੂੰ ਓਸ ਦੇ ਮਾਈ ਬਾਪ ਦੇ ਹੱਕ ਵਿਚ ਪਕੀ ਕੀਤੀ ( ਕਿ ਸਰਬ ਪ੍ਰਕਾਰ ਨਾਲ ਉਨ੍ਹਾਂ ਦਾ ਅਦਬ ਦ੍ਰਿਸ਼ਟੀ ਗੋਚਰ ਰਖੇ ) ਕਿ ਓਸ ਦੀ ਮਾਈ ਨੇ ਨਿਰਬਲਤਾ ਥੀਂ ਨਿਰਬਲਤਾ ਦੀ ਦਿਸ਼ਾ ਵਿਚ ਓਸ ਨੂੰ ਉਠਾਇਆ ਦੀ ਅਰ ( ਇਸ ਥੀਂ ਵਧ ਕੇ ਕਿਤੋਂ ) ਦੋ ਬਰਸਾਂ ( ਵਿਚ ਜਾਕੇ ) ਓਸ ਦਾ ਦੁਧ ਛੁਟਦਾ ਹੈ ( ਏਸ ਕਾਰਨ ਅਸਾਂ ਨੇ ਪੁਰਖ ਨੂੰ ਆਗਿਆ ਦਿਤੀ ) ਕਿ ਸਾਡਾ ( ਭੀ ) ਧੰਨਵਾਦ ਕਰੇ ਅਰ ਆਪਣੇ ਮਾਤਾ ਪਿਤਾ ਦਾ ( ਭੀ। ਅੰਤ ਨੂੰ ) ਸਾਡੀ ਹੀ ਤਰਫ ( ਤੁਸਾਂ ਸਾਰਿਆਂ ) ਲੌਟ ਕੇ ਆਉਣਾ ਹੈ ॥੧੪॥ਅਰ ਹੇ (ਸੋਤਾ) ਯਦੀ ਤੇਰੇ ਮਾਤਾ ਪਿਤਾ ਤੇਰੇ ਤਾਂਈ ਏਸ ( ਬਾਰਤਾ ) ਉਪਰ ਅਕੁੰਠਤ ਕਰਨ ਕਿ ਤੂੰ ਸਾਡੇ ਨਾਲ ( ਕਿਸੇ ਨੂੰ ) ਖੁਦਾ ਦਾ ਸ਼ਰੀਕ ਬਨਾ ਜਿਸ ਦੀ ਤੇਰੇ ਪਾਸ ਕੋਈ ਯੁਕਤੀ ਹੈ ਨਹੀਂ ਤੇ ( ਏਸ ਬਾਰਤਾ ਵਿਚ ) ਓਹਨਾਂ ਦਾ ਕਹਿਣਾ ਨਾ ਮੰਨਣਾ ( ਪਰੰਤੂ ) ਹਾਂ ਸੰਸਾਰ ਵਿਚ ( ਬਰਖੁਰਦਾਰਾਂ ਦੀ ਭਾਂਤ ) ਉਨ੍ਹਾਂ ਦਾ ਸਾਥ ਦਿਓ ਅਰ ਓਹਨਾਂ ਲੋਕਾਂ ਦੇ ਤਰੀਕ ਉਪਰ ਚਲ ਜੋ ( ਹਰ ਬਾਰਤਾ ਵਿਚ ) ਸਾਡੀ ਤਰਫ ਝੁਕਦੇ ਅਰ ਸਾਡੀ ਆਗਿਆ ਪਾਲਨ ਕਰਦੇ ਹਨ ਫੇਰ (ਅੰਤ ਨੂੰ) ਤੁਸਾਂ ਸਾਰਿਆਂ ਸਾਡੀ ਤਰਫ (ਹੀ) ਲੌਟ ਕਰਕੇ ਆਉਣਾ ਹੈ ਤੇ ਜੈਸੇ (੨) ਕਰਮ ਤੁਸੀਂ ਲੋਗ ਕਰਦੇ ਰਹੇ (ਓਸ ਵਕਤ ਓਹਨਾਂ ਦਾ ਬੁਰਾ ਭਲਾ) ਅਸੀਂ ਤੁਸਾਂ ਨੂੰ ਦਸ ਦੇਵਾਂਗੇ ॥ ੧੫ ॥ ਪੁਤ੍ਰ ! ਯਦੀ ਰਾਈ ਦੇ ਦਾਣੇ ਸਮਾਨ ਭੀ ਕੋਈ ਕਰਮ ਹੋਵੇ ਅਰ (ਫੇਰ ਫਰਜ਼ ਕਰੋ ਕਿ ਉਹ ਕਿਸੇ "I Digitized by Panjab Digital Library | www.panjabdigilib.org
ਪੰਨਾ:ਕੁਰਾਨ ਮਜੀਦ (1932).pdf/470
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ