ਪੰਨਾ:ਕੁਰਾਨ ਮਜੀਦ (1932).pdf/428

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

४२९ ਪਾ ੧੯ ਤ ਸੂਰਤ ਨਮਲ ੨੭ ਉਪਕਾਰ ਤੁੰਨੇ ਮੇਰੇ ਉਪਰ ਅਰ ਮੇਰੇ ਮਾਤਾ ਪਿਤਾ ਉਤੇ ਕੀਤੇ ਹਨ ਤੇਰੇ ਓਹਨਾਂ ਉਪਕਾਰਾਂ ਦਾ ਧੰਨਵਾਦ ਕਰਾਂ ਅਰ ( ਜੀਵਣ ਪ੍ਰਯੰਤ ) ਐਸੇ ਸ਼ੁਭ ਕਰਮ ਕਰਦਾ ਰਹਾਂ ਜਿਨਹਾਂ ਨੂੰ ਤੂੰ ਪਸੰਦ ਕਰੇਂ ( ਅਰ ਅੰਤ ਨੂੰ ਮਰਿਆਂ ਪਿਛੋਂ ) ਤੂੰ ਮੈਨੂੰ ਆਪਣੀ ਕਿਰਪਾ ਦਵਾਰਾ ਆਪਣਿਆਂ ਭਲਿਆਂ ਪੁਰਖਾਂ ਵਿਚ ( ਲੈਜਾਕੇ ) ਪ੍ਰਾਪਤ ਕਰ ॥ ੧੯ ॥ ਔਰ ਸੁਲੇਮਾਨ ਨੇ ਪਰਿੰਦਿਆਂ ਦੀ ਹਾਜਰੀ ਲੈਕੇ ਕਹਿਆ ਕੀ ਬਾਤ ਹੈ ਕਿ ਸਾਨੂੰ ਚਕੀ ਰਾਹ ਨਹੀਂ ਦਿਸਦਾ।( ਕੀ ਬਹੁਤ ਪਰਿੰਦੇ ਹੋਣੇ ਤੇ ਸਾਨੂੰ ਨਹੀਂ ਦਿਸਦਾ ) ਕਿੰਬਾ ( ਅਸਲ ਵਿਚ ) ਨਹੀਂ ਆਇਆ॥ ੨੦ ॥ (ਯਦੀ ਨਹੀਂ ਆ- ਇਆ ਤਾਂ ) ਅਸੀਂ ਉਸ ਨੂੰ ਜਰੂਰ ਹੀ ਸਖਤ ਸਜਾ ਦੇਵਾਂਗੇ ਕਿੰਬਾ ਉਸ ਨੂੰ ਹਲਾਲ ਹੀ ਕਰ ਸਿਟਾਂਗੇ ਕਿੰਬਾ ਉਹ ਸਾਡੇ ਸਨਮੁਖ ( ਆਪਣੇ ਨਾ ਆਉਣ ਦਾ) ਕੋਈ ਕਾਰਣ ਦਸੇ।( ਜਿਸ ਕਰਕੇ ) ਪ੍ਰਗਟ ( ਹੋਵੇ ਕਿ ਵੁਹ ਨਿਰਾਪਰਾਧ ਹੈ) ॥੨੧ ॥ ਫੇਰ ਥੋਹੜੇ ਚਿਰ ਪਿਛੋਂ ਚਕੀ ਰਾਹ ਆ ਪ੍ਰਾਪਤ ਹੋਇਆ ਅਰ ਲਗਾ ਕਹਿਣ ਕਿ ਮੈਨੂੰ ਇਕ ਐਸਾ ਪਰਤੀਤ ਹੋਇਆ ਹੈ ਜੋ ( ਹੁਣ ਤਕ ) ਆਪ ਨੂੰ ਨਹੀਂ ਪ੍ਰਤੀਤ ਹੋਇਆ ਜੋ ਅਰ ਮੈਂ ਆਪ ਅਗੇ ਸਬਾ ( ਨਾਮੇ ਸ਼ਹਿਰ ) ਦੀ ਇਕ ਪੱਕੀ ਖਬਰ ਲੈ ਕੇ ਹਾਜ਼ਰ ਹੋਇਆ ਹਾਂ॥੨੨ ॥ ਮੈਂ ਇਕ ਇਸਤ੍ਰੀ ਨੂੰ ਦੇਖਿਆ ਕਿ ਉਹ ਓਥੋਂ ਦੇ ਲੋਕਾਂ ਦੀ ਰਾਣੀ ਹੈ ( ਅਰ ਓਹਨਾਂ ਉਪਰ ਹੁਕਮ ਕਰ ਰਹੀ ਹੈ ) ਅਰ ਸਰਬ ਪ੍ਰਕਾਰ ਦੇ ( ਰਾਜ ) ਪ੍ਰਬੰਧ ਓਸੇ ਦੇ ਪਾਸ ਮੌਜੂਦ ਹਨ ਅਰ ਉਸਦੇ ਪਾਸ ਓਥੇ ( ਇਕ ਬਹੁਤ ) ਬੜਾ ਤਖਤ ( ਭੀ ) ਹੈ ॥ ੨੩॥ ਮੈਂ ਰਾਣੀ ਅਰ ਓਸ ਦੇ ਲੋਕਾਂ ਨੂੰ ਦੇਖਿਆ ਕਿ ਖੁਦਾ ਨੂੰ ਛਡ ਕੇ ਸੂਰਜ ਨੂੰ ਮਥਾ ਟੇਕਦੇ ਹਨ ਅਤੇ ਸ਼ੈਤਾਨ ਨੇ ਓਹਨਾਂ ਦੇ ਕਰਤਬਾਂ ਨੂੰ ਓਹਨਾਂ ਨੂੰ ਚੰਗਿਆਂ ਕਰ ਨੇ ਦਿਖਾਇਆ ਅਰ ਓਹਨਾਂ ਨੂੰ ਸਚੇ ਮਾਰਗੋਂ ਰੋਕ ਦਿਤਾ ਤਾਂ ਓਹਨਾਂ ਨੂੰ ( ਏਤਨੀ ਬਾਤ ਭੀ ) ਨਹੀਂ ਸੁਝਦੀ ॥੨੪॥ ਕਿ ਖੁਦਾ ਦੇ ਅਗੇ ਹੀ ( ਕਿਉਂ ) ਨਾ ਮਥਾ ਟੇਕੀਏ ਜੋ ਪ੍ਰਿਥਵੀ ਆਕਾਸ ਦੀਆਂ ਗੁਪਤ ਵਸਤਾਂ ਪ੍ਰਗਟ ਕਰਦਾ ਹੈ ਅਰ ਜੋ ਕਾਰਜ ਤੁਸੀਂ ਲੋਗ ਗੁਪਤ ਕਰੋ ਕਿੰਥਾ ਪ੍ਰਗਟ ਕਰੋ ਸੰਪੂਰਨਾਂ ਤੋਂ ਗਿਆਤ ਹੈ।। ੨੫॥ ਅੱਲਾ ( ਉਹ ਪਵਿਤ੍ ਸਰੂਪ ਹੈ ਕਿ ਓਸ ਦੇ ਸਿਵਾ ਕੋਈ ਮਾਬੂਦ ਨਹੀਂ ( ਅਰ ) ਓਹੀ ਅਰਸ਼ ਉਚੇ ( ਦੇ ਤਖਤ ) ਦਾ ਮਾਲਿਕ ਹੈ ॥੨੬॥( ਸੁਲੇਮਾਨ ਨੇ ) ਕਹਿਆ ( ਭਲਾ ਚੰਗਾ ) ਅਸੀਂ ਹੁਣੇ ਹੀ ਦੇਖ ਲੈਂਦੇ ਹਾਂ ਕਿ ਤੂੰ ਸਚ ਕਹਿੰਦਾ ਹੈਂ ਕਿੰਬਾ ਝੂਠ ਕਹਿੰਦਾ ਹੈਂ ॥੨੭॥ ਇਹ ਸਾਡੀ ਲਿਖਤ ਲੈ ਕੇ ਜਾ ਅਰ ਉਸ ਨੂੰ ਓਹਨਾਂ ਦੇ ਪਾਸੇ ਸਿਟਦੇ ਫੇਰ ਓਹਨਾਂ ਕੋਲੋਂ ਅਲਗ ਹੋ ਜਾਈਂ ਫੇਰ ਦੇਖਦਾ - Digitized by Panjab Digital Library | www.panjabdigilib.org