૩૧૯ ਪਾਰਾ ੧੯ ਸੂਰਤ ਸ਼ੋਅਰਾ ੨੬ ਹੈ ਜਿਸ ਨੇ ਤੁਸਾਂ ਨੂੰ ਜਾਦੂ ਸਿਖਾਇਆ ਹੈ। ਸੋ ( ਖੈਰ ) ਤੁਸਾਂ ਨੂੰ ( ਏਸ ਦਾ ਨਤੀਜਾ ) ਪ੍ਰਤੀਤ ਹੋ ਜਾਵੇਗਾ। ਅਸੀਂ ਤੁਸਾਂ ਦੇ ਹਥ ਅਰ ਪੈਰ ਪੁਠੇ ( ਸਿਧੇ ) ਕਟ ਦੇਵੀਏ । ਅਰ ਤੁਸਾਂ ਸਾਰਿਆਂ ਨੂੰ ਸੂਲੀ ਦੇ ਦੇਈਏ ਤਾਂ ਸਹੀ ॥ ੪੯ ॥ ਵੁਹ ਬੋਲੇ ਕੋਈ ( ਹਰਜ ਦੀ ) ਬਾਰਤਾ ਨਹੀਂ ਅਸਾਂ ਤਾਂ ( ਸਰਬ ਪਰਕਾਰ ) ਆਪਣੇ ਪਰਵਰਦਿਗਾਰ ਦੀ ਤਰਫ ਲੌਟ ਕਰ ਜਾਣਾ ਹੈ । ੫੦ ॥ ਅਰ ( ਅਸੀਂ ) ਆਸਾ ਰਖਦੇ ਹਾਂ ਕਿ ਸਾਡਾ ਪਰਵਰ- ਦਿਗਾਰ ਸਾਡਿਆਂ ਦੋਖਾਂ ਨੂੰ ਬਖਸ਼ ਦੇਵੇਗਾ । ਏਸ ਵਾਸਤੇ ਕਿ ਅਸੀਂ ਸੰਪੂਰਨਾ ਨਾਲੋਂ ਪ੍ਰਥਵ ਈਮਾਨ ਲੈ ਆਏ ॥ ੫੧ ॥ ਰੂਕੂਹ੩॥ ਅਰ ਅਸਾਂ ਨੇ ਮੂਸਾ ਦੀ ਤਰਫ ਵਹੀ ਭੇਜੀ ਕਿ ਸਾਡਿਆਂ ਬੰਦਿਆਂ ( ਅਰਥਾਤ ਅਸਰਾਈਲ ) ਨੂੰ ਰਾਤੇ ਰਾਤ ਲੈ ਨਿਕਲੋ ( ਕਾਹੇ ਤੇ ) ਤੁਸਾਂ ਦਾ ਪਿਛਾ ਕੀਤਾ ਜਾਵੇਗਾ ॥੫੨ ॥ ਏਸ ਉਪਰ ਫਰਊਨ ਨੇ ( ਲੋ ਕਾਂ ਦੀ ਭੀੜ ਭੜੱਕਾ ਇਕਤ੍ਰ ਕਰਨ ਵਾਸਤੇ ) ਨਗਰਾਂ ਵਿਚ ਦੂਤ ਦੌੜਾਏ॥੫੩॥ ਕਿ ਬਨੀਂ ਅਸਰਾਈਲ ਥੋੜੀ ਸੀ ਜਮਾਇਤ ਹਨ। ੫੪॥ ਅਰ ਓਹਨਾਂ ਨੇ ਅਸਾਂ ਨੂੰ ਸਖਤ ਨਾਰਾਜ਼ ਕੀਤਾ ਹੈ।। ੫੫ ॥ ਅਰ (ਯਦਪਿ) ਸਾਡਾ ਜਥਾ (ਵਧੇਰਾ) ਹੈ (ਤਥਾਪਿ) ਸਾਡੀ ਆਦਤ ਅਹਿਯਾਤ ( ਬਚਾਓ ) ਹੈ ( ਏਸ ਕਰਕੇ ਤੁਸਾਂ ਨੂੰ ਮਦਦ ਵਾਸਤੇ ਬੁਲਾਂਵਦੇ ਹਾਂ )॥੫੬॥ ਅਤਏਵ ਅਸਾਂ ਨੇ ਫਰਊਨ ਦੇ ਲੋਕਾਂ ( ਮਿਸਰੀਆਂ ) ਨੂੰ ਬਾਗਾਂ ( ਵਿਚੋਂ ) ਅਰ ਚਸ਼ਮਿਆਂ ( ਵਿਚੋਂ )॥ ੫੭ ॥ ਅਰ ਖਜਾਨਿਆਂ ( ਵਿਚੋਂ ) ਅਰ ਇਤਜ਼ ਵਾਲੀ ਜਗਹਾਂ ਵਿਚੋਂ ਨਿਕਾਲ ਬਾਹਰ ਕੀਤਾ । ੫੮। ਐਸੇ ਹੀ ( ਹੋਇਆ ਅਰ ਐਸੇ ਹੀ ਹੋਣਾ ਚਾਹੀਦਾ ਸੀ ) ਅਰ ( ਅੰਤ ਨੂੰ ) ਬਨੀ ਅਸਰਾਈਲ ਨੂੰ ਓਹਨਾਂ ਵਸਤਾਂ ਦਾ ਵਾਰਸ ਬਨਾਇਆ ॥ ੫੯॥ ( ਅਤਏਵ ਮੂਸਾ ਬਨੀ ਅਸਰਾਜ ਈਲ ਨੂੰ ਰਾਤੋ ਰਾਤ ਮਿਸਰ ਵਿਚੋਂ ਲੈ ਕੇ ਨਿਕਲ ਗਇਆ ) ਤਾਂ ਫਰਊਨ ਦਿਆਂ ਲੋਕਾਂ ਨੇ ਦਿਨ ਨਿਕਲਦਿਆਂ ੨ ਬਨੀ ਅਸਰਾਈਲ ਦਾ ਪਿਛਾ ਕੀਤਾ ॥ ੬ ॥ ਫੇਰ ਜਦੋਂ ਦੋਨੋਂ ਜਮਾਇਤਾਂ ( ਐਸੀਆਂ ਨਗੀਤ ਨਗੀਚ ਹੋਈਆਂ ਕਿ ) ਇਕ ਦੂਸਰੇ ਨੂੰ ਦੇਖਣ ਲਗੀਆਂ ( ਤਾਂ ਮੂਸਾ ਦੇ ) ਲੋਗ ਕਹਿਣ ਲਗੇ ਕਿ ਹੁਣ ਤਾਂ ਵੈਰੀ ਨੇ ਸਾਨੂੰ ਆਨ ਲਿਆ ॥੬੧॥( ਮੂਸਾ ਕਿ ਨੇ ਲਿਆ। ਨੇ ) ਕਹਿਆ ਕਦਾਪੀ ਨਹੀਂ ( ਕਾਹੇ ਤੇ ) ਮੇਰੇ ਸਾਥ ਮੇਰਾ ਪਰਵਰ- ਦਿਗਾਰ ਹੈ । ਇਕ ਪਲਕ ਵਿਚ ਵੋਹ ਮੁਝ ਕੋ ( ਮੁਕਤੀ ਦਾ ) ਕੋ ( ) ਮਾਰਗ ਦਿਖਾ ਦੇਵੇਗਾ ॥੬੨॥ ਫੇਰ ਅਸਾਂ ਨੇ ਮੂਸਾ ਦੀ ਤਰਫ ਵਹੀ ਭੇਜੀ ਕਿ ਆਪਣੀ ਲਾਠੀ ਦਰਿਯਾ ਉਪਰ ਹੈਂ ਕਰਕੇ ਮਾਰੋ ਗਲ ਕਾਹਦੀ ( ਮੂਸਾ ਨੇ ਲਾਠੀ ਹੈਂ ਮਾਰੀ ਅਰ ) ਦਰਿਯਾ ਫਟ ( ਕਰ ਟੁਕੜੇ ਟੁਕੜੇ Digitized by Panjab Digital Library | www.panjabdigilib.org
ਪੰਨਾ:ਕੁਰਾਨ ਮਜੀਦ (1932).pdf/416
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ