੪੬ ਪੀਰਾਂ ੨੧ ਸੂਰਤ ਰੂਮ ਕਰਦਾ ਹੈ ਦਿਨ ) ਜਦੋਂ ਉਹ ਤੁਸਾਂ ਨੂੰ ਇਹ ਆਵਾਜ਼ ਮਾਰ ਕੇ ਪ੍ਰਿਥਵੀ ਵਿਚੋਂ ਬੁਲਾਏ ਗਾ ਤਾਂ ਬਸ ( ਆਵਾਜ਼ ਦੇ ਸੁਣਦਿਆਂ ਹੀ ) ਤੁਸੀਂ ( ਸਾਰਿਆਂ ਦੇ ਸਾਰੇ ) ਨਿਕਲ ਆਓਗੇ ॥ ੨੫ ॥ ਅਰ ਜੋ ( ਫਰਿਸ਼ਤੇ ) ਆਕਾਸ਼ ( ਵਿਚ ਹਨ ) ਅਰ ( ਜੋ ਲੋਗ ) ਪ੍ਰਿਥਵੀ ਉਤੇ ਹਨ ( ਸੰਪੂਰਨ ) ਓਸੇ ਦੇ ਹੀ ਹਨ ( ਅਰ ) ਸਾਰੇ ਓਸੇ ਦੀ ( ਸ਼ਾਸਨਾ ਦੇ ) ਅਧੀਨ ਹਨ ।੨੬॥ ਅਰ ਓਹੀ (ਸਰਵ ਸ਼ਕਤੀਮਾਨ) ਹੈ ਜੋ ਸਰਿਸ਼ਟੀ ਨੂੰ ਮ ਬਾਰ ਉਤਪਤ ਫੇਰ ( ਏਸੇ ਰੀਤੀ ਨਾਲ ਪ੍ਰਲੋ ਦੇ ਦਿਨ ) ਓਹਨਾਂ ਨੂੰ ਦੂਜੀ ਵੇਰੀ ਕਰੇਗਾ ਅਰ ਇਹ ਓਸਦੇ ਵਾਸਤੇ ਬਹੁਤ ਹੀ ਸੁਖੈਨ ਹੈ ਆਕਾਸ਼ ਦੇ ਮਧ੍ਯ ਮੇਂ ਓਸਦਾ ਹੀ ਪਰਤਾਪ ( ਸਾਰਿਆਂ ਨਾਲੋਂ ) . ਅਧਿਕਤਰ ਹੈ, ਅਰ ਉਹ ਸ਼ਕਤ ਸ਼ਾਲੀ ( ਤਥਾ ) ਯੁਕਤੀਮਾਨ ਹੈ ॥੨੭ ॥ ਰਕੂਹ ੩ ॥ ਉਤਪਤ ਅਰ ਪ੍ਰਿਥਵੀ ਉਹ ਤੁਸਾਂ ਦੇ ( ਸਮਝਣ ਵਾਸਤੇ ) ਤੁਸਾਂ ਵਿਚੋਂ ਹੀ ਇਕ ਦ੍ਰਿਸ਼ਟਾਂਤ ਵਰਣਨ ਕਰਦਾ ਹੈ ਕਿ ਜਿਨ੍ਹਾਂ ( ਟਹਿਲ ਵਾਲਿਆਂ ) ਦੇ ਤੁਸੀਂ ਸਵਾਮੀ ਹੋ ਏਹਨਾਂ ਵਿਚੋਂ ਓਸ ( ਰੋਜੀ ) ਵਿਚੋਂ ਜੋ ਅਸਾਂ ਨੇ ਤੁਸਾਂ ਨੂੰ ਦੇ ਰਖੀ ਹੈ ਕੋਈ ( ਭੀ ) ਤੁਸਾਂ ਦੇ ਸ਼ਰੀਕ ਹਨ ਕਿ ਤੁਸੀਂ ( ਅਰ ਉਹ ) ਓਸ (ਰੋਜੀ) ਵਿਚ ਬਰਾਬਰ ਦਾ ਹੁਕ ਰਖਦੇ ( ਅਰ ) ਤੁਸੀਂ ਓਹਨਾਂ ਦੀ ( ਵੈਸੀ ਹੀ ) ਪਰਵਾਹ ਕਰਦੇ ਹੋ ਜੈਸੀ ਕਿ ਤੁਸੀਂ ਆਪਣੀ ਪਰਵਾਹ ਕਰਦੇ ਹੋ ਜੋ ਲੋਗ ਬਿਧਿਮਾਨ ਹਨ ਓਹਨਾਂ ਦੇ ਵਾਸਤੇ ਅਸੀਂ ( ਆਪਣੀਆਂ ) ਆਇਤਾਂ ਨੂੰ ਇਸ ਪਰਕਾਰ ਸਫੁਟ ਕਰ ਕਰਕੇ ਵਰਣਨ ਕਰਦੇ ਹਾਂ ॥ ੨੮ ॥ ਪਰੰਤੂ ਜੋ ਲੋਗ ( ਖੁਦਾ ਦੇ ਸਜਾਤੀ ਬਣਾਕੇ ) ਅਨਰਥ ਕਰਦੇ ਹਨ ਉਹ ਤਾਂ ਬਿਨਾਂ ਜਾਣਿਆਂ ਬੁਝਿਆਂ ਆਪਣਿਆਂ ( ਮਾਨਸਿਕ ) ਸੰਕਲਪਾਂ ਉੱਤੇ ਤੁਰਦੇ ਹਨ ਤਾਂ ਜਿਸਨੂੰ ਖੁਦਾ ਕੁਮਾਰਗੀ ਕਰੇ ਓਸ ਨੂੰ ਕੌਣ ਸਮਾਰਗ ਉੱਤੇ ਲਿਆ ਸਕਦਾ ਹੈ ਅਰ ( ਖੁਦਾ ਦੇ ਮੁਕਾਬਲੇ ਵਿਚ ) ਐਸਿਆਂ ਲੋਗਾਂ ਦਾ ਕੋਈ ਭੀ ਸਹਾਇਕ ਨਹੀਂ ॥ ੨੯ ॥ ਤਾਂ ( ਹੇ ਪੈਯੰਬਰ ) ਤੁਸੀਂ ਤਾਂ ਇਕ ( ਖੁਦਾ ) ਦੇ ਹੋ ਕੇ ( ਓਸੇ ਦੀ ) ਪੰਥ ਦੀ ਤਰਫ ਆਪਣਾ ਰੁਖ ਕਰੀ ਰਖੋ ( ਇਹ ) ਖੁਦਾ ਦੀ (ਬਣਾਈ ਹੋਈ) ਸ਼੍ਰਿਟੀ ਹੈ ਜਿਸ ਉੱਤੇ ਖੁਦਾ ਨੇ ਲੋਕਾਂ ਨੂੰ ਉਤਪਤ ਕੀਤਾ ਹੈ ਖੁਦਾ ਦੀ ( ਬਨਾਈ ਹੋਈ ) ਬਨਾਵਟ ਵਿਚ ਅਦਲ ਥਦਲ ਨਹੀਂ ਹੋ ਸਕਦਾ ਯਹੀ ਦੀਨ ( ਦਾ ) ਸੂਧਾ ( ਮਾਰਗ ) ਹੈ ਪਰੰਤੂ ਯਾ ਲੋਗ ਸਮਝਦੇ ਨਹੀਂ ॥੩੦॥ ( ਲੋਗੋ ! ) ਓਸੇ ( ਇਕ ਖੁਦਾ ) ਦੇ ਪਾਸੇ ਧਿਆਨ ਲਗਾ (ਕੇ ਦੀਨ ਇਸਲਾਮ ਉਤੇ ਪੈਰ ਜਮਾਈ ਰਖੋ ) ਅਰ ਓਸੇ ( ਇਕ ਖੁਦਾ ) ਦਾ ਡਰ Digitized by Panjab Digital Library | www.panjabdigilib.org
ਪੰਨਾ:ਕੁਰਾਨ ਮਜੀਦ (1932).pdf/464
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ