ਪੰਨਾ:ਕੁਰਾਨ ਮਜੀਦ (1932).pdf/45

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਾਰਾ ੩

ਮੰਜ਼ਲ ੧

ਸੂਰਤ ਬਕਰ ੨

੪੫


 ਚਿਤ ਹੋਣਗੇ ॥੨੬੪॥ ਨਰਮੀ ਨਾਲ ਉੱਤਰ ਦੇ ਦੇਣਾ ਅਰ (ਮਾਂਗਤ ਦੇ ਹਠ ਕਰਨ ਥੀਂ) ਦਰਗੁਜਰ ਕਰਨਾ ਓਸ ਦਾਨ ਨਾਲੋਂ ਬਹੁਤ ਹੀ ਉਤਮ ਹੈ ਜਿਸ ਦੇ (ਦਿਤਿਆਂ) ਪਿਛੋਂ (ਭਿਖਾਰੀ ਨੂੰ ਕਿਸੇ ਤਰਹਾਂ ਦਾ) ਕਸ਼ਟ ਪਹੁੰਚੇ ਅਰ ਅੱਲਾ ਬੇ ਪਰਵਾਹ (ਅਰ) ਧੈਰਜੀ ਹੈ ॥੨੬੫॥ ਮਸਲਮਾਨੋ! ਆਪਣੇ ਦਾਨ ਦਾ ਅਹਿਸਾਨ ਜਤਾਣੇ ਅਰ (ਭਿਖਾਰੀ ਨੂੰ) ਕਸ਼ਟ ਦੇਣ ਥੀਂ ਓਸ ਆਦਮੀ ਦੀ ਤਰਹਾਂ ਅਕਾਰਥ ਮਤ ਕਰੋ ਜੋ ਆਪਣਾ ਮਾਲ ਲੋਗਾਂ ਦੇ ਦਿਖਾਵੇ ਵਾਸਤੇ ਖਰਚ ਕਰਦਾ ਹੈ। ਅੱਲਾ ਅਰ ਅੰਤ ਦੇ ਦਿਨ ਦਾ ਨੇਹਚਾ ਨਹੀਂ ਰਖਦਾ ਤਾਂ ਉਸ ਦੇ (ਦਾਨ ਦਾ) ਦ੍ਰਿਸ਼ਟਾਂਤ ਓਸ ਸਾਲ ਸਿਲਾ ਦੀ ਤਰਹਾਂ ਹੈ ਕਿ ਉਸ ਉਤੇ (ਕੁਛ) ਮਿੱਟੀ (ਪੜੀ) ਹੋਈ ਹੈ ਅਰ ਫੇਰ ਓਸ ਉਤੇ ਥਰਸੀ ਜੋਰ ਦੀ ਬਰਖਾ ਉਸ ਨੂੰ ਸਪਾਟ ਕਰਕੇ (ਵਗਾ ਕੇ) ਲੈ ਗਈ (ਇਸੀ ਭਾਂਤ ਅੰਤ ਵਿਚ) ਪਖੰਡੀਆਂ ਨੂੰ ਉਸ ਦਾਨ ਦੇ ਵਿਚੋਂ ਜੋ ਉਹਨਾਂ ਨੇ ਕੀਤਾ ਸੀ ਕੁਝ ਭੀ ਹਥ ਨਹੀਂ ਲਗੇਗਾ ਅਰ ਅੱਲਾ ਓਹਨਾਂ ਲੋਗਾਂ ਨੂੰ ਜੋ ਕਿਰਤਘਨ ਹਨ ਸਿਖਯਾ ਨਹੀਂ ਦਿਤਾ ਕਰਦਾ ॥੨੬੬॥ ਅਰ ਜੋ ਲੋਗ ਖੁਦਾ ਦੀ ਰਜਾਵੰਦੀ ਵਾਸਤੇ ਅਰ ਆਪਣੀ ਨੀਯਤ ਦ੍ਰਿੜ ਰਖ ਕੇ ਆਪਣਾ ਧਨ ਪਦਾਰਥ ਖਰਚ ਕਰਦੇ ਹਨ ਉਨ੍ਹਾਂ ਦਾ ਦ੍ਰਿਸ਼ਟਾਂਤ ਇਕ ਬਾਗ ਵਰਗਾ ਹੈ ਜੋ ਉੱਚੀ (ਜਗਹਾ) ਪਰ ਹੈ ਉਸ ਉਤੇ ਬਰਸੀ ਜੋਰ ਦੀ ਬਰਖਾ ਤਾਂ ਦੋ ਗੁਣਾਂ ਫਲ ਲਗਾ ਅਰ ਜੇਕਰ ਓਸ ਉਤੇ ਜੋਰ ਦੀ ਬਰਖਾ ਨਾ (ਭੀ) ਹੋਏ ਤਾਂ (ਓਸ ਨੂੰ) ਤ੍ਰੇਲ ਤੁਬਕੇ (ਹੀ ਪੂਰਣ ਕਰ ਦੇਂਦੀ ਹੈ) ਅਰ ਤੁਸੀਂ ਲੋਗ ਜੋ ਕੁਛ ਭੀ ਕਰਦੇ ਹੋ ਅੱਲਾ (ਉਸ ਨੂੰ) ਦੇਖ ਰਹਿਆ ਹੈ ॥੨੬॥ ਭਲਾ ਤੁਹਾਡੇ ਵਿਚੋਂ ਕੋਈ ਭੀ ਏਸ ਬਾਰਤਾ ਨੂੰ ਪਸੰਦ ਕਰੇਗਾ ਕਿ ਇਸ ਦੇ ਪਾਸ ਖਜੂਰਾਂ ਅਰ ਅੰਗੂਰਾਂ ਦਾ ਇਕ ਬਾਗ ਹੋਵੇ ਉਸ ਦੇ ਹੇਠਾਂ ਨਦੀਆਂ ਲਹਿਰਾ ਰਹੀਆਂ ਹੋਣ ਅਰ ਸਰਬ ਪਰਕਾਰ ਦੇ ਫਲ ਉਸ ਨੂੰ ਓਥੇ ਪਰਾਪਤ ਹੋਣ ਅਰ ਇਹ ਪਰਖ ਬ੍ਰਿਧ ਹੋ ਜਾਵੇ ਅਰ ਓਸ ਦੇ (ਨਿਕੇ ੨) ਨਿਰਬਲ ਬੱਚੇ ਹਨ ਹੁਣ ਓਸ (ਬਾਗ) ਵਲ ਚਲਿਆ ਇਕ ਵਾ ਵਰੋਲਾ ਜਿਸ ਵਿਚ (ਭਰੀ) ਹੋਈ ਸੀ, ਅੱਗ ਅਰ ਉਹ (ਬਾਗ) ਜਲ ਭੁਜਕੇ ਰਹਿ ਗਿਆ, ਇਸ ਭਾਂਤ ਅੱਲਾ ਆਪਣਿਆਂ ਹੁਕਮਾਂ ਨੂੰ ਖੋਲ ੨ ਕੇ ਤੁਹਾਡੇ ਵਾਸਤੇ ਵਰਨਨ ਕਰਦਾ ਹੈ ਕਿ ਤੁਸੀਂ ਚਿੰਤਾ ਕਰੋ ॥੨੬੮॥ ਰੁਕੂਹ ੨੬॥

ਮੁਸਲਮਾਨੋ! ਆਪਣੀ ਕਮਾਈ ਦੀ ਸਵੱਛ ਵਸਤਾਂ ਵਿਚੋਂ (ਪ੍ਰਮਾਤਮਾਂ ਦੇ ਮਾਰਗ ਵਿਚ ਖਰਚ ਕਰੋ) ਅਰ ਓਹਨ੍ਹਾਂ ਵਿਚੋਂ (ਜੋ) ਅਸਾਂ ਨੇ ਤੁਹਾਡੇ ਵਾਸਤੇ ਪ੍ਰਿਥਵੀ ਵਿਚੋਂ ਪੈਦਾ ਕੀਤੀਆਂ ਹਨ ਖਰਚ ਕਰੋ ਅਰ ਨਕਾਰੀਆਂ ਵਸਤਾਂ ਦੇਣ ਦਾ ਧਯਾਨ ਭੀ ਨਾ ਕਰਨਾ ਕਿ ਉਸ ਵਿਚੋਂ ਖਰਚ