ਪਰੀ ੨੦ ਸੂਰਤ ਕਸਸ ੨੮ ੪੪੩ ( ਚੰਗਾ ) ਅਸੀਂ ਤੇਰੇ ਭਰਾ ਨੂੰ ਤੇਰੀ ਬਾਂਹ ਦਾ ਬਲ ਬਨਾਵਾਂਗੇ ਔਰ ਤੁਸਾਂ ਦੋਨਾਂ ਨੂੰ ਐਸੀ ਸ਼ਕਤੀ ਦੇਵਾਂਗੇ ਕਿ ਫਰਊਨ ਦੇ ਲੋਗ ਤੁਸਾਂ ਤਕ ਪੁਜ ਭੀ ਨਾ ਸਕਨਗੇ ਤਾਂ (ਜਲਦੀ ਹੀ) ਸਾਡੇ ਚ ਮਤਕਾਰ ਲੈ ਕੇ ਜਾਓ ( ਕਿ ) ਤੁਸੀਂ ਦੋਨੋਂ ਅਰ ਜੋ ਤੁਸਾਂ ਦੋਨਾਂ ਦੀ ਪੈਰਵੀ ਕਰੇ ( ਸਭ ) ਬਲਵਾਨ ਰਹੋਗੇ ॥ ੩੫ ॥ ਤਾਂ ਜਦੋਂ ਮੂਸਾ ਸਾਡੇ ਖੁੱਲਮਖੁਲੋ ਮੋਜੜੇ ਲੈਕੇ ਓਹਨਾਂ ਦੇ ਪਾਸ ਆਯਾ ਉਹ ਲਗੇ ਕਹਿਣ ਕਿ ਇਹ ( ਮੋਜੜੋ ਤਾਂ ਕੁਛ ਨਹੀਂ ਇਕ ਪਰਕਾਰ ਦਾ ) ਤੰਤਰ ਹਨ ( ਅਰ ਏਹਨਾਂ ਨੂੰ ਨਾਹੱਕ ( ਖੁਦਾ ਦੇ ਪਾਸੇ ਮਨਸੂਬ ਕੀਤਾ ਜਾਂਦਾ ਹੈ ) ਅਰ ਅਸਾਂ ਨੇ ਤਾਂ ਆਪਣਿਆਂ ਪਿਤਾ ਪਿਤਾਮਾ ਵਿਚ ਐਸੀਆਂ ਬਾਤਾਂ ਸੁਣੀਆਂ ਨਹੀਂ ॥੩੬॥ ਅਰ ਮੂਸਾ ਨੇ ਕਹਿਆ ਕਿ ਜੋ ਪੁਰਖ ਖੁਦਾ ਦੇ ਪਾਸਿਓਂ ਸਚਾ ( ਦੀਨ ) ਲੈ ਕੇ ਆਇਆ ਹੈ ਅਰ ਅੰਤ ਨੂੰ ਜਿਸ ਦਾ ਅੰਜਾਮ ਸ਼ੁਭ ਹੋਣਾ ਹੈ ਮੇਰੇ ਪਰਵਰਦਿਗਾਰ ਨੂੰ ( ਉਸ ਦਾ ਦਾ ਹਾਲ ) ਭਲੀ ਪਰਕਾਰ ਮਾਲੂਮ ਹੈ ਕਿ ਇਹ ਸਤਬਾਰਤਾ ਹੈ ਕਿ ਜੋ ਲੋਕ ਆਸਤ ਉੱਪਰ ਹਨ ਉਨ੍ਹਾਂ ਦੀ ( ਕਦੇ ) ਭਲਾਈ ਨਹੀਂ ਹੋਣੀ॥੩੭॥ ਅਰ ਫਰਊਨ ਨੇ ਕਹਿਆ ਹੇ ਸਭਾ ਸਦੋ ਮੈਨੂੰ ਤਾਂ ਆਪਣੇ ਸਿਵਾ ਤੁਸੀਂ ਦਾ ਕੋਈ ਖੁਦਾ ਮਲੂਮ ਨਹੀਂ ( ਅਰ ਮੂਸਾ ਇਕ ਖੁਦਾ ਦਾ ਨਿਸ਼ਾਨ ਦੇਂਦਾ ਹੈ ਅਰ ਆਪਣੇ ਵਜ਼ੀਰ ਨੂੰ ਮੁਖਾਤਬ ਕਰਕੇ ਕਹਿਆ ਕਿ ) ਹੇ ਹਾਮਾਨ ਚੰਗ ਤੂੰ ਸਾਡੇ ਵਾਸਤੇ ਮਿਟੀ ( ਦੀਆਂ ਇੱਟਾਂ ) ਨੂੰ ਅਗਨੀ ਲਗਾ ( ਅਰਥਾਤ ਆਵੇ ਪਕਵਾ ) ਅਰ ( ਉਨ੍ਹਾਂ ਨਾਲ ) ਸਾਡੇ ਵਾਸਤੇ ਇਕ ( ਪੱਕਾ ) ਮਹਿਲ ਉਸਰਵਾ ਤਾਂ ਕਿ ਅਸੀਂ ( ਉਸ ਉਪਰ ਚੜ ਕੇ ) ਮੂਸਾ ਦੇ ਖੁਦਾ ਨੂੰ ਝਾਕੀਏ ਔਰ ਅਸੀਂ ਤਾਂ ( ਏਸੇ ਪੱਖ ਵਿਚ ) ਮੂਸੇ ਨੂੰ ਝੂਠਿਆਂ ਹੀ ਸਮਝਦੇ ਹਾਂ ॥ ੩੮ ॥ ਅਰੁ ਫਰਊਨ ਅਰ ਉਸਦੇ ਲਸ਼ਕਰਾਂ ਨੇ ਨਾਹੱਕ ( ਅਯੋਗ ) ਦੇਸ ਵਿਚ ਬਹੁਤ ਸਿਰ ਚੁਕਿਆ ਅਰ ਓਹਨਾਂ ਨੇ ਸਮਝਿਆ ਕਿ ਉਹ ( ਮਰਿਆਂ ਪਿਛੋਂ ) ਸਾਡੀ ਤਰਫ ਲੌਟਾਕੇ ਨਹੀਂ ਲਿਆਂਦੇ ਜਾਣਗੇ॥ ੩੯॥ ਤਾਂ ਅਸਾਂ ਨੇ ਫਰਊਨ ਅਰ ਉਸ ਦੇ ਲਸ਼ਕਰਾਂ ਨੂੰ ਧਰ ਪਕੜਿਆ ਅਰ ਉਨ੍ਹਾਂ ਨੂੰ ਸਮੁੰਦਰ ਵਿਚ ਸਿਟ ਕੇ ਮਾਰਿਆ ਤਾਂ ( ਹੇ ਪੈਯੰਬਰ ) ਦੇਖੋ ( ਤਾਂ ਸਹੀ ) ਜ਼ਾਲਮਾਂ ਦਾ ਕੈਸਾ ( ਬੁਰਾ ) ਅੰਜਾਮ ਹੋਇਆ ॥ ੪੦॥ ਅਰ ਅਸਾਂ ਨੇ ਉਨ੍ਹਾਂ ਨੂੰ ਸਰਦਾਰ ( ਤਾਂ ) ਕੀਤਾ ਸੀ ( ਪਰੰਤੂ ਐਸੇ ਬੁਰੇ ਸਰਦਾਰ ) ਕਿ ਯਾਵਤਕਾਲ ਸਰਿਸ਼ਟੀ ਵਿਚ ਰਹੇ ਤਾਵਤਕਾਲ ਲੋਕਾਂ ਨੂੰ ਨਰਕਾਂ ਦੀ ਤਰਫ ਹੀ ਬੁਲਾਉਂਦੇ ਰਹੇ ਅਰ ਲੈ ਦੇ ਦਿਨ ( ਸਰਦਾਰੀ ੀ ) ਏਹਨਾਂ ਨੂੰ ( ਕਿਸੇ ਤਰਫੋਂ ) ਮਦਦ (ਤਾਂ ) ਮਿਲਨੀ (ਹੀ) ਨਹੀਂ ॥ ੪੧ ॥ ਅਰ ਅਸਾਂ ਨੇ ਏਸ ਦੁਨੀਆਂ ਵਿਚ ਓਹਨਾਂ ਐਸਾ Digitized by Panjab Digital Library | www.panjabdigilib.org
ਪੰਨਾ:ਕੁਰਾਨ ਮਜੀਦ (1932).pdf/443
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ