ਪਾਰਾ ੧੯ ਸੂਰਤ ਸ਼ਅਰਾਇ ੨੬ ੪੧੭ ਹੋ ) ਗਿਆ ਅਰ ਹਰ ਇਕ ਟੁਕੜਾ ਮਾਨੋਂ ਇਕ ਬੜਾ ( ਉੱਚਾ ) ਪਰਬਤ ਸੀ ॥੬੩ ॥ ਅਰ ਓਸ ਸਮੇਂ ਸਿਰ ਅਸੀਂ ਦੂਸਰਿਆਂ ਲੋਕਾਂ ( ਅਰਥਾਤ ਫਰਊਨ ਵਾਲਿਆਂ ) ਨੂੰ (ਭੀ) ਲੈ ਆਏ ॥੬੪ ॥ ਅਰੁ ਅਸਾਂ ਨੇ ਮੂਸਾ ਅਰ ਜੋ ਲੋਗ ਓਹਨਾਂ ਦੇ ਸੰਗੀ ਸਨ ਸੰਪੂਰਨਾਂ ਨੂੰ ਬਚਾ ਲੀਤਾ ॥ ੬੫ ॥ ਫੇਰ ਦੂਸਰਿਆਂ ( ਅਰਥਾਤ ਫਰਊਨ ਵਾਲਿਆਂ ) ਨੂੰ ਗਰਕ ਕਰ ਦਿਤਾ ॥੬੬॥ ਨਿਰਸੰਦੇਹ ਕਿ ਇਸ ( ਪ੍ਰਸੰਗ ) ਵਿਚ ( ਇਕ ਬੜੀ ) ਸੰਬਾ ਹੈ ) ਅਰ ਫਰਊਨ ਦਿਆਂ ਲੋਕਾਂ ਵਿਚੋਂ ਕਈ ਪ੍ਰਾਯਾ ਈਮਾਨ ਧਾਰਨੇ ਵਾਲੇ ਭੀ ਨਹੀਂ ਸਨ ॥ ੬੭ ॥ ਅਰ ( ਹੇ ਪੈਯੰਬਰ ) ਨਿਰਸੰਦੇਹ ਤੁਸਾਂ ਦਾ ਪਰਵਰਦਿਗਾਰ ਅਲਬੱਤਾ ਵਹੀ ਸ਼ਕਤੀਮਾਨ ( ਅਰ ) ਦਿਆਲੂ ਹੈ ॥੬੮ ॥ ਰਕੂਹ ॥ ੪ ॥ ਅਰ ( ਹੇ ਪੈ ੰਬਰ ) ਏਹਨਾਂ ਲੋਕਾਂ ਨੂੰ ਇਬਰਾਹੀਮ ਦੀ ਵਿਯਾਂ ਪੜ ਕੇ ਸੁਨਾਓ ॥ ੬੯॥ ਕਿ ਜਦੋਂ ਓਹਨਾਂ ਨੇ ਆਪਣੇ ਪਿਤਾ ਅਰ ਆਪਣੀ ਜਾਤੀ (ਦੇ ਲੋਕਾਂ ਨੂੰ ) ਪੁੱਛਿਆ ਕਿ ( ਤੁਸੀਂ ਲੋਕ ) ਕਿਸ ਵਸਤੂ ਨੂੰ ਪੂਜਦੇ ਹੋ। ੭੦ ॥ ਤਾਂ ਓਹਨਾਂ ਨੇ ਉਤਰ ਦਿਤਾ ਕਿ ਅਸੀਂ ਤਾਂ ਮੂਰਤੀਆਂ ਨੂੰ ਪੂਜਦੇ ਹਾਂ ਅਰ ਓਹਨਾਂ ਦੀ ਹੀ ਸੇਵਾ ਕਰਦੇ ਰਹਿੰਦੇ ਹਾਂ ॥੭੧ ॥ ( ਇਬਰਾਹੀਮ ਨੇ ) ਪੁਛਿਆ ਕਿ ( ਭਲਾ ) ਜਦ ਤੁਸੀਂ ( ਏਹਨਾਂ ਨੂੰ ਨੂੰ ਬੁਲਾਂਵਦੇ ਚਲਾਂਵਏ ਹੋ ਤਾਂ ਕੀ ਇਹ ਤੁਸਾਂ ਦੀ ( ਕੁਛ ) ਸੁਣਦੇ ਗਿਣਦੇ ਹਨ ॥ ੭੨ ॥ ਕਿੰਬਾ ਤੁਸਾਂ ਨੂੰ ਕੋਈ ਲਾਭ ਕਿੰਬਾ ਹਾਨੀ ਪਹੁੰਚਾ ਸਕਦੇ ਹਨ ॥੭੩ ॥ ਓਹਨਾਂ ਨੇ ਕਹਿਆ ( ਇਹ ਤਾਂ ) ਨਹੀਂ ਪਰੰਤੂ ਅਸਾਂ ਨੇ ਆਪਣਿਆਂ ਵਡਿਆਂ ਨੂੰ ਐਸੇ ਹੀ ਕਰਦਿਆਂ ਦੇਖਿਆ (ਹੈ) ॥੭੪॥ ( ਏਸ ਉਤੇ ਇਬਰਾਹੀਮ ਨੇ ) ਕਹਿਆ ਕਿ ਕੁਛ ਯਾਤ ਭੀ ਹੈ ਜਿਨ੍ਹਾਂ ਵਸਤੂਆਂ ਨੂੰ ਤੁਸੀਂ ॥੭੫ ॥ ਅਰ ਤੁਸਾਂ ਦੇ ਅਗਲੇ ਪਿਤਾ ਪਿਤਾਮਾ ਪੁਜਦੇ ਤੁਰੇ ਆਏ ਹਨ ॥ ੭੬ ॥ ਇਹ ਤਾਂ ਮੇਰੇ ਦੁਸ਼ਮਨ ਹਨ ਹਾਂ ( ਮੇਰਾ ਸਚਾ ਮਿਤ੍ਰ ਤੋ ) ਪਰਵਰਦਿਗਾਰ ਆਲਿਮ ( ਹੈ ) ॥੭੭॥ ਜਿਸ ਨੇ ਮੇਰੇ ਤਾਈਂ ਉਤਪਤ ਕੀਤਾ ਫੇਰ ਵਹੀ ( ਇਸ ਲੋਕ ਅਰ ਪਰਲੋਕ ਦੇ ਦੁਖ- ੜਿਆਂ ਤੋਂ ) ਮੈਨੂੰ ਰਾਹ ਪਾਉਂਦਾ ਹੈ ॥੭੮॥ ਅਰ ਜੋ ਮੈਨੂੰ ( ਪ੍ਰਸ਼ਾਦ ) ਛਕਾਂਦਾ ਹੈ ਅਰ ( ਜੋ ) ਮੈਨੂੰ ( ਪਾਣੀ ) ਪਿਲਾਂਵਦਾ ਹੈ ।।੭੯॥ ਅਰ ਜਦੋਂ ਮੈਂ ਰੋਗੀ ਹੋ ਜਾਂਦਾ ਹਾਂ ਉਹੀ ਮੇਰੇ ਤਾਈਂ ਨਿਰੋਗਤਾ ਪਰਦਾਨ ਕਰਦਾ ਹੈ ॥੮੦॥ ਅਰ ਜੋ ਮੇਰੇ ਤਾਈਂ ਮਾਰੇਗਾ ( ਅਰ ਮਾਰਿਆਂ ਪਿਛੋਂ ) ਫੇਰ ( ਉਹੀ ) ਮੇਰੇ ਤਾਈਂ ਸੁਰਜੀਤ ਕਰੇਗਾ ॥ ੮੧ ॥ ਅਰ ( ਜੋ ਬਖਸ਼ਨੇ ਵਾਲਾ ਮੇਹਰਬਾਨ ਹੈ ਅਰ ਉਸੇ ਉਪਰ ) ਮੇਰਾ ਭਰੋਸਾ ਹੈ ਕਿ ਬਦਲੇ ਦੋ Digitized by Panjab Digital Library | www.panjabdigilib.org
ਪੰਨਾ:ਕੁਰਾਨ ਮਜੀਦ (1932).pdf/417
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ