ਪੀਰਾਂ ੨੧ ਸੂਰਤ ਰੂਮ ੩੦ ºÉ ਸੂਰਤ ਰੂਮ ਮੱਕੇ ਵਿਚ ਉਤਰੀ ਅਰ ਏਸ ਦੀਆਂ ਸਠ ਆਇਤਾਂ ਅਰ ਛੇ ਰੁਕੂਹ ਹਨ ਛੇ (ਪ੍ਰਾਰੰਭ) ਅੱਲਾ ਦੇ ਨਾਮ ਨਾਲ (ਜੋ) ਅਤੀ ਦਿਆਲੂ ਅਰ ਕਿਰਪਾਲੂ(ਹੈ) ਅਲਫ ਲਾਮ ਮੀਮ ॥੧॥ ਸਮੀਪੀ ਦੇਸ ( ਅਰਥਾਤ ਫਾਰਸ ) ਵਿਚ ਰੂਮੀ ( ਜੋ ਇਸਾਈ ਫਾਰਸ ਦੇ ਮਾਲਿਕਾਂ ਪਾਸੋਂ ਜੋ ਅਗਨ ਪੂਜਕ ਹਨ) ਪ੍ਰਾਜੇ ਹੋ ਗਏ ਹਨ ॥੨॥ ਪਰੰਤੂ ਇਹ ਲੋਗ ਆਪਣੇ ਪਰਾਜੈ ਹੋ ਗਿਆ ਪਿਛੋਂ ਸਮੀਪ ਹੀ ਥੋੜੇ ਕਾਲ ਵਿਚ ਵਿਜੈਈ ਹੋ ਜਾਣਗੇ ॥੩॥ ( ਏਸ ਨਾਲੋਂ ) ਪ੍ਰਥਮ ਭੀ ( ਵਿਜੈਤਾ ਪ੍ਰਾਜੈਤਾ ) ਦਾ ਅਖਤਿਆਰ ਭੀ ਅੱਲਾ ਨੂੰ ਹੀ ਸੀ ( ਅਰ ਏਸ ਹੋਣੀ ਦੇ ) ਪਿਛੋਂ ਭੀ ( ਉਸ ਨੂੰ ਹੀ ਅਖਤਿਆਰ ਹੈ ) ਅਰ ਓਸ ਦਿਨ ( ਜਦੋਂ ਕਿ ਰੂਮੀ ਵਿਜਈ ਹੋਣਗੇ ) ਮੁਸਲਮਾਨ ਅੱਲਾ ਦੀ ਸਹਾਇਤਾ ਨਾਲ ਪਰਸੰਨ ਹੋ ਜਾਣਗੇ ॥੪॥ ਉਹ ਜਿਸਦੀ ਚਾਹੁੰਦਾ ਹੈ ਸਹਾਇਤਾ ਕਰਦਾ ਹੈ ਅਰ ਉਹ ਜ਼ਬਰਦਸਤ ( ਤਥਾ ) ਰਹਿਮ ਵਾਲਾ ਹੈ ॥੫॥ ਯਿਹ ਅੱਲਾ ਦੀ ਪਰਤਿਗਯਾ ( ਹੈ ) ਅਰ ਅੱਲਾ ਆ- ਪਣੀ ਪਤਿਗਯਾ ਥੀਂ ਵਿਰੁਧ ਨਹੀਂ ਕੀਤਾ ਕਰਦਾ ਪਰੰਤੂ ਯਾ ਲੋਗ ਸਮਝਦੇ ਹੀ ਨਹੀਂ ॥ ੬ ॥ ( ਯਿਹ ਲੋਗ ਬਸ ) ਪਰਤੱਛ ਸੰਸਾ- ਰਿਕ ਜੀਵਨ ਨੂੰ ਹੀ ( ਜੀਵਨ ) ਸਮਝਦੇ ਹਨ ਅਰ ਲੈ ਤੋਂ ਤਾਂ ਇਹ ਲੋਕ ਸਮੁਚੇ ਹੀ ਅਗਯਾਤ ਹਨ॥ ੭ ॥ ਕੀ ਏਹਨਾਂ ਲੋਗਾਂ ਨੇ ਆਪਣੇ ਦਿਲ ਵਿਚ ਪਰਾਮਰਸ਼ ਨਹੀਂ ਕੀਤਾ ਕਿ ਅੱਲਾ ਨੇ ਪ੍ਰਿਥਵੀ ਅਕਾਸ਼ ਨੂੰ ਅਰ ਉਹਨਾਂ ਵਸਤੂਆਂ ਨੂੰ ਜੋ ਏਹਨਾਂ ਦੋਹਨਾਂ ਦੇ ਮਧ੍ਯ ਵਿਚ ਹਨ ਕਿਸੇ ਭਲਾਈ ਦੇ ਕਾਰਨ ਅਰ ( ਇਕ ) ਨਿਯਤ ਸਮੇਂ ਦੇ ਵਾਸਤੇ ਉਤਪਤ ਕੀਤਾ ਹੈ ਅਰ ਬਹੁਤ ਸਾਰੇ ਆਦਮੀ ( ਤਾਂ ਲੈ ਦੇ ਦਿਨ ) ਆ- ਪਣੇ ਪਰਵਰਦਿਗਾਰ ਦੇ ਮਿਲਾਪ ਨੂੰ ( ਸਿਰੇ ਬੀ ) ਮੰਨਦੇ ਹੀ ਨਹੀਂ ॥੮॥ ਕੀ ਇਹ ਲੋਗ ਦੇਸ ਵਿਚ ਤੁਰੇ ਫਿਰੇ ਨਹੀਂ ( ਤੁਰਦੇ ਫਿਰਦੇ ) ਤਾਂ ਦੇਖਦੇ ਕਿ ਜੋ ਲੋਗ ਏਹਨਾਂ ਨਾਲੋਂ ਭੂਤਕਾਲ ਵਿਚ ਹੋ ਚੁਕੇ ਹਨ ਓਹਨਾਂ ਦਾ ਅੰਤ ਕੈਸਾ ( ਬੁਰਾ ) ਹੋਇਆ ਅਰ ਉਹ ਲੋਗ ਏਹਨਾਂ ਨਾਲੋਂ ਬਲ ਵਿਚ ਭੀ ਕਈ ਗੁਣਾਂ ਵਧਕੇ ਸਨ ਅਰ ਓਹਨਾਂ ਨੇ ਪ੍ਰਿਥਵੀ ਭੀ ਵਾਹੀ ਅਰ ਪ੍ਰਿਥਵੀ ਨੂੰ ਜਿਤਨਾਂ ਏਹਨਾਂ ਲੋਗਾਂ ਨੇ ਵਸਾਇਆ ਹੈ ਏਸ ਨਾਲੋਂ ਕਈ ਗੁਣਾਂ ਅਧਿਕ ਓਹਨਾਂ ਲੋਕਾਂ ਨੇ ਵਸਾਇਆ ਸੀ ਅਰ ਓਹਨਾਂ ਦੇ ਪਾਸ ( ਭੀ) ਕਿ Digitized by Panjab Digital Library | www.panjabdigilib.org
ਪੰਨਾ:ਕੁਰਾਨ ਮਜੀਦ (1932).pdf/461
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ