Bot ਪਾਰਾ ੧੯ ਸੂਰਤ ਫੁਰਕਾਨ ੨੫ ਨੂੰ ( ) ( ਸਾਡਿਆਂ ) ਰਸੂਲਾਂ ਨੂੰ ਝੂਠਿਆਰਿਆ ਤਾਂ ਅਸਾਂ ਨੇ ਓਹਨਾਂ ਨੂੰ ਗਰਕ ਕਰ ਦਿਤਾ ਅਰ ਉਨਹਾਂ ਨੂੰ ਲੋਕਾਂ ਦੇ ਵਾਸਤੇ ਸਿਛਾ ਦਾਸ ( ਚਿੰਨ੍ਹ ) ਬਨਾ ਦਿਤਾ ਅਰ ਅਸਾਂ ਨੇ ਅਮੋੜ ਲੋਕਾਂ ਵਾਸਤੇ ਭਿਆਨਕ ਦੁਖ ਤਿਆਰ ਕਰ ਰਖਿਆ ਹੈ ॥੩੭॥ ਅਰ ( ਇਸੀ ਪਰਕਾਰ ) ਆਦਿ ਅਰ ਸਮੂਦ ਅਰ ਖੁੰਦਕ ਵਾਲਿਆਂ ਅਰ ਉਹਨਾਂ ਦੇ ਵਿਚ ੨ ਹੋਰ ਬਹੁਤ ਸਾਰੀਆਂ ਉੱਮਤਾਂ ਨੂੰ ( ਅਸਾਂ ਨੇ ਰੁਲਾ ਕੇ ਮਾਰਿਆ ) ॥੩੮॥ ਅਰ ਸੰਪੂਰਨਾਂ ਨੂੰ ਤਾਂ ਅਸਾਂ ਨੇ ਹੋਰਨਾਂ ੨ ਲੋਗਾਂ ਦੇ ) ਦ੍ਰਿਸ਼ਟਾਂਤ ਦੇ ' ਦੇ ਕਰ ਸਮਝਾਇਆ ਸੀ ( ਪਰੰਤੂ ਕਿਸੇ ਨੇ ਨਾ ਸਮਝਾਇਆ ) ਅਰ ਅਸਾਂ ਨੇ ਸੰਪੂਰਨਾਂ ਦੀ ਸਤਿਆ ਨਾਸ ਕਰ ਦਿਤੀ ॥੩੯॥ ਅਰ ਇਹ ( ਮੱਕੇ ਦੇ ਰਹਿਨ ਵਾਲੇ) ਜਰੂਰ ( ਲੂਤ ਦੀ ਜਾਤੀ ਦੀ ਓਸ ) ਨਗਰੀ ਦੇ ਉਪਰ ਦੀ ( ਭੀ ) ਹੋ ਗੁਜਰੇ ਹੰਨ ਦਿਸ ਦੇ ਉਪਰ ਪਥਰਾਂ ਦੀ ਬਰਖਾ ਕੀਤੀ ਗਈ ਸੀ। ਤਾਂ ਕੀ ਓਹਨਾਂ ਨੇ ਉਸ ਨੂੰ ਨਾ ਦੇਖਿਆ ਹੋਵੇਗਾ ਪਰੰਤੂ ( ਇਹ ਬਾਰਤਾ ਹੈ ਕਿ ) ਏਹਨਾਂ ਲੋਕਾਂ ਨੂੰ ( ਮਰਿਆਂ ਪਿਛੋਂ ਦੁਬਾਰਾ ) ਜੀਉਣੇ ਦਾ ਨਿਸਚਾ ਹੀ ਨਹੀਂ ( ਤਾਂ ਈਮਾਨ ਕਿਸ ਪਰਕਾਰ ਧਾਰਨ ਕਰਨ) ॥ ੪੦ । ਅਰ ( ਹੇ ਪੈ ੰਬਰ ) ਜਦੋਂ ਏਹ ਲੋਕ ਤੁਸਾਂ ਨੂੰ ਦੇਖਦੇ ਹਨ ਤੁਸਾਂ ਨੂੰ ਹਾਸੀ ਕਰਦੇ ਹਨ ( ਅਰ ਛੇੜਨੇ ਦਵਾਰਾ ਕਹਿੰਦੇ ਹਨ ) ਕਿ ਕੀ ਯਹੀ ( ਮਹਾਤਮਾ ) ਹਨ ਜਿਨ੍ਹਾਂ ਨੂੰ ਅੱਲਾ ਨੇ ਰਸੂਲ ਬਨਾ ਕੇ ਭੇਜਿਆ ਹੈ॥੪੧॥ ਯਦੀ ਅਸੀਂ ਮੂਰਤਿ ( ਪੂਜਾ ) ਉਪਰ ਸਾਬਤ ਕਦਮ ਨਾ ਰਹਿੰਦੇ ਤਾਂ ਏਸ ਪੁਰਖ ਨੇ ਸਾਨੂੰ ਸਾਡਿਆਂ ਮਾਬੂਦਾਂ ਤੋਂ ਬੇਮੁਖ ਕਰ ਹੀ ਦਿਤਾ ਸੀ ਅਰ ਬੋਹੜਿਆਂ ਦਿਨਾਂ ਪਿਛੋਂ ( ਪਲੇ ਦੇ ਦਿਨ) ਜਦੋਂ ਇਹ ਲੋਕ ਕਸ਼ਟ ਨੂੰ ( ਆਪਣੇ ਨੇਤ੍ਰਾਂ ਦੁਆਰਾ ) ਦੇਖ ਲੈਣਗੇ ਤਾਂ ਜਾਣ ਲੈਣਗੇ ਕਿ ( ਮੁਸਲਮਾਨ ਤਥਾ ਕਾਫਰਾਂ ਦੇ ਟੋਲਿਆਂ ਵਿਚੋਂ ) ਕੌਣ ਗੁਮਰਾਹ ਸੀ । ੪੨ ॥ ( ਹੇ ਪੈਯੰਬਰ) ਕੀ ਤੁਸਾਂ ਨੇ ਓਸ ਪੁਰਖ ( ਦੇ ਹਾਲ ) ਉਤੇ ਭੀ ਦ੍ਰਿਸ਼ਟੀ ਦਿਤੀ ਜਿਸਨੇ ਆਪਣੀਆਂ ( ਮਨੋਂ ) ਕਾਮਨਾ ਨੂੰ ਆਪਣਾ ਖੁਦਾ ਠਹਿਰਾ ਰਖਿਆ ਹੈ। ਤਾਂ ਕੀ ਤੁਸੀਂ ਓਸ ਦੀ ਰਾਖੀ ਕਰ ਸਕਦੇ ਹੋ ( ਕਿ ਉਸ ਨੂੰ ਗੁਮਰਾਹ ਨਾ ਹੋਵਨ ਦੇਵੋ ) ॥੪੩ ॥ ਕਿੰਬਾ ਤੁਸੀਂ ਖਿਆਲ ਕਰਦੇ ਹੋ ਕਿ ਏਹਨਾਂ ( ਕਾਫਰਾਂ ) ਦੇ ॥ ਵਿਚ ਪਾਯਾ (ਬਾਰਤਾ ਨੂੰ ) ਸੁਣਦੇ ਕਿੰਬਾ ਸਮਝਦੇ ਹਨ । ਇਹ ਤਾਂ ਬਸ ਪਸ਼ੂਆਂ ਵਰਗੇ ਹਨ ਪ੍ਰਤਯਤ ਇਹ ( ਓਹਨਾਂ ਨਾਲੋਂ ਭੀ ) ਗਏ ਗੁਜਰੇ ਹਨ ॥ ੪੪ ॥ ਰਕੂਹ ੪ ॥ ( ਹੇ ਪੈ ੰਬਰ ) ਕੀ ਤੂਨੇ ਆਪਣੇ ਪਰਵਰਦਿਗਾਰ ( ਦੀ ਉਸ ਕੁਦਰਤ ) ਉਤੇ ਦ੍ਰਿਸ਼ਟੀ ਨਹੀਂ ਦਿਤੀ ਕਿ ਉਸ ਨੇ ਸਾਏ ਨੂੰ ਕਿਸ ਪਰਕਾਰ Digitized by Panjab Digital Library | www.panjabdigilib.org !
ਪੰਨਾ:ਕੁਰਾਨ ਮਜੀਦ (1932).pdf/408
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ