ਪੰਨਾ:ਕੁਰਾਨ ਮਜੀਦ (1932).pdf/446

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੪੪੬ ਪਾਰਾ ੨੦ ਸੂਰਤ ਕਸੈਸ ੨੮ ਸੁਣਦੇ ਹਨ ਤਾਂ ਓਸ ਪਾਸੋਂ ਕੰਨੀ ਕਤਰ ਜਾਂਦੇ ਹਨ ਅਰ ( ਐਸਿਆਂ ਲੋਕਾਂ ) ਕਹਿ ਦੇਂਦੇ ਹਨ ਕਿ ਸਾਡਾ ਕੀਤਾ ਸਾਨੂੰ ਅਰ ਤੁਸਾਂ ਦਾ ਕੀਤਾ ਤੁਸਾਂ ਨੂੰ ( ਅਸੀਂ ) ਤੁਸਾਂ ਨੂੰ ( ਦੂਰੋਂ ਹੀ ) ਸਲਾਮ ( ਕਰਦੇ ਹਾਂ ) ਅਸੀਂ ਮੂਰਖਾਂ ਦੇ ਗਾਹਕ ਨਹੀਂ ॥੫੫। ( ਹੇ ਪੈਯੰਬਰ ਆਪਣੀ ਇਛਾਨੁਸਾਰ) ਤੁਸੀਂ ਜਿਸਨੂੰ ਚਾਹੋ ਸਿਖ੍ਯਾ ਨਹੀਂ ਦੇ ਸਕਦੇ ਪ੍ਰਯੁਤ ਅੱਲਾ ਜਿਸਨੂੰ ਚਾਹੁੰਦਾ ਸਿਖ੍ਯਾ ਦੇ ਦੇਂਦਾ ਹੈ । ਅਰ ਉਹੀ ਸੁਮਾਰਗੀਆਂ ( ਦੀ ਬਿਵਸਥਾ ) ਤੋਂ ਭਲੀ ਪਰਕਾਰ ਗਿਆਤ ਹੈ ॥੫੬॥ ਅਰ ( ਹੇ ਪੈਯੰਬਰ ਕਈਕ ਮੌਕੇ ਦੇ ਨਿਵਾਸੀ ਤੁਸਾਂ ਨੂੰ ) ਕਹਿੰਦੇ ਹਨ ਕਿ ਯਦੀ ਅਸੀਂ ਤੁਸਾਂ ਦੇ ਨਾਲ ਸਚੇ ਦੀਨ ਦੀ ਪੈਰਵੀ ਕਰੀਏ ਤਾਂ ਅਸੀਂ ਆਪਣੇ ਅਸਥਾਨੋਂ ਟੰਬੇ ਜਾਈਏ ( ਪਰੰਤੂ ) ਕੀ ਅਸਾਂ ਨੇ ਓਹਨਾਂ ਨੂੰ ਹਰਮ ( ਮਕੇ ) ਵਿਚ ਜਿਥੇ ( ਸਰਬ ਰੀਤੀ ਦਾ ) ਅਮਨ ( ਤਥਾ ਇਤਮੀਨਾਨ ) ਹੈ ਜਹਾਂ ਨਹੀਂ ਦਿਤੀ ? ਕਿ ਸਰਬ ਪਰਕਾਰ ਦੇ ਫਲ ਏਥੇ ਖਿਚੇ ਚਲੇ ਆਉਂਦੇ ਹਨ ( ਘਰ ਬੈਠੇ ਬਿਠਾਏ ਏਹਨਾਂ ਦਾ ) ਰਿਜਕ ( ਏਹਨਾਂ ਨੂੰ ) ਸਾਡੇ ਏਥੋਂ ( ਪਹੁੰਚਦਾ ਹੈ ) ਅਰ ਪਰੰਤੂ ਏਹਨਾਂ ਵਿਚ ਪ੍ਰਯਾ ( ਇਸ ਪਦਾਰਥ ਦੀ ਕਦਰ) ਨਹੀਂ ਜਾਣਦੇ ॥੫੭॥ ਅਰ ਅਸਾਂ ਨੇ ਬਹੁਤ ਸਾਰੀਆਂ ਨਗਰੀਆਂ ਹਲਾਕ ਕਰਕੇ ਮਾਰੀਆਂ ਜੋ ਆਪਣੀ (ਬਹੁਤੀ) ਜੀਉਕਾ (ਦੀ ਦਸ਼ਾ) ਵਿਚ (ਖਾ ਖਾਕੇ ) ਆਫਰ ਗਈਆਂ ਸਨ ਤਾਂ ( ਹੁਣ ) ਇਹ ਓਹਨਾਂ ( ਹੀ ਲੋਗਾਂ ) ਦੇ ਘਰ ਹਨ ਜੇ ਓਹਨਾਂ ਦੇ ( ਮਰ ਗਿਆਂ ) ਪਿਛੋਂ ਵਸੇ ( ਹੀ ) ਨਹੀਂ ਪਰੰਤੂ ਕਦੀ ਕਦਾਈਂ ਅਰ ( ਅੰਤ ਓਹਨਾਂ ਦੇ ਧਨ ਮਾਲ ਦੇ ) ਅਸੀਂ ਹੀ ਮਾਲਕ ਹੋਏ ॥ ੫੮ ॥ ਅਰ ( ਹੇ ਪੈਯੰਬਰ ) ਜਦੋਂ ਤਕ ਤੁਹਾਡਾ ਪਰਵਰਦਿਗਾਰ ਕਿਸੇ ਨਗਰੀ ਵਿਚ ਪੈਯੰਬਰ ਨਾਂ ਭੇਜ ਲਵੇਅਰ ਉਹ ਉਹਨਾਂ ਨੂੰ ਸਾਡੀਆਂ ਆਇਤਾਂ ਪੜ ਕੇ ਨਾ ਸੁਣਾ ਦੇਵੇ ਉਹਦੇ ( ਇਨਸਾਫ ਦਾ ਸੁਹੱਪਣ ) ਤੋਂ ਬਾਹਰ ਹੈ ਕਿ(ਕੋਟੀ ਪੂਰੀ ਕੀਤੇ ਬਨਾ ) ਨਗਰੀਆਂ ਨੂੰ ਮਾਰ ਸਿਟਿਆ ਕਰੇ ਅਰ ਅਸੀਂ ਤਦੋਂ ਹੀ ਬਸਤੀਆਂ ਨੂੰ ਮਾਰਦੇ ਹਾਂ ਜਦੋਂ ਕਿ ਓਥੋਂ ਦੇ ਲੋਗ ਨਾਫਰਮਾਨੀ ਪੇਟੇ ਪਾ ਲੈਂਦੇ ਹਨ ॥ ੫੯ ॥ ਅਰ(ਲੋਗੋ ! ਜੋ ਕੁਛ ਭੀ ਤੁਸਾਂ ਨੂੰ ਦਿਤਾ ਗਿਆ ਹੈ ( ਉਹ ) ਸਾਂਸਾਰਿਕ ਜੀਵਨ ਦੇ ( ਚਾਰ ਦਿਨ ) ਦੇ ਫਾਇਦੇ ਹਨ ਅਰ ਏਥੋਂ ਦਾ ਸੋਹੱਪਣ ਅਰ ਜੋ ( ਕੁਛ ਬਦਲਾ ) ਅੱਲਾ ਦੇ ਪਾਸ ਹੈ ਉਹ ( ਇਸ ਨਾਲੋਂ ) ਕਈ ਗੁਣਾਂ ਉੱਤਮ ਅਰ ਚਿਰ ਅਸਥਾਈ ਹੈ ਕੀ ਤੁਸੀਂ ਲੋਗ ( ਏਤਨੀ ਬਾਰਤਾ ਭੀ ) ਨਹੀਂ ਸਮਝਦੇ ॥ ੬ ॥ ਰੁਕੂਹ ੬ ॥ ਭਲਾ ਉਹ ਪੁਰਖ ਜਿਸ ਦੇ ਨਾਲ ਅਸਾਂ ਨੇ ( ਸੁਵਰਗ ਦੀ ) ਚੰਗੀ ਪਤਿਯਾ ਕਰ ਰਖੀ ਹੈ ਅਰ ਉਹ ( ਅੰਤ ਦੇ ਦਿਨ ) ਉਸ ਨੂੰ ਮਿਲਨੇ Digitized by Panjab Digital Library | www.panjabdigilib.org