ਪੰਨਾ:ਕੁਰਾਨ ਮਜੀਦ (1932).pdf/431

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪਾਰਾ ੧੬ ਸੂਰਤ ਨਮਲ ੨੭ ४३९ ਕਾਫਰ ਲੋਗਾਂ ਵਿਚੋਂ ਸੀ॥ ੪੩ ॥ (ਫਿਰ) ਓਸ ਨੂੰ ਕਹਿਆ ਗਿਆ ਕਿ ਆਪ ਮਹਿਲ ਮੈਂ ਪਧਾਰੀਏ ਤਾਂ ਜਦੋਂ ਓਸ ਨੇ ਮਹਿਲ ( ਵਿਚ ਸ਼ੀਸ਼ਿਆਂ ਦੇ ਫਰਸ਼) ਨੂੰ ਦੇਖਿਆ ਤਾਂ ਉਸ ਨੂੰ ਪਾਣੀ ਸਮਝਿਆ ਅਰ ( ਓਥੋਂ ਲੰਘਣ ਵਾਸਤੇ ਇਸ ਰੀਤੀ ਨਾਲ ਪਾਉਂਚੇ ਟੰਗੇ ) ਆਪ- ਣੀਆਂ ਦੋਨੋਂ ਪਿੰਨੀਆਂ ਨੰਗੀਆਂ ਕਰ ਦਿਤੀਆਂ ! ( ਸੁਲੇਮਾਨ ਨੇ ) ਕਹਿਆ ਇਹ ਤਾਂ ( ਸ਼ੀਸ਼ ) ਮਹੱਲ ਹੇ ਜਿਸ ( ਦੇ ਫਰਸ਼ ) ਵਿਚ (ਵੀ) ਸ਼ੀਸ਼ੇ ( ਹੀ ) ਜੜੇ ਹੋਏ ਹਨ ( ਤਾਂ ਉਸ ਨੂੰ ਆਪਣੀ ਭੁਲਣਾ ਤਥਾ ਬੇਵਸੀ ਦਾ ਗਿਆਨ ਹੋਇਆ ਅਰ ) ਲਗੀ ( ਖੁਦਾ ਦੇ ਦਰਬਾਰ ਵਿਚ ) ਬੇਨੰਤੀ ਕਰਨ ਕਿ ਹੇ ਮੇਰੇ ਪਰਵਰਦਿਗਾਰ ( ਮੈਂ ਜੋ ਏਤਨੇ ਦਿਨ ਸੂਰਜ ਦੀ ਪੂਜਾ ਕਰਦੀ ਰਹੀ ਏਸ ਨਾਲ ) ਮੈਂ ਆਪਣਾ ਨੁਕਸਾਨ ਕੀਤਾ ਅਰ ਹੁਣ ਮੈਂ ਸੁਲੇਮਾਨ ਦੋ ਨਾਲ ਹੋ ਕੇ ਸਰਵ ਜਹਾਨਾਂ ਦੇ ਪਾਲਨ ਹਾਰੇ ਪਰ ਈਮਾਨ ਧਾਰਿਆ ॥੪੪ ॥ ਰਕੂਹ ੩ ॥ 1 ਅਰ ਅਸਾਂ ਨੇ ਹੀ ਸਮੂਦ ( ਦੀ ਜਾਤੀ ) ਵਲ ਓਹਨਾਂ ਦੇ ਭਿਰਾ ਸਾਲਿਆ ਨੂੰ ( ਪੈਯੰਬਰ ਬਨਾ ਕੇ ) ਭੇਜਿਆ ਸੀ ਕਿ ( ਲੋਗੋ ) ਖੁਦਾ ਦੀ ਪੂਜਾ ਕਰੋ ਤਾਂ ਸਾਲ੍ਹਿਆ ਦੇ ਆਂਉਂਦਿਆ ਹੀ ਉਹ ਲੋਗ ( ਮੋਮਨ ਅਰ ਮੁਨਕਰ ) ਦੇ ਟੋਲੇ ਹੋ ਗਏ ( ਅਰ ) ਲਗੇ ਆਪਸ ਵਿਚ ਝਗੜਾ ਕਰਨ ॥੪੫॥( ਸਾਲਿਆ ਨੇ ) ਕਹਿਆ ਭਿਰਾਓ | ਭਲਾਈ ਨਾਲੋਂ ਪਹਿਲੇ ਬੁਰਾਈ ਦੀ ਕਿਉਂ ਜਲਦੀ ਮਚਾਉਂਦੇ ਹੋ । ਅੱਲਾ ਦੀ ਜਨਾਬ ਵਿਚ ਤੋਬਾ ਅਰ ) ਬਖਸ਼ਸ ਕਿਉਂ ਨਹੀ ਮੰਗਦੇ ਕਿੰਬਾ ਤੁਸਾਂ ਉਤੇ ਰਹਿਮ ਕੀਤਾ ਜਾਵੇ ॥੪੬॥ ਉਹ ਬੋਲੇ ( ਸਾਲਯਾ ) ! ਅਸਾਂ ਨੇ ਤੈਨੂੰ ਅਰ ਓਹਨਾਂ ਲੈ ਜੋ ਤੇਰੇ ਸਾਥੀ ਹਨ ਬੜਾ ਹੀ ਮਨਹੂਸ ਪਾਇਆ ਹੈ ( ਸਾਯਾ ) ਕਹਿਆ ਤੁਸਾਂ ਦੀ ਨਹੂਸਤ ( ਸਭ ) ਖੁਦਾ ਦੇ ਪਾਸਿਓਂ ਹੈ ( ਅਰ ਏਸ ਵਿਚ ਸਾਨੂੰ ਦਖਲ ਨਹੀਂ ) ਯੁਤ ( ਬਾਤ ਇਹ ਹੈ ਕਿ ) ਤੁਸੀਂ (ਕੁਛ ਐਸੇ ਢਿਲਮਢਿਲੇ ਯਕੀਨ ) ਲੋਗ ਹੋ ( ਕਿ ਸੁਖੈਨ ਹੀ ਸ਼ੈਤਾਨ ਦੇ ) ਫੰਦੇ ਵਿਚ ਆ ਜਾਂਦੇ ਹੋ॥ ੪੭॥ ਅਰ ਸ਼ਹਿਰ ਵਿਚ ਨੌਂ ਆਦਮੀ ਸੇ ਜੋ ਦੇ ਵਿਚ ਫਸਾਦ ਕਰਦੇ ਅਰ ( ਕਿਸੇ ਪ੍ਰਕਾਰ ਭੀ ) ਸੁਧਾਰ ਵਲ ਧਿਆਨ ਨਹੀਂ ਕਰਦੇ (ਸੇ )॥ ੪੮ ॥ ਓਹਨਾਂ ਨੇ (ਇਕ ਦੂਸਰੇ ਨੂੰ) ਕਹਿਆ ਕਿ (ਆਓ ਜੀ) ਆਪਸ ਵਿਚ ਖੁਦਾ ਦੀ ਸੌਗੰਧ ਖਾਈਏ ਕਿ ਅਸੀਂ ਜਰੂਰ ਸਾਲਯਾ ਨੂੰ ਅਰ ਓਸ ਦੇ ਘਰ ਵਾਲਿਆਂ ਨੂੰ ਰਾੜ੍ਹੀ ਸਮੇਂ ਜਾ ਮਾਰਾਂਗੇ ਫੇਚ ( ਸਾਡੇ ਪਾਸੋਂ ਪੁਛਣ ਦਾ ਸਮਾਂ ਆਵੇਂਗਾ ਤਾਂ ) ਅਸੀਂ ਓਸ ਦੇ ਵਾਰਸਾਂ ਨੂੰ ਕਹਿ ਦੇਵਾਂਗੇ ਕਿ ਸਾਲਿਆ ਦੇ ਘਰ ਵਾਲਿਆਂ ਦੇ ਮਾਰੇ ਜਾਣੇ ਦੇ ਵੇਲੇ ਅਸੀਂ ਤਾਂ ਪਾਸ Digitized by Panjab Digital Library | www.panjabdigilib.org