੪੫੮ ਪਰਿ ੨੧ ਸੂਰਤ ਅਨਕਬੂਤ ੨੬ ਅਸਾਂ ਨੇ ( ਤੇਰੇ ਨਾਲੋਂ ਪਹਿਲੇ ) ਕਿਤਾਬ ਪਰਦਾਨ ਕੀਤੀ ਹੈ ( ਅਰਥਾਤ ਪੁਸਤਕਾਂ ਵਾਲੇ ਓਹਨਾਂ ਵਿਚੋਂ ਜੋ ਹੱਕ ਪਸੰਦ ਹਨ ਉਹ ਸ਼ੀਘਰ ਹੀ ) ਏਸ ( ਕੁਰਾਨ ) ਉਪਰ ਈਮਾਨ ਧਾਰ ਲੈਂਦੇ ਹਨ ਅਰ ਏਹਨਾਂ ( ਅਰਬ ਦਿਆਂ ਭੇਦ ਵਾਦੀਆਂ ) ਵਿਚੋਂ ਭੀ {ਕਈਕ ) ਐਸੇ ( ਬੁਧੀਮਾਨ ਹਨ ) ਕਿ ਉਹ ਭੀ ( ਸੋਚ ਸਮਝ ਕੇ ) ਏਹਨਾਂ ਉਪਰ ਈਮਾਨ ਲੈ ਔਂਦੇ ਹਨ ਅਰ ( ਜੋ ਨਿਰੇ ਪੂਰੇ ) ਹਠਧਰਮੀ ( ਹਨ ) ਉਹੀ ਸਾਡੀਆਂ ਆਇਤਾਂ ਨੂੰ ਨਹੀਂ ਮੰਨਦੇ ॥੪੭॥ ਅਰ (ਹੇ ਪੈਯੰਬਰ) ਕੁਰਾਨ ਨਾਲੋਂ ਪ੍ਰਥਮ ਨਾ ਤਾਂ ਤੁਸੀਂ ਕੋਈ ਕਿਤਾਬ ਹੀ ਪੜਦੇ ( ਪੜਾਉਂਦੇ ) ਸੇ . ਅਰ ਨਾ ਤੁਸਾਂ ਨੂੰ ਆਪਣੀ ਹਥੀਂ ਲਿਖਣਾ ਹੀ ਆਉਂਦਾ ਸੀ ਕਿ ਐਸੇ ਹੁੰਦਾ ਤਾਂ ਇਹ ਬੇਈਮਾਨ ਅਵਸ਼ ਹੀ ਭੂਮ ਕਰ ਲੈਂਦੇ ॥੪੮॥ ਪਰੰਤੂ ਜਿਨਹਾਂ ਲੋਕਾਂ ਨੂੰ ਬੁਧੀ ਪ੍ਰਦਾਨ ਕੀਤੀ ਗਈ ਹੈ ਓਹਨਾਂ ਦੇ ਨਿਸਚੇ ਵਿਚ ਤਾਂ ਇਹ (ਕੁਰਾਨ ਐਸੀਆਂ ਖੁਲਮ ) ਖੁਲੀਆਂ ਆਇਤਾਂ ਹੈਂ (ਕਿ ਕੋਈ ਸਮਦਰਸੀ ਪੁਰਖ ਉਹਨਾਂ ਦਾ ਇਨਕਾਰ ਨਹੀਂ ਕਰ ਸਕਦਾ ) ਅਰ ਜੋ ਬੇਇਨਸਾਫ ਹਨ ਵਹੀ ਸਾਡੀਆਂ ਆਇਤਾਂ ਨੂੰ ਨਹੀਂ ਮੰਨਦੇ ॥੪੯॥ ਅਰ (ਕਈਕੁ ਲੋਗ ਤੁਸਾਂ ਦੀ ਨਿਸਬਤ ) ਕਹਿੰਦੇ ਹਨ ਕਿ ਓਸ (ਪੁਰਖ) ਉਤੇ ਏਸ ਦੇ ਪਰਵਰਦਿਗਾਰ ( ਦੀ ਤਰਫੋਂ ) ਮੋਜਜ਼ੇ (ਚਮਿਤਕਾਰ) ਕਿਉਂ ਨਹੀਂ ਉਤਰੇ (ਹੇ ਪੈਯੰਬਰ ਇਹਨਾਂ ਲੋਕਾਂ ਨੂੰ) ਕਹੈ ਕਿ ਚਮਿਤਕਾਰ ਤਾਂ ਖੁਦਾ ਦੇ ਹੀ ਪਾਸ (ਅਰਥਾਤ ਓਸ ਦੇ ਵਸ ਵਿਚ ਹਨ) ਅਰ ਮੈਂ ਤਾਂ ਸਪਸ਼ਟ ਰੀਤੀ ਨਾਲ ਸਭੈ ਕਰਨੇ ਵਾਲਾ ਹਾਂ ਹੋਰ ਬਸ ! ੫੦ ॥( ਹੇ ਪੈਯੰਬਰ ) ਕੀ ਏਹਨਾਂ ਲੋਕਾਂ ਵਾਸਤੇ ( ਇਹ ਚਮਿਤ- ਕਾਰ ) ਪੁਸ਼ਟੀ ਕਾਰਕ ਨਹੀਂ ਕਿ ਅਸਾਂ ਨੇ ਤੁਸਾਂ ਉਪਰ ਕੁਰਾਨ ਉਤਾਰਿਆ ਜੋ ਏਹਨਾਂ ਨੂੰ ਪੜਕੇ ਸੁਣਾਇਆ ਜਾਂਦਾ ਹੈ ਜੋ ਲੋਗ ਈਮਾਨ ਧਾਰੀ ਹਨ ਓਹਨਾਂ ਵਾਸਤੇ ਤਾਂ ਇਸ ਵਿਚ ( ਖੁਦਾ ਦੀ ਬੜੀ ) ਮੇਹਰਬਾਨੀ ( ਮੇਹਰਬਾਨੀ ਤੋਂ ਸਿਵਾ ) ਸਿਖਿਆ ਹੈ॥੫੧॥ ਰੁਕੂਹ ੫ ॥ ਅਰ (ਹੇ ਪੈਯੰਬਰ ਏਹਨਾਂ ਲੋਗਾਂ ਨੂੰ ) ਕਹੋ ਕਿ ਮੇਰੇ ਅਰ ਤੁਸਾਂ ਦੇ ਮਧ ਮੈਂ ਅੱਲਾਂ ਹੀ ਸਾਖੀ ਬਸ ਹੈ (ਕਿ) ਉਹ ਪ੍ਰਿਥਵੀ ਅਕਾਸ ਮਧ ਵਰਤੀ( ਸਾਰੀ- ਆਂ ) ਵਸਤਾਂ ਨੂੰ ਜਾਣਦਾ ਹੈ ਅਰ ਜੋ ਲੋਗ ਝੂਠਿਆਂ ( ਮਾਬੂਦਾਂ ) ਉਤੇ ਈਮਾਨ ਧਾਰਦੇ ਅਰ ਅੱਲਾ ਵਲੋਂ ਬੇਮੁਖ ਹਨ ਤਾਂ ਯਹੀ ( ਲੈ ਦੇ ਦਿਨ ਬੜੇ ) ਘਾਟੇ ਵਿਚ ਰਹਿਣਗੇ ॥੫੨॥ ਅਰ ( ਹੇ ਪੈ ੰਬਰ ਇਹ ਲੋਗ ) ਤੁਸਾਂ ਨਾਲ ( ਅੰਤਿਮ ) ਕਸ਼ਟ ਵਾਸਤੇ ਉਤਾਉਲ ਕਰ ਰਹੇ ਹਨ ਅਰ ਯਦੀ ( ਖੁਦਾ ਦੇ ਸਮੀਪ ਕਸ਼ਟ ਦਾ ) ਇਕ ਨਿਯਤ ਸਮਾਂ ਨਾ ਹੁੰਦਾ ਤਾਂ ਇਨਹਾਂ ਉਤੇ ( ਕਦੇ ਦਾ ) ਕਸ਼ਟ ਪ੍ਰਾਪਤ ਹੋ ਗਿਆ ਹੁੰਦਾ ਅਰ ਉਹ ( ਇਕ Digitized by Panjab Digital Library | www.panjabdigilib.org
ਪੰਨਾ:ਕੁਰਾਨ ਮਜੀਦ (1932).pdf/458
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ