ਪੀਰਾਂ ੨੧ ਸੂਰਤ ਅਨਕਬੂਤ ੨੯ ੪੫੯ ਨਾ ਇਕ ਦਿਨ ) ਯੁਗ ਪਦ ਏਹਨਾਂ ਉਤੇ ਆਕੇ ਰਹੇਗਾ ਅਰ ਏਹਨਾਂ ਨੂੰ ਖਬਰ ਭੀ ਨਾ ਹੋਵੇਗੀ ॥੫੩॥ ( ਹੇ ਪੈਯੰਬਰ ਇਹ ਲੋਗ ) ਤੁਸਾਂ ਨਾਲ ( ਅੰਤਿਮ ) ਕਸ਼ਟ ਵਾਸਤੇ ਉਤਾਵਲ ਕਰ ਰਹੇ ਹਨ ਅਰ ਕੁਝ ਭ੍ਰਮ ਨਹੀਂ ਕਿ ਨਰਕ ਨੇ ਕਾਫਰਾਂ ਨੂੰ ਆਵੇਢਿਤ ਕੀਤਾ ਹੋਇਆ ਹੈ ( ਕੋਈ ਓਸ ਤੋਂ ਨਹੀਂ ਬਚੇਗਾ) ॥੫੪॥ ਜਦੋਂ ਕਿ ਕਸ਼ਟ ਨੇ ਏਹਨਾਂ ਦੇ ( ਸਿਰ ਦੇ ) ਉਪਰੋਂ ਅਰ ਏਹਨਾਂ ਦੇ ਪੈਰਾਂ ਦੇ ਹੇਠੋਂ ਏਹਨਾਂ ਨੂੰ ਢਕਿਆ ਹੋਇਆ ਹੋਵੇਗਾ ਅਰ ( ਖੁਦਾ ਏਹਨਾਂ ਨੂੰ ) ਕਹੇਗਾ ਕਿ ਜੈਸੇ ੨ ਕਰਮ ਤੁਸੀਂ ( ਸੰਸਾਰ ਵਿਚ ) ਕਰਦੇ ਰਹੇ ਹੋ ( ਹੁਣ ਓਹਨਾਂ ਦਾ ਸਵਾਦ ) ਚਖੋ ॥ ੫੫ ॥ ਸਾਡੇ ਸੇਵਕੋ ! ਜੋ ਈਮਾਨ ਧਾਰ ਬੈਠੇ ਹੋ ਸਾਡੀ ਵਿਸਾਲ ਪ੍ਰਿਥਵੀ ਹੈ ਤਾਂ ( ਜਿਥੇ ਰਹੋ) ਸਾਡੀ ਹੀ ਪੂਜਾ ਕਰੋ ॥ ੫੬ ॥ ਸੰਪੂਰਨ ਜੀਆ ਜੰਤ (ਇਕ ਨਾ ਇਕ ਦਿਨ ) ਮੌਤ ( ਦਾ ਸਵਾਦ ) ਚਖਣ ਵਾਲੇ ਹਨ ਫੇਰ ( ਤੁਸੀਂ ਸਾਰੇ ਲੋਗ ) ਸਾਡੀ ਤਰਫ ਲੋਟਾ ਕਰ ਲੈ ਆਂਦੇ ਜਾਓਗੇ ॥ ੫੭ ॥ ਅਰ ਜਿਨ੍ਹਾਂ ਲੋਕਾਂ ਨੇ ਈਮਾਨ ਧਾਰਿਆ ਅਰ ਓਹਨਾਂ ਨੇ ( ਸ਼ੁਭ ) ਕਰਮ ਭੀ ਕੀਤੇ ਓਹਨਾਂ ਨੂੰ ਅਸੀਂ ਸਵਰਗ ਦਿਆਂ ਚੌਬਾਰਿਆਂ ਵਿਚ ਅਸਥਾਨ ਦੇਵਾਂਗੇ ਜਿਨ੍ਹਾਂ ਦੇ ਨੀਚੇ ਨਦੀਆਂ ( ਪਈਆਂ ) ਲਹਿਰਾ ਰਹੀਆਂ ਹੋਣਗੀਆਂ ( ਅਰ ਉਹ ਸ਼ੁਭ ) ਕਰਮ ਕਰਨ ਵਾਲੇ ਓਹਨਾਂ ਵਿਚ ਸਦੈਵ ( ਸਦੈਵ ) ਰਹਿਣਗੇ॥ ੫੮ ॥ ਜਿਨਹਾਂ ਨੇ ( ਸੰਸਾਰ ਵਿਚ ) ਸਬਰ ਕੀਤਾ ਅਰ ਆਪਣੇ ਪਰਵਰਦਿਗਾਰ ਉਪਰ ਭਰੋਸਾ ਰਖਦੇ ਰਹੇ ਓਹਨਾਂ ਦਾ ( ਭੀ ਕੈਸਾ ਹੀ ) ਉੱਤਮ ਫਲ ਹੈ ॥ ੫੯ ॥ ਅਰ ਕਿਤਨੇ ਜੀਵ ਹਨ ਜੋ ਆਪਣੀ ਰੋਜ਼ੀ ( ਆਪਣੇ ਉੱਪਰ ) ਚਕੀ ( 2 ) ਨਹੀਂ ਫਿਰਦੇ ਅੱਲਾ ਹੀ ਓਹਨਾਂ ਨੂੰ ( ਰੋਜੀ ਪਰਦਾਨ ਕਰਦਾ ਹੈ ਅਰ ਤੁਸਾਂ ਲੋਗਾਂ ਨੂੰ ( ਭੀ ) ਅਰ ਉਹ ( ਸੰਪੂ- ਰਣਾਂ ਦੀ ) ਸੁਣਦਾ (ਅਰ ਸਭ ਕੁਛ ਜਾਣਦਾ ਹੈ ॥੬੦॥ ਅਰ (ਹੇ ਪੈ ੰਬਰ) ਯਦੀ ਤੁਸੀਂ ਏਹਨਾਂ ( ਲੋਗਾਂ ) ਨੂੰ ਪੁਛੋ ਕਿ ( ਭਲਾ ) ਵੀ ਅਕਾਸ਼ ਨੂੰ ਕਿਸ ਨੇ ਉਤਪਤ ਕੀਤਾ ਹੈ ਅਰ ਚੰਦ ਅਰ ਸੂਰਜ ਨੂੰ(ਆਪਣੇ ਵਸ ਵਿਚ ਕਰ ਰਖਿਆ ਹੈ ਤਾਂ (ਇਹ) ਜਰੂਰ(ਯਹੀ ਉਤਰ ਦੇਣਗੇ ਕਿ ਅੱਲਾ ਨੇ। ਫੇਰ(ਏਸਦੇ ਹੁੰਦਿਆਂ ਸੁੰਦਿਆਂ ਯਿਹ ਲੋਗ ਕਿਧਰ ਭਰਮ ਵਿਚ ਪਏ ਚਲੇ ਜਾਂਦੇਹਨ।।੬੧॥ ਅੱਲਾ ਹੀ ਆਪਣਿਆਂ ਬੰਦਿਆਂ ਵਿਚੋਂ ਜਿਸ ਦੀ ਰੋਜ਼ੀ ਚਾਹੁੰਦਾ ਹੈ ਖਲਾਸੀ ਕਰ ਦੇਂਦਾ ਹੈ ਅਰ ਜਿਸਦੀ ਚਾਹੁੰਦਾਂ ਹੈ ਤੋਲਵੀਂ ਮਿਣਵੀਂ ਕਰ ਦੇਂਦਾ ਹੈ ਨਿਰਸੰਦੇਹ ਔਲਾ ਹੀ ਸੰਪੂਰਨ ਵਸਤੂਆਂ ( ਦੇ ਬਿਰਤਾਂਤ ) ਥੀਂ ਗਿਆਤ ਹੈ ॥੬੨॥(ਅਰ ਹੈ ਪੈ ੰਬਰ)ਯਦੀ ਤੁਸੀਂ ਏਹਨਾਂ (ਲੋਕਾਂ) ਨੂੰ ਪੁਛੋ ਕਿ ਆਕਾਸ਼, ਵਿਚੋਂ ਕੌਣ ਬਰਖਾ ਕਰਦਾ ਫੇਰ ਓਸ ਪਾਣੀ ਦੀ ਸਹਾਇਤਾ ਨਾਲ ਪ੍ਰਿਥਵੀ Digitized by Panjab Digital Library | www.panjabdigilib.org
ਪੰਨਾ:ਕੁਰਾਨ ਮਜੀਦ (1932).pdf/459
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ