ਪਾਰਾ ੧੯ E } ਸੂਰਤ ਸ਼ੋਅਰਾ ੨੬ ४१३ ਜਾਵੇਗੀ ਜਿਸ ਨੂੰ ਮਖੌਲ ਕੀਤਾ ਕਰਦੇ ਸਨ॥੬॥ ਕੀ ਏਹਨਾ ਲੋਕਾਂ ਨੇ ਪ੍ਰਿਥਵੀ ਦੀ ਤਰਫ ਦਰਿਸ਼ਟੀ ਨਹੀਂ ਦਿਤੀ ਕਿ ਅਸਾਂ ਨੇ ਸਰਬ ਪ੍ਰਕਾਰ ਦੀਆਂ ਚੰਗੀਆਂ ੨ ਵਸਤਾਂ ਕਿਸ ਬਹੁਤਾਈ ਨਾਲ ਏਸ ਵਿਚ ਉਗਾਈਆਂ ਹਨ ॥੭॥ਨਿਰਸੰਦੇਹ ਏਸ ਵਿਚ (ਭੀ ਖੁਦਾ ਦੀ ਕੁਦਰਤ ਦੀ ਬੜੀ) ਨਿਸ਼ਾਨੀ ਹੈ । ਪਰੰਤੂ ( ਅਜੇ ਭੀ ) ਏਹਨਾਂ ਵਿਚੋਂ ਪਾਯਾ ਈਮਾਨ ਧਾਰਨੇ ਵਾਲੇ ਨਹੀਂ ॥੮॥ ( ਅਰ ਹੇ ਪੈਯੰਬਰ ) ਨਿਰਸੰਦੇਹ ਤੁਸਾਂ ਦਾ ਪਰਵਰ- ਦਿਗਾਰ ਸਚਮੁਚ ਹੀ ਜ਼ਬਰਦਸਤ ( ਅਰ ) ਦਿਆਲੂ ਹੈ ॥੯॥ ਰਕੂਹ ੧ ॥ ਅਰ ( ਹੇ ਪੈ ੰਬਰ ) ਇਕ ( ਵਹ ) ਸਮਾਂ ( ਭੀ ਸੀ ) ਕਿ ਤੁਸਾਂ ਦੇ ਪਰਵਰਦਿਗਾਰ ਨੇ ਮੂਸਾ ਨੂੰ ਬੁਲਾਇਆ ਕਿ ( ਇਨ੍ਹਾਂ ) ਦੁਸ਼ਟ ਪੁਰਖਾਂ (ਅਰਥਾਤ) ਫਰਾਊਨ ਦੀ ਜਾਤੀ ਦੇ ਪਾਸ ਜਾਓ ॥੧੦॥ ਕਿ ਇਹ ਲੋਗ ( ਸਾਡੇ ਗਜ਼ਬ ਤੋਂ ) ਨਹੀਂ ਡਰਦੇ ॥੧੧॥ ( ਮੂਸਾ ਨੇ ) ਬੇਨਤੀ ਕੀਤੀ ਹੈ ਮੇਰੇ ਪਰਵਰਦਿਗਾਰ ਮੈਂ ਡਰਦਾ ਹਾਂ ਕਿ ( ਕਿਤੇ ) ਮੈਨੂੰ ਝੂਠਿਆਰ ਹੀ (ਨਾ) ਛੱਡਣ ॥੧੨॥ ਅਰ ( ਗਲ ਕਰਦਿਆਂ ) ਮੇਰਾ ਸਵਾਸ ਰੁਕ ਜਾਂਦਾ ਹੈ ਅਰ ਮੇਰੀ ਜਬਾਨ ( ਭਲੀ ਪਰਕਾਰ ) ਚਲਦੀ ਨਹੀਂ ਤਾਂ ਹਾਰੂੰ ਨੂੰ ਕਹਿਲਾ ਭੇਜ ( ਕਿ ਵੁਹ ਮੇਰਾ ਸਾਥ ਦੇਵੇ ) ॥੧੩॥ ਅਰ ਮੇਰੇ ਜ਼ਿੰਮੇ ਕਬਤੀਆਂ ਦਾ ਇਕ ਤਾਵਾਨ ( ਭੀ ) ਹੈ ( ਕਿ ਮੈਨੇ ਇਕ ਕਬਤੀ ਨੂੰ ਮਾਰ ਸਿਟਿਆ ਸੀ ) ਤਾਂ ਮੈਂ ਡਰਦਾ ਹਾਂ ਕਿ ( ਕਿਤੇ ਓਸਦੇ ਬਦਲੇ ਵਿਚ ) ਮੈਨੂੰ ਮਾਰ (ਨਾ) ਸਿਟਣ ॥ ੧੪ ॥ ਆਯਾ ਹੋਈ ਕੇ ( ਐਸਾ ) ਕਦਾਪੀ ਨਹੀਂ ਹੋਵੇਗਾ ( ਚੰਗਾ ) ਤਾਂ ਤੁਸੀਂ ਦੋਨੋਂ ( ਭਿਰਾ ) ਸਾਡੀਆਂ ਨਿਸ਼ਾਨੀਆਂ ਲੈਕੇ ਜਾਓ ਅਸੀਂ ਤੁਸਾਂ ਦੋ ਸਾਥ ਹਾਂ ( ਅਰ ਜੋ ਬਾਦ ਬਿਬਾਦ ਤੁਸਾਂ ਅਰ ਓਹਨਾਂ ਦੇ ( ਮਧ ਮੇਂ ਹੋਵੇਗਾ ਓਸ ਨੂੰ ) ਸ੍ਵਣ ਕਰਦੇ ਰਹਾਂਗੇ ॥ ੧੫ ॥ ਗਲ ਕਾਹਦੀ ਤੁਸੀਂ ਦੇਵੋਂ ਫਰਾਊਨ ਪਾਸ ਜਾਓ ਅਰ ( ਓਸ ਨੂੰ ) ਕਹੋ ਕਿ ਅਸੀਂ ਸੰਪੂਰ- ਰਣ ਜਹਾਨ ਦੇ ਪਰਵਰਦਿਦਗਾਰ ਦੇ ਭੇਜੇ ਹੋਏ ਹਾਂ ॥੧੬॥ ਕਿ ਆਪ ਬਨੀ ਅਸਰਾਈਲ ਨੂੰ ਸਾਡੇ ਨਾਲ ਭੇਜ ਦੀਜੀਏ ( ਅਤਏਵ ਮੂਸਾ ਅਰ ਹਾਰੂੰ ਖੁਦਾ ਦੀ ਆਗਿਆ ਲੈ ਕੇ ਫਰਾਊਨ ਦੇ ਪਾਸ ਗਏ)॥ ੧੭ ॥ ਤਾਂ ਫਰਾਊਨ ਨੇ ਕਹਿਆ ( ਮੂਸਾ ) ਕੀ ਅਸਾਂ ਨੇ ਤੈਨੂੰ ਆਪਣੇ ਏਥੇ (ਰਖ ਕੇ ) ਬੱਚਾ ਸਾ ਨਹੀਂ ਪਾਲਿਆ ਅਰ (ਤੇਰੀ ਇਤਨੀ ਉਮਰ ਹੋਈ) ਤੂੰ ਆਪਣੀ ( ਏਤਨੀ ) ਉਮਰ ਵਿਚ ਬਰਸੋਂ ਸਾਡੇ ਪਾਸ ਏਥੇ ਰਹਿਆ ॥੧੮॥ ਅਰ ਤੂਨੇ ਇਕ ( ਹੋਰ ) ਭੀ ਕਰਤੂਤ ਕੀਤੀ ਸੀ ਜੋ ਕੀਤੀ ਸੀ ( ਅਰਥਾਤ ਕਬਤੀ ਦਾ ਖੂਨ ) ਅਰ ਤੂੰ (ਬੜਾ ਹੀ) ਕ੍ਰਿਤਘਨ ਹੈਂ ॥੧੯॥( ਮੂਸਾ ਨੇ Digitized by Panjab Digital Library | www.panjabdigilib.org
ਪੰਨਾ:ਕੁਰਾਨ ਮਜੀਦ (1932).pdf/413
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ