ਪਾਰਾ ੨੦ ਸੂਰਤ ਕਸਸ ੨੮ ४३१ ਦਿਆਂ ) ਦਾਸਾਂ ਵਿਚ ਰਹਾਂ ॥੯੧ ॥ ਅਰ ਇਹ ਕਿ ਲੋਕਾਂ ਨੂੰ ਕੁਰਾਨ ਪੜ ਪੜ ਕੇ ਸਨਾਵਾਂ ਤਾਂ ਜੋ ਰਾਹ ਉਪਰ ਆਗਿਆ ਤਾਂ ਉਹ ਅਪਣੇ ਭਲੇ ਵਾਸਤੇ ਹੀ ਰਾਹ ਉਪਰ ਆਉਂਦਾ ਹੈ ਅਰ ਜੋ ਕੁਮਾਰਗੀ ਹੋਇਆ ਤਾਂ ਤੁਸੀਂ ਕਹਿ ਦੇਵੋ ਕਿ ( ਜਿਥੇ ਖੁਦਾ ਨੇ ਔਰ ਸਭੈ ਕਰਨੇ ਵਾਲੇ ਪੈਯੰਬਰ ਭੇਜੇ ਹਨ ) ਮੈਂ ਭੀ ( ਓਹਨਾਂ ) ਸਭੈ ਕਰਨ ਵਾਲਿਆਂ ਵਿਚੋਂ ( ਇਕ ਸਭੈ ਕਰਨੇ ਵਾਲਾ ) ਹਾਂ ਹੋਰ ਬਸ ॥੬੨॥ਅਰ ਕਹੋ ਕਿ ਖੁਦਾ ਦਾ ਧੰਨ੍ਯਵਾਦ ਹੈ ਓਹ ਨੇੜੇ ਹੀ ਤੁਸਾਂ ਨੂੰ ਆਪਣੀਆਂ ਨਿਸ਼ਾਨੀਆਂ ਦਿਖਾਵੇਗਾ । ਅਰ ( ਓਸ ਵੇਲੇ ) ਤੁਸੀਂ ਏਹਨਾਂ ਨੂੰ ਪਹਿਚਾਨ ਲਵੋਗੇ ਅਰ ਜੈਸੇ ਜੈਸੋ ( ਬੁਰੇ ਭਲੇ ) ਕੰਮ ਤੁਸੀਂ ਲੋਗ ਕਰ ਰਹੇ ਹੋ ( ਹੇ ਪੈ ੰਬਰ ) ਤੁਸਾਂ ਦਾ ਪਰਵਰਦਿਗਾਰ ਉਹਨਾਂ ਤੋਂ ਅਗਯਾਤ ਨਹੀਂ ( ਜੋ ਜੈਸਾ ਕਰੇਗਾ ਵੈਸਾ ਹੀ ਬਦਲਾ ਦੇਵੇਗਾ) ॥ ੯੩ ॥ ਰਕੂਹ ੭ ॥ ਸੂਰਤ ਕਸਸ ਮੱਕੇ ਵਿਚ ਉਤਰੀ 'ਅਰ ਏਸ ਦੀਆਂ 'ਅਠਾਸੀ ਆਇਤਾਂ ਅਰ ਨੌਂ ਰੁਕੂਹ ਹਨ । ( ਆਰੰਭ ) ਅੱਲਾ ਦੇ ਨਾਮ ਨਾਲ ( ਜੋ ) ਅਤੀ ਦਿਆਲੂ ( ਅਰ ) ) ਕਿਰਪਾਲੂ ( ਹੈ ) ਤਾ-ਸ-ਮ ॥ ੧ ॥ ਇਹ ( ਸੂਰਤ ਭੀ ) ਕਿਤਾਬ (ਅਰ- ਥਾਤ ਕੁਰਾਨ ) ਦੀਆਂ ਚੰਦ ਆਇਤਾਂ ਹਨ ਜਿਨ੍ਹਾਂ ਦੇ ਭਾਵ ਪਰਗਟ ( ਅਰ ਸਪਸ਼ਟ ) ਹਨ । ੨ ॥ ( ਹੇ ਪੈ ੰਬਰ ) ਅਸੀਂ ਓਹਨਾਂ ਲੋਗਾਂ ਦੇ ( ਲਾਭਾਰਥ ) ਜੋ ਯਕੀਨ ਕਰਦੇ ਹੈਂ ਮੂਸਾ ਅਰ ਫਰਾਊਨ ਦੇ ਕਈਕ ਅਸਲੀ ਪਰਸੰਗ ਤੁਸਾਂ ਨੂੰ ਸੁਣਾਉਂਦੇ ਹਾਂ॥੩॥ ਕਿ ਫਰਾਊਨ ( ਮਿਸਰ ) ਦੇਸ ਵਿਚ ਬਹੁਤ ਵਧ ਰਹਿਆ ਸੀ ਅਰ ਓਸ ਨੇ ਓਥੋਂ ਦੇ ਲੋਕਾਂ ਦੇ ਅਲਗ ਅਲਗ ਟੋਲੇ ਬਣਾ ਛਡੇ ਸਨ ਉਨ੍ਹਾਂ ਵਿਚੋਂ ਇਕ ਟੋਲਾ (ਅਰ- ਥਾਤ ਬਨੀ ਅਸਰਾਈਲ ) ਨੂੰ ( ਇਸ ਕਦਰ ) ਨਿਰਬਲ ਸਮਝ ਰਖਿਆ ਸੀ ਕਿ ਉਨਾਂ ਦਿਆਂ ਪੁਤਰਾਂ ਨੂੰ ਮਰਵਾ ਸਿਰਦਾ ਅਰ ਉਨ੍ਹਾਂ ਦੀਆਂ ਇਸਤ੍ਰੀਆਂ ( ਅਰਥਾਤ ਪਤਰੀਆਂ ) ਨੂੰ ਜੀਉਂਦਿਆਂ ਰਖਦਾ। ਏਸ ਵਿਚ ( ਸੰਦੇਹ ਨਹੀਂ ਕਿ ਉਹ ( ਭੀ ) ਫਸਾਦੀਆਂ ਵਿਚੋਂ ( ਇਕ ਹੀ ਫਸਾਦੀ ) ਸੀ ॥੪॥ ਅਰ ਸਾਡਾ ਇਹ ਸੰਕਲਪ ਸੀ ਕਿ ਜੋ ਲੋਗ ( ਉਸ ਦੇ ) ਦੇਸ ਵਿਚ ਨਿਰਬਲ ਸਮਝੇ ਗਏ ਸਨ ਉਹਨਾਂ ਉਪਰ ਉਪਕਾਰ ਕਰੀਏ ਅਰ ਉਹਨਾਂ ਨੂੰ ( ਹੀ ) ਸਰਦਾਰ ਬਨਾਈਏ ਅਰ ਉਹਨਾਂ ਨੂੰ ( ਹੀ ਰਾਜ ਦਾ ) ਵਾਰਸ Digitized by Panjab Digital Library | www.panjabdigilib.org
ਪੰਨਾ:ਕੁਰਾਨ ਮਜੀਦ (1932).pdf/437
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ