ਪੰਨਾ:ਕੁਰਾਨ ਮਜੀਦ (1932).pdf/454

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

1 ੪੫੪ ਪਾਰਾ ੨੦ ਸੂਰਤਅਨਕਬੂਤ ੨੯ ਚੁਕ ਲਵੇਗਾ ਨਿਰਸੰਦੇਹ ਅੱਲਾ ਸੰਪੂਰਣ ਵਸਤਾਂ ਉਪਰ ਕਾਦਰ ਹੈ ॥ ੨੦ ॥ ਜਿਸ ਨੂੰ ਚਾਹੇ ਕਸ਼ਟ ਦੇਵੇ ਅਰ ਜਿਸ ਉੱਪਰ ਚਾਹੇ ਰਹਿਮ ਕਰੇ ਅਰ ਤੁਸੀਂ ( ਸਾਰੇ ) ਉਸੇ ਦੀ ਤਰਫ ਲੌਟਾ ਕੇ ਲੈ ਆਂਦੇ ਜਾਓਗੇ ॥ ੨੧ ॥ ਅਰ ਤੁਸੀਂ ਨਾਂ ਤਾਂ ਪ੍ਰਿਥਵੀ ਵਿਚ ( ਛਿਪ ਕੇ ਖੁਦਾ ਨੂੰ ) ਪ੍ਰਾਜੈ ਕਰ ਸਕਦੇ ਹੋ ਅਰ ਨਾਂ ਅਕਾਸ਼ ਵਿਚ ( ਉਡ ਕੇ ) ਅਰ ਖੁਦਾ ਦੇ ਸਿਵਾ ਨਾਂ ਤਾਂ ਕੋਈ ਤੁਸਾਂ ਦਾ ਕਾਰਸਾਜ ਹੈ ਅਰ ਨਾ ਕੋਈ ਮਦਦਗਾਰ ॥੨੨ ॥ ਰੁਕੂਹ ੨॥ . ਅਰ ਜੋ ਲੋਕ ਖੁਦਾ ਦੀਆਂ ਆਇਤਾਂ ਨੂੰ ਅਰ ( ਲੈ ਦੇ ਦਿਨ ) ਓਸ ਦੇ ਸਨਮੁਖ ਹਾਜਰ ਹੋਣ ਨੂੰ ਨਹੀਂ ਮੰਨਦੇ ( ਤਾਂ ) ਯਹੀ ਲੋਕ ਸਾਡੀ ਰਹਿਮਤ ਤੋਂ ਨਾ ਉਮੈਦ ਹੋ ਬੈਠੇ ਹਨ ਅਰ ਯਹੀ ਸਨ ਜਿਨਾਂ ਨੂੰ ( ਦੇ ਦਿਨ ) ਭਿਆਨਕ ਕਸ਼ਟ ਹੋਣਾ ਹੈ। ੨੩ ॥ ਬਸ ਇਬਰਾਹੀਮ ਦੀ ਜਾਤੀ ) ਦੇ ਪਾਸ ( ਓਹਨਾਂ ਦੀਆਂ ਬਾਤਾਂ ਦਾ ) ਏਸ ਤੋਂ ਸਿਵਾ ( ਹੋਰ ਕੋਈ ) ਉੱਤਰ ਨਹੀਂ ਸੀ ਕਿ ( ਆਪ ਵਿਚ ) ਲਗੇ ਕਹਿਣ ਕਿ ਏਸ ਨੂੰ ਮਾਰ ਸਿਟੋ ਅਥਵਾ (ਅਗ ਵਿਚ) ਸਾੜ ਦਿਓ ਅਤ ਏਵ ( ਓਹਨਾਂ ਨੂੰ ਅਗ ਵਿਚ ਸਿਟ ਦਿਤਾ ਪਰੰਤੂ ) ਖੁਦਾ ਨੇ ਓਹਨਾਂ ਨੂੰ ਅਗ ਤੋਂ ਮੁਕਤੀ ਦਿਤੀ ਨਿਰਸੰਦੇਹ ਏਸ ( ਪਰਸੰਗ ) ਵਿਚ ( ਭੀ ) ਓਹਨਾਂ ਲੋਕਾਂ ਵਾਸਤੇ ਜੋ ਈਮਾਨ ਧਾਰੀ ਹਨ ( ਖੁਦਾ ਦੀ ਕੁਦਰਤ ਦੀਆਂ ਬਹੁਤ ਸਾਰੀਆਂ) ਨਿਸ਼ਾਨੀਆਂ ਹਨ॥ ੨੪॥ ਅਰ ( ਇਬਰਾਹੀਮ ਨੇ ਆਪਣੀ ਜਾਤੀ ਦੇ ਲੋਕਾਂ ਨੂੰ ਇਹ ਭੀ ਕਹਿਆ (ਸੀ) ਕਿ ਤੁਸੀਂ ਜੋ ਖੁਦਾ ਤੋਂ ਸਿਵਾ ਬੁਤਾਂ ਨੂੰ ਮੰਨਦੇ ਹੋ ( ਤਾਂ ) ਕੇਵਲ ਸੰਸਾਰਕ ਜੀਵਨ ਆਪੋ ਵਿਚ ਦੀ ਦੋਸਤੀ ਮੁਹੱਬਤ ਦੇ ਲਿਹਾਜ਼ ਨਾਲ ( ਮੰਨਦੇ ਹੋ ) ਫੇਰ ਲੈ ਦੇ ਦਿਨ ਤਾਂ ( ਤੁਸਾਂ ਦ। ਇਹ ਹਾਲ ਹੋਣਾ ਹੈ ਕਿ ) ਤੁਸਾਂ ਵਿਚੋਂ ਇਕ ਦਾ ਦੂਸਰਾ ਇਨਕਾਰ ਕਰੇਗਾ ਅਰ ਇਕ ਦੂਜੇ ਨੂੰ ਇਕ ਦੂਜਾ ਲਾਨਤ (ਫਿਟ ਕ ) ਕਰੇਗਾ ਅਰ ਤੁਸਾਂ ਸਾਰਿਆਂ ਦਾ ( ਆਖਰੀ ) ਠਿਕਾਣਾਂ ਦੋਜਖ ਹੋਵੇਗਾ ਅਰ ( ਇਨ੍ਹਾਂ ਬੂਝਾਂ ਵਿਚੋਂ ) ਕੋਈ ਭੀ ਤੁਸਾਂ ਦੇ ਸਹਾਇਕ ਨਹੀਂ ਹੋਣਗੇ ॥੨੫॥ ਇਸ ਥੀਂ ( ਕੇਵਲ ) ਲੂਤ ਨੇ ( ਹੀ ) ਇਬਰਾਹੀਮ ਉਪਰ ਈਮਾਨ ਧਾਰਿਆ ਅਰ ( ਇਬਰਾਹੀਮ ਨੇ ) ਕਹਿਆ ਕਿ ਮੈਂ ਤਾਂ ਦੇਸ਼ ਛਡ ਕੇ ਆਪਣੇ ਪਰਵਰਦਿਗਾਰ ਦੀ ਤਰਫ ( ਜਿਥੇ ਕਿਤੇ ਉਸ ਨੂੰ ਮਨ ਜੂਰ ਹੋਵੇ ) ਨਿਕਲ ਜਾਵਾਂਗਾ ਨਿਰਸੰਦੇਹ ਉਹ ਸਰਵ ਸ਼ਕਤੀ ਮਾਨ ( ਅਰ) ਹਿਕਮਤ ਵਾਲਾ ਹੈ ॥ ੨੬ ॥ ਅਰ ਅਸਾਂ ਨੇ ਇਬਰਾਹੀਮ ਨੂੰ ਇਸ- ਹਾਕ ( ਨਾਮੀ ਪੁਤਰ ) ਅਰ ਯਕੂਬ ( ਨਾਮੀ ਪਰਪਤ ) ਪਰਦਾਨ ਕੀਤਾ ਅਰ ਓਹਨਾਂ ਦੀ ਵੰਸ ਵਿਚ ਪੈ ੰਬਰੀ ਔਰ ਕਿਤਾਬ ਦਾ ( ਉਤਾਰਨਾ ਜਾਰੀ ) ਰਖਿਆ ਅਰ ਅਸਾਂ ਨੇ ਇਬਰਾਹੀਮ ਨੂੰ ਸੰਸਾਰ ਵਿਚ ( ਭੀ ) Digitized by Panjab Digital Library www.paniahdigilib.org