ਪੰਨਾ:ਕੁਰਾਨ ਮਜੀਦ (1932).pdf/46

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੪੬

ਪਾਰਾ ੨

ਮੰਜ਼ਲ ੧

ਸੂਰਤ ਬਕਰ ੨



ਕਰਨੇ ਲਗੋ, ਹਾਲਾਂ ਕਿ ਤੁਸੀਂ ਓਸ ਨੂੰ (ਆਪ) ਨਹੀਂ ਲੈਣਾ ਚਾਹੁੰਦੇ ਪਰੰਤੂ ਏਹ ਕਿ ਓਸ (ਦੇ ਲੈਣ) ਵਿਚ ਅੱਖ ਚੁਰਾਓ ਅਰ ਯਾਦ ਰਖੋ ਕਿ ਅੱਲਾ ਬੇ ਪਰਵਾਹ (ਅਰ) ਉਸਤਤੀ ਜੋਗ ਹੈ ॥੨੬੬॥ ਸ਼ੈਤਾਨ ਤੁਹਾਨੂੰ ਕੰਗਾਲ ਹੋ ਜਾਣ ਥੀਂ ਸਭੈ ਕਰਦਾ ਹੈ ਅਰ ਤੁਹਾਨੂੰ ਸ਼ਰਮ ਦੀ ਬਾਰਤਾ ਦਾ ਹੁਕਮ ਕਰਦਾ ਹੈ ਅਰ ਅੱਲਾ ਆਪਣੀ ਵਲੋਂ (ਕਸੂਰਾਂ ਦੀ) ਮਾਫੀ ਅਰ ਕਿਰਪਾ ਦੀ ਤੁਹਾਡੇ ਨਾਲ ਪ੍ਰਤਗਿਆ ਕਰਦਾ ਹੈ ਅਰ ਅੱਲਾ (ਬੜੀ) ਖੁਲ ਡੁਲ ਵਾਲਾ ਅਰ ਜਾਨੀ ਜਾਨ ਹੈ ॥੨੭o॥ ਜਿਸ ਨੂੰ ਚਾਹੁੰਦਾ ਹੈ (ਬਾਤ ਦੀ) ਸਮਝ ਦੇਂਦਾ ਹੈ ਅਰ ਜਿਸ ਨੂੰ (ਬਾਤ ਦੀ) ਸਮਝ ਦਿਤੀ ਗਈ ਤਾਂ ਨਿਰਸੰਦੇਹ ਓਸ ਨੇ ਬੜੀ ਦੌਲਤ ਪਾ ਲੀਤੀ ਅਰ ਨਸੀਹਤ ਭੀ ਓਈ ਮੰਨਦੇ ਹਨ ਜੋ ਸਮਝ ਦਾਰ ਹਨ ॥੨੭੧॥ ਅਰ ਜੋ ਦਾਨ ਵੀ ਤੁਸੀਂ (ਖੁਦਾ ਦੇ ਰਾਹ ਵਿਚ) ਕਰੋ ਅਥਵਾ (ਓਸ ਨਾਮ ਦੀ) ਕੋਈ ਭੀ ਸੁਖਣਾ ਸੁਖੋ ਓਹ ਸੰਪੂਰਨ ਅੱਲਾ ਨੂੰ ਮਾਲੂਮ ਹਨ ਅਰ ਦੁਸ਼ਟਾਂ ਦੇ ਵਾਸਤੇ ਕੋਈ ਸਹਾਈ ਨਹੀਂ ॥੨੭੧॥ ਯਦੀ ਦਾਨ (ਖੈਰਾਯਤ) ਪ੍ਰਗਟ ਰੂਪ ਮੇਂ ਦੇਵੋ ਤਾਂ ਓਹ ਭੀ ਚੰਗਾ ਅਰ ਜੇਕਰ ਓਸ ਨੂੰ ਗੁਪਤ ਰਖੋ ਅਰ ਲੋੜ ਵਾਲਿਆਂ ਨੂੰ ਦੇਵੇ ਤਾਂ ਇਹ ਤੁਹਾਡੇ ਹੱਕ ਵਿਚ ਬਹੁਤ ਚੰਗੀ ਬਾਰਤਾ ਹੈ ਅਰ ਐਸੀ ਹੀ ਦਾਤ ਤੁਹਾਡਿਆਂ ਪਾਪਾਂ ਦਾ ਪਰਾਸ਼ਚਿਤ ਹੋਵੇਗੀ ਅਰ ਜੋ ਕੁਛ ਭੀ ਤੁਸੀਂ ਕਰਦੇ ਹੋ ਅੱਲਾ ਓਹਨਾਂ ਸਭਨਾਂ ਥੀਂ ਜਾਨੀ ਜਾਨ ਹੈ ॥੨੭੨॥ (ਹੇ ਪੈਗੰਯਰ !) ਏਹਨਾਂ ਲੋਕਾਂ ਦੀ ਸਿਖਿਯਾ ਤੇਰੇ ਅਧੀਨ ਨਹੀਂ ਕਿੰਤੂ ਅੱਲਾ ਜਿਸ ਨੂੰ ਚਾਹੁੰਦਾ ਹੈ ਸਿਖਿਯਾ ਉਤੇ ਲੈ ਆਉਂਦਾ ਹੈ ਅਰ ਤੁਸੀਂ ਲੋਗ (ਆਪਣੇ) ਧਨ ਮਾਲ ਵਿਚੋਂ ਜੋ ਕੁਛ ਭੀ ( ਦਾਨ ਦੀ ਤਰਹਾਂ ਨਾਲ) ਖਰਚ ਕਰੋਗੇ ਸੋ ਆਪਣੇ ਹੀ ਵਾਸਤੇ ਅਰ ਤੁਸੀਂ ਤਾਂ ਖੁਦਾ ਦੀ ਹੀ ਪਰਸੰਨਤਾਈ ਵਾਸਤੇ ਖਰਚ ਕਰਦੇ ਹੋ ਨਾ? ਅਰ (ਆਪਣੇ) ਮਾਲ ਧਨ ਵਿਚੋਂ ਜੋ ਕੁਛ ਭੀ (ਦਾਨ ਦੇ ਤੌਰ ਉੱਪਰ) ਖਰਚ ਕਰੋਗੇ ਤੁਹਾਨੂੰ ਪੂਰਾ ਪੂਰਾ ਭਰ ਦਿਤਾ ਜਾਵੇਗਾ ਅਰ ਤੁਹਾਡਾ (ਕੁਛ) ਹੱਕ ਨਹੀਂ ਮਾਰਿਆ ਜਾਵੇਗਾ ॥੨੭॥ (ਖੈਰਾਇਤ ਤਾਂ) ਓਹਨਾਂ ਲੋੜਵੰਦਾਂ ਦਾ ਵਿਭਾਗ ਹੈ ਜੋ ਅੱਲਾ ਦੇ ਰਾਹ ਵਿਚ ਘੇਰੇ ਬੈਠੇ ਹਨ ਦੇਸ ਵਿਚ ਕਿਸੀ ਤਰਫ ਨੂੰ (ਜਾਣਾ ਚਾਹੁਣ ਤਾਂ) ਜਾਂ ਨਹੀਂ ਸਕਦੇ ਬੇਖਬਰ (ਪੁਰਖ) ਏਹਨਾਂ ਦੀ ਖੁਦਦਾਰੀ (ਦੇ ਕਾਰਨ) ਏਹਨਾਂ ਨੂੰ ਧਨਾਢਯ ਸਮਝਦਾ ਹੈ! ਤੁਸੀਂ (ਏਹਨਾਂ ਨੂੰ ਦੇਖੋ ਤਾਂ) ਏਹਨਾਂ ਦੀ ਸ਼ਕਲ ਥੀਂ ਏਹਨਾਂ ਨੂੰ ਸਾਫ ਪਛਾਣ ਜਾਓ ਓਹ ਚੰਬੜਕੇ ਲੋਕਾਂ ਪਾਸੋਂ ਮੰਗਦੇ ਨਹੀਂ ਅਰ ਜੋ ਕੁਛ ਭੀ ਤੁਸੀਂ ਲੋਕ (ਆਪਣੇ) ਮਾਲ ਵਿਚੋਂ ਖਰਚ ਕਰੋਗੇ ਤਾਂ ਅੱਲਾ ਉਸ ਨੂੰ ਜਾਣ ਦਾ ਹੈ ॥੨੭੪॥ ਰੁਕੂਹ ੩੭॥ ਪਾਦ ੧॥