.. ੪੬੮ K ਪਾਰਾ ੨੧ ਸੂਰਤ ਰੂਮ ੩੦ ਲੋਗਾਂ ਨੂੰ ਹੀ ਰਖਦੇ ਹਨ ਤੇ ॥ ੫੩ ॥ ਸਿਧੇ ਰਸਤੇ ਉਪਰ ਪਾ ਸਕਦੇ ਹੋ ਤੁਸੀਂ ਤਾਂ ਬਸ ਓਹਨਾਂ ਸੁਣਾ (ਸਮਝਾ) ਸਕਦੇ ਹੋ ਜੋ ਸਾਡੀਆਂ ਆਇਤਾਂ ਦਾ ਨਿਸਚਾ ਯਿਹ ਲੋਗ ( ਤੁਸਾਂ ਦਾ ਕਹਿਣਾ ) ਮੰਨ ਭੀ ਲੈਂਦੇ ਹਨ ਰਕੂਹ ੫ ॥ ਅੱਲਾ ( ਹੀ ) ਉਹ ( ਸਰਵ ਸ਼ਕਤੀਮਾਨ ਹੈ ) ਜਿਸ ਨੇ ਤੁਸਾਂ ਲੋਗਾਂ ਨੂੰ ਕਮਜ਼ੋਰ ਦਸ਼ਾ ਥੀਂ ( ਜੋ ਮਾਤਾ ਦੇ ਉਦਰ ਵਿਚ ਹੁੰਦੀ ਹੈ ) ਬਨਾਕੇ ਖੜਾ ਕੀਤਾ ਫੇਰ ( ਬਚਪਨ ਦੀ ) ਕਮਜ਼ੋਰੀ ਦੇ ਪਿਛੋਂ ( ਜਵਾਨੀ ਦਾ ) ਬਲ ਦਿਤਾ ਫੇਰ ਬਲ ਦੇ ਪਿਛੋਂ ਕਮਜ਼ੋਰੀ ਅਰ ਬੁਢਾਪੇ ( ਦੀ ਦਸ਼ਾ ) ਕਰ ਦਿਤੀ ( ਉਹ ) ਜੋ ਚਾਹੁੰਦਾ ਹੈ ਉਤਪਤ ਕਰ ਦੇਂਦਾ ਹੈ ਅਰ ਵਹੀ ( ਪੁਰਖ ਜੋ ਦੀਆਂ ਸਾਰੀਆਂ ਅਵਸਥਾ ਥੀਂ) ਜਾਤ ( ਅਰ ) ਕੁਦਰਤ ਵਾਲਾ ਹੈ ॥ ੫੪ ॥ ਅਰ ਜਿਸ ਦਿਨ ਲੈ ਪ੍ਰਾਪਤ ਹੋਵੇਗੀ ਸਦੋਖੀ ਲੋਗ ਸੌਗੰਧਾਂ ਕਰਨਗੇ ਕਿ (ਸੰਸਾਰ ਵਿਚ) ਇਕ ਘੜੀ ਨਾਲੋਂ ਅਦਿਕ ਨਹੀਂ ਠਹਿਰੇ ਇਸ ਪ੍ਰਕਾਰ ਇਹ ਲੋਗ ( ਸੰਸਾਰ ਵਿਚ ਭੀ ) ਬਹਿਕੇ ਰਹੇ ॥ ੫੫ ॥ ਅਰ ਜਿਨ੍ਹਾਂ ਲੋਗਾਂ ਨੂੰ ਵਿਦ੍ਯਾ ਤਥਾ ਈਮਾਨ ਦਿਤਾ ਗਿਆ ਹੈ ਉਹ ( ਉਹਨਾਂ ਨੂੰ ) ਉਤਰ ਦੇਣਗੇ ਕਿ ( ਨਹੀਂ ) ਤੁਸੀਂ ਤਾਂ ( ਜੈਸਾ ਕਿ ) ਅੱਲਾ ਦੀ ਪੁਸਤਕ ਵਿਚ ( ਹੈ ) ਲੈ ਦੇ ਦਿਨ ਤਕ ਇਸਥਿਤ ਹੋਏ ਅਰ ( ਆਜ ) ਯਿਹ ਲੈ ਦਾ ਦਿਨ ਹੀ ਹੈ ਪਰੰਤੂ ਤੁਸਾਂ ਨੂੰ ( ਏਸ ਦਾ ) ਨਿਸਚਾ ( ਹੀ ) ਲੈ ਹੈ ਦਾ ) ਨਹੀਂ ਸੀ ॥੫੬॥ਤੋ ਓਸ ਦਿਨ ਨਾ ਤੋਂ ਨਾਫਰਮਾਨਾਂ ਨੂੰ ਓਹਨਾਂ ਦੇ ਹੁਟਰ ਹੀ ( ਕੁਛ ) ਲਾਭ ਦੇਣਗੇ ਅਰ · ਨਾ ਓਹਨਾਂ ਨੂੰ ( ਖੁਦਾ ਦੇ ) ਪ੍ਰਸੰਨ ਕਰ ਲੈਣ ਦਾ ਹੀ ਸਮਾ ਪ੍ਰਾਪਤ ਹੋਵੇਗਾ ॥੫੭॥ ਅਰ ਅਸਾਂ ਨੇ ਲੋਗਾਂ ਦੇ ( ਸਮਝਣ ਦੇ ) ਵਾਸਤੇ ਏਸ ਕੁਰਾਨ ਵਿਚ ਸਰਬ ਪ੍ਰਕਾਰ ਦੇ ਦ੍ਰਿਸ਼ਟਾਂਤ ਵਰਨਣ ਕਰ ਦਿਤੇ ਹਨ ਅਰ ( ਹੇ ਪੈਯੰਬਰ ) ਯਦੀ ਤੁਸੀਂ ਏਹਨਾਂ ( ਲੋਗਾਂ ) ਨੂੰ ਕਿਸੀ ਪ੍ਰਕਾਰ ਦਾ ਚਮਿਤਕਾਰ ਭੀ ਲਿਆ ਦਿਖਾ- ਲਾਓ ਤੋ ਜੋ ਮੁਨਕਰ ਹਨ ਉਹ ਤਾਂ ਬਸ ਯਹੀ ਕਹਿਣਗੇ ਕਿ ਤੁਸੀਂ ( ਮੁਸਲ ਮਾਨ ) ਨਿਰੇ ਪੂਰੇ ਪਖੰਡੀ ਹੋ॥੫੮॥ ਜੋ ਲੋਗ ਅਯਾਨੀ ਹਨ ਓਹਨਾਂ ਦੇ ਦਿਲਾਂ ਉਪਰ ਅੱਲਾ ਇਸੀ ਪ੍ਰਕਾਰ ਮੁਹਰ ਲਗਾ ਦਿਤਾ ਕਰਦਾ ਹੈ । ੫੯ ॥ ਤੇ ( ਹੇ ਪੈ ੰਬਰ ) ਤੁਸੀਂ ਸਬਰ ਕਰਕੇ ( ਬੈਠੇ ) ਰਹੋ ਨਿਰਸੰਦੇਹ ਅੱਲਾ ਦੀ ਪ੍ਰਤਯਾ ਸਚੀ ਹੈ ਅਰ ਐਸਾ ਨਾ ਹੋਵੇ ਕਿ ਜੋ ਲੋਗ ( ਤੁਸਾਂ ਦੇ ਕਹਿਣੇ ) ਦਾ ਨਿਸਚਾ ਨਹੀਂ ਕਰਦੇ ਤੁਸਾਂ ਤਾਂਈ ਛਛੋਰਾ ਬਨਾ ਦੇਣ। ੬ ॥ ਰੁਕੂਹ ੬ ॥ Digitized by Panjab Digital Library | www.panjabdigilib.org
ਪੰਨਾ:ਕੁਰਾਨ ਮਜੀਦ (1932).pdf/468
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ