ਪੰਨਾ:ਕੁਰਾਨ ਮਜੀਦ (1932).pdf/467

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪਾਰਾ ੨੧ ਸੂਰਤ ਰੂਮ હૃદં ਓਸ ਦੀ ਆਯਾ ਨਾਲ ( ਦਰੀਯਾਵਾਂ ਵਿਚ ) ਤਰਨੀਆਂ ਤੈਰਨ ਅਰ ਤਾਂ ਕਿ ਤੁਸੀਂ ( ਦਰਯਾਈ ਯਾਪਾਰ ਦੇ ਵਸੀਲੇ ਨਾਲ ) ਓਸ ਦੀ ਕਿਰਪਾ ( ਅਰਥਾਤ ਆਪਣੀ ਮੁਆਸ਼ ) ਤਲਾਸ਼ ਕਰੋ ਅਰ ਤਾਂਕਿ ਤੁਸੀਂ ( ਉਸ ਦਾ ) ਉਪਕਾਰ ਜਾਣੋ॥੪੬॥ ਅਰ ( ਹੇ ਪੈਯੰਬਰ )ਅਸਾਂ ਨੇ ਤੁਸਾਂ ਨਾਲੋਂ ਪਹਿਲੇ ( ਔਰ ) ਪੈਯੰਬਰ ( ਭੀ ) ਉਹਨਾਂ ਦੀ ਜਾਤੀਆਂ ਦੀ ਤਰਫ ਭੇਜੇ ਤਾਂ ਉਹ ( ਪੈ ੰਬਰ ) ਚਮਤਕਾਰ ( ਲੈ ) ਲੈਕੇ ਓਹਨਾਂ ਦੇ ਪਾਸ ਆਏ ( ਪਰੰਤੂ ਉਹਨਾਂ ਨੇ ਝੂਠਿਆਰਿਆ ) ਤੇ ਜੋ ਲੋਗ ( ਝੂਠਿਆਰਨ ਦੇ ) ਜੁਰਮ ਦੇ ਭਾਗੀ ਹੋਏ ਓਹਨਾਂ ਪਾਸੋਂ ਅਸਾਂ ਨੇ ( ਝੂਠਿਆਰਨ ਦਾ ) ਬਦਲਾ ( ਭੀ )ਲੀਤਾ ਅਰ ਈਮਾਨ ਵਾਲਿਆਂ ਦੀ ਸਹਾਇਤਾ ਕਰਨੀ ਸਾਡੇ ਉਪਰ ਲਾਜ਼ਮ ਸੀ ( ਅਰ ਅਸਾਂ ਨੇ ਕੀਤੀ ) । ੪੭ ॥ ਅੱਲਾ ( ਹੀ ) ਉਹ ( ਸ੍ਵ ਸ਼ਕਤੀਮਾਨ ) ਹੈ ਜੋ ਪੌਣਾਂ ਨੂੰ ਭੇਜਦਾ ਹੈ ਉਹ ( ਪੌਣਾਂ ) ਬਦਲਾਂ ਨੂੰ ( ਓਹਨਾਂ ਦੇ ਅਸਥਾਨਾਂ ਥੀਂ ) ਉਦਿਤ ਕਰਦੀਆਂ ਹੈਂ ਫੇਰ ( ਖੁਦਾ ) ਜਿਸ ਪ੍ਰਕਾਰ ਚਾਹੁੰਦਾ ਹੈ ( ਕਦੀ) ਬਦਲ ਨੂੰ ( ਸਾਰੇ ) ਅਕਾਸ਼ ਉਪਰ ਫੈਲਾ ਦੇਂਦਾ ਹੈ ਅਰ ( ਕਦੇ ) ਓਹਨਾਂ ਟੁਕੜੇ ( 2 ) ਕਰ ਦੇਂਦਾ ਹੈ ਤੋਂ ( ਹੇ ਸੋਤਾ ) ਤੂੰ ਦੇਖਦਾ ਹੈ ਕਿ ਮੇਘਾਂ ਦੇ ਵਿਚੋਂ ਦੀ ਬਰਖਾ ਹੁੰਦੀ ਚਲੀ ਜਾਂਦੀ ਹੈ ਫੇਰ ਜਦੋਂ ਖਦਾ ਆਪਣਿਆਂ ਬੰਦਿਆਂ ਵਿਚੋਂ ਜਿਸ ਉਪਰ ਚਾਹੁੰਦਾ ਹੈ ਓਸ ( ਮੇਘ ) ਦੀ ਬਰਖਾ ਕਰ ਦੇਂਦਾ ਹੈ ਤਾਂ ਬਸ ਉਹ ਲੋਗ ਖੁਸ਼ੀਆਂ ਮਨਾਉਣ ਲਗਦੇ ਹਨ ॥੪੮॥ ਇਸ ਗਲ ਦੇ ਹੁੰਦਿਆਂ ਸੁੰਦਿਆਂ ਕਿ ਬਰਖਾ(ਰਹਿਮਤ ਦੇ ਉਤਰਨ ਥੀਂ ਪਹਿਲੇ ਏਹ ਲੋਗ (ਬਰਖਾ ਵਲੋਂ) ਆਦ ਤੋਂ ਹੀ ਨਾ ਉਮੈਦ ਸਨ ॥ ੪੯॥ ਤੋ (ਹੇ ਸ੍ਰੋਤਾ ਬਰਖਾ ਅਰਥਾਤ ) ਪ੍ਰਮਾਤਮਾਂ ਦੀ ਕਿਰਪਾ ਦੇ ਹੇਠਾਂ ਦ੍ਰਿਸ਼ਟੀਕਰਕਿ (ਖੁਦਾ) ਪ੍ਰਿਥਵੀ ਨੂੰ ਓਸ ਦੇ ਮਰਿਆਂ ( ਅਰਥਾਤ ਬੰਜਰ ਪਿਆਂ ) ਪਿਛੋਂ ਕਿਸ ਨੂੰ ਕਾਰ ਸੁਰਜੀਤ ਕਰ ਦਿਖਾਉਂਦਾ ਹੈ । ਨਿਰਸੰਦੇਹ ਕਿ ਯੇਹੀ ( ਖੁਦਾ ਤੋਂ ਲੈ ਦੇ ਦਿਨ ) ਮੁਰਦਿਆਂ ਨੂੰ ( ਭੀ ) ਸੁਰਜੀਤ ਕਰਨ ਵਾਲਾ ਹੈ ਅਰ ਉਹ ਸਰਬ ਵਸਤੂਆਂ ਉਪਰ ਕੇਂਦਰ ਹੈ। ੫੦॥ ਅਰ ਯਦੀ ਅਸੀਂ ( ਐਸੀ ਪੌਣ ਛਡ ਦੇਈਏ ( ਕਿ ਉਹ ਤਰੀ ਨੂੰ ਖੁਸ਼ਕ ਕਰ ਦੇਵੇ ) ਅਰ ਯਿਹ ਲੋਗ ਖੇਤੀ ਨੂੰ ਪੀਲੀ ( ਪਿਆ ਹੋਯਾ ) ਦੇਖਣ ਤੇ ਖੇਤੀ ਦੇ ਪੀਲੀ ਹੋਯਾਂ ਪਿਛੋਂ ਨਿਸਚੇ ਹੀ ( ਸਾਡੀਆਂ ਪਹਿਲੀਆਂ ਨਿਆਮਤਾਂ ਦਾ) ਅਧੰਨਵਾਦ ਕਰਨ ਲਗਣ ॥ ੫੧ ॥ ਤੇ ( ਹੇ ਪੈ ੰਬਰ ) ਤੁਸੀਂ ਨਾ ਤਾਂ ਮੁਰਦਿਆਂ ਨੂੰ ਸੁਣਾ ਸਕਦੇ ਹੋ, ਅਰ ਨਾ ਬੋਲਿਆਂ ਨੂੰ ( ਆਪਣੀ ) ਆਵਾਜ਼ ਸੁਣਾ ਸਕਦੇ ਹੋ ( ਖਾਸ ਕਰਕੇ ) ਓਸ ਸਮੇਂ ਕਿ ਬੋਲੇ ਪਿਠ ਫੇਰਕੇ ( ਤੁਸਾਂ ਪਾਸੋਂ ਦੂਰ ) ਭਜ ਜਾਣ ॥ ੫੨ ॥ ਅਰ ਨਾ ਅੰਧਿਆਂ ਨੂੰ ਤੁਸੀਂ ਪੁਠੇ ਰਸਤਿਓਂ Digitized by Panjab Digital Library | www.panjabdigilib.org