ਪਾਰਾ ੧੯ ਸੂਰਤ ਨਮਲ ੨੭ ੪੨੬ ਰਹੀਂ ਕਿ ਵਹ ਲੋਗ ਕੀ ਉੱਤਰ ਦੇਂਦੇ ਹਨ ॥੨੮॥ (ਅਤਏਵ ਚਕੀਰਾਹ ਨੇ ਸੁਲੇਮਾਨ ਦਾ ਫਰਮਾਨ ਮਲਕਾਂ ਨੂੰ ਪਹੁੰਚਾ ਦਿਤਾ ਉਹ ਉਸ ਨੂੰ ਦੇਖ ਕੇ ਬੋਲੀ ਕਿ ਹੇ ਸੁਭਾਸਦੋ ! ( ਇਹ ) ਇਕ ਫਰਮਾਨ ਆਦਰਯੋਗ ( ਵਾਜਬੂਲ- ਅਹਿਤਰਾਮ ) ਸਾਡੇ ਵਲ ਭੇਜਿਆ ਗਿਆ ਹੈ ॥੨੯॥ ਇਹ ਸੁਲੇਮਾਨ ਵਲੋਂ ਹੈ ਅਰ ਇਹ ( ਅਰਥਾਤ ਇਸ ਦੀ ਇਬਾਰਤ ਇਸ ਪ੍ਰਕਾਰ ਹੈ ਕਿ ਸਿਰਨਾਵਾਂ ਓਸ ਦਾ ) ਬਿਸਮਿਲਾ ਅਰਰਹਿਮਾਨ ਅਰਰਹੀਮ ਹੈ ॥ ੩੦ ॥ ( ਅਰ ਬਿਸਮਿਲਾ ਦੇ ਪਿਛੋਂ ) ਇਹ ਕਿ ਸਾਡੇ ਤੋਂ ਬੇ ਮੁਖ ਨਾ ਹਵੋ ਅਰ ਫਰਮਾ ਬਰਦਾਰ ਬਨ ਕੇ ਸਾਡੇ ਸਨਮੁਖ ਆ ਪ੍ਰਾਪਤ ਹੋਵੋ ॥ ੩੧॥ ਰਹ ੨ ॥ ( ਸਭਾ ਦੀ ਰਾਣੀ ਸੁਲੇਮਾਨ ਦੀ ਆਗਿਯਾ ਸਨਾਣੇ ਤੋਂ ਪਿਛੋਂ) ਬੋਲੀ ਕਿ ਹੈ ਸਭਾ ਸਦੋ ਸਾਡੇ ( ਏਸ ) ਮੁਆਮਲੇ ਵਿਚ ਸਾਡੇ ਅਗੇ ਆ ਪਣੀ ਰਾਇ ਵਰਣਨ ਕਰੋ ( ਸਾਡੇ ਸਦਾ ਹੀ ਇਹ ਬਰਤਾਓ ਰਹਿਆ ਕਿ ) ਉਤਨਾ ਚਿਰ ਜਿਤਨਾ ਚਿਰ ਤੁਸੀਂ ਸਾਡੇ ਸਨਮੁਖ ਵਿਦਮਾਨ ਨਾ ਹ ਅਸੀਂ ਕਿਸੇ ਪ੍ਰਕਾਰ ਉਕਾ ਹੁਕਮ ਨਹੀਂ ਦਿਤਾ ਕਰਦੇ ॥੩੨॥( ਦਰ- ਬਾਰੀਆਂ ਨੇ ) ਬੇਨਤੀ ਕੀਤੀ ਕਿ ਅਸੀਂ ( ਬੜੇ ) ਜੋਰਾਵਰ ਔਰ ਬੜੇ ਲੜਾਕੇ ਜਵਾਨ ਹਾਂ ਅਰ ( ਅਗੇ ) ਸਰਕਾਰ ਨੂੰ ਅਖਤਿਆਰ ਹੈ ਜੈਸੀ ਆਪ ਆਗਿਆ ਦੇਵੋ ਓਸ ( ਦੀ ਨੇਕੀ ਬਦੀ ) ਨੂੰ ( ਭਲੀ ਰੀਤੀ ) ਨਾਲ ਦੇਖ ਲੀਜੀਏ ॥੩੩॥( ਉਹ ) ਬੋਲੀ ਬਾਦਸ਼ਾਹ ਜਦੋਂ (ਹਿਕ ਦੇ ਜ਼ੋਰ ਨਾਲ ) ਕਿਸੇ ਸ਼ਹਿਰ ( ਨੂੰ ਜਿਤ ਕੇ ਓਸ ) ਵਿਚ ਦਾਖਲ ਹੁੰਦੇ ਹਨ ਤਾਂ ( ਓਹਨਾਂ ਦਾ ਦਸਤੂਰ ਹੈ ਕਿ ) ਉਸ ਨੂੰ ਖਰਾਬ ਅਰ ਓਥੋਂ ਦਿਆਂ ਪ੍ਰਧਾਨ ਪੁਰਖਾਂ ਨੂੰ ਬੇਇਜ਼ਤ ਕਰ ਦੇਂਦੇ ਹਨ ਅਰ ( ਅਸਲ ਵਿਚ ਭੀ ) ਏਸ ਤਰ੍ਹਾਂ ਕੀਤਾ ਕਰਦੇ ਹਨ ॥੩੪॥ ਅਰ ਅਸੀਂ ( ਏਲਚੀਆਂ ਦੇ ਹਥ ) ਓਹਨਾਂ ਦੀ ਤਰਫ ਤੋਫੇ ( ਸੁਗਾਤਾਂ ) ਭੇਜ ਕੇ ਦੇਖਦੇ ਹਾਂ ਕਿ ਏਲਚੀ ਕੀ ( ਉੱਤਰ ਪ੍ਰਸ਼ਨ ) ਲੈ ਆਉਂਦੇ ਹਨ ॥੩੫॥ ਫਿਰ ਜਦੋਂ ( ਏਲਚੀਆਂ ਦਾ ਟੋਲਾ ਤੋਫੇ ਤਹਾਇਫ ਲੈ ਕੇ ) ਸੁਲੇਮਾਨ ਦੇ ਸਨਮੁਖ ਹਾਜਰ ਹੋਇਆ ਤਾਂ ( ਸੁਲੇਮਾਨ ਨੇ ) ਕਿਹਾ ਕੀ ਤੁਸੀਂ ਮਾਲ ਦਵਾਰਾ ਸਾਡੀ ਮਦਦ ਕੀਤੀ ) ਚਾਹੁੰਦੇ ਹੋ ਸੋ ਜੋ ਕੁਛ ਸਾਨੂੰ ਖੁਦਾ ਨੇ ਦੇ ਰਖਿਆ ਹੈ ਉਹ ਉਸ ਨਾਲੋਂ ਜੋ ਤੁਸਾਂ ਨੇ ਦੇ ਰਖਿਆ ਹੈ (ਕਈ ਗੁਣਾ) ਉੱਤਮ ਹੈ ਸੋ ਕੁਛ ਤੁਸੀਂ ਹੀ ਆਪਣੇ ਨੇ ਦੇ ਹੈ ਤੋਹਫੇ ਨਾਲ ਖੁਸ਼ ਹੋਂਦੇ ਹੋਵੋਗੇ ॥ ੩੬ ॥ ( ਤਾਂ ਹੈ ਏਲਚੀਆਂ ਦੇ ਸਰਦਾਰ ਜਿਨ੍ਹਾਂ ਨੇ ਤੁਸਾਂ ਨੂੰ ਭੇਜਿਆ ਹੈ ) ਓਹਨਾਂ ਦੇ ਪਾਸ ( ਹੀ ਫੇਰ ) ਲੇਟ ਜਾਓ ਅਰ ( ਹੁਣ ਅਸੀਂ ) ਐਸੇ ਲਸ਼ਕਰ ਨੂੰ ਲੈ ਕੇ ਓਹਨਾਂ ਤੇ ਝੜਾਈ ਕਰਾਂਗੇ Digitized by Panjab Digital Library | www.panjabdigilib.org
ਪੰਨਾ:ਕੁਰਾਨ ਮਜੀਦ (1932).pdf/429
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ