ਪਾਰੀ ੧੮ ਕਾਰ ni ਤਾਨ ਕ ਹਨ 1 ਹੈ ਸੂਰਤ-ਫੁਰਕਾਨ ੨੫ - ੪ou ਖਰੋਸ਼ ਸਰਵਣ ਕਰਨਗੇ ॥ ੧੨॥ ਅਰ ਜਦੋਂ ਨਰਕ ਦੀ ਕਿਸੇ ਤੰਗ ਜਗਹਾਂ ਵਿਚ ਮੁਸ਼ਕਾਂ ਬੰਨ੍ਹਕੇ ਸਿਟੇ ਜਾਣਗੇ ਤਾਂ ਓਥੇ ਮੌਤ ( ਹੀ ਮੌਤ ) ਨੂੰ ਵਾਜਾਂ ਮਾਰਨਗੇ ॥ ੧੩ ॥ ( ਫਰਿਸ਼ਤੇ ਓਹਨਾਂ ਦੇ ਸਾੜਨ ( ਫਰਿਸ਼ਤੇ ਓਹਨਾਂ ਦੇ ਸਾੜਨ ਨੂੰ ਕਹਿਣਗੇ ਕਿ ) ਇਕ ਮੌਤ ਨੂੰ ਨਾਂ ਵਾਜਾਂ ਮਾਰੋ ਪ੍ਰਤਯੁਤ ਬਹੁਤ ਸਾਰੀਆਂ ਮੌਤਾਂ ਪੁਕਾਰੋ॥੧੪॥ ਹੇ ਪੈਯੰਬਰ ਏਹਨਾਂ ਲੋਕਾਂ ਨੂੰ ) ਕਹੋ ਕਿ ਇਹ (ਨਰਕ) ਉਤਮ ਅਸਥਾਨ ਹੈ । ਕਿੰਬਾ ਸਦੈਵ ਰਹਿਣ ਦਾ ਬਾਗ ( ਸਵਰਗ ) ਜਿਸ ਦੀ ਪਰਤਿਯਾ ਸੰਜਮੀ ਪੁਰਖਾਂ ਨਾਲ ਕੀਤੀ ਗਈ ਹੈ ਕਿ ਵਹ ਓਹਨਾਂ ( ਦੀ ਸੰਜਮਤਾਈ ) ਦੀ ਪ੍ਤੀਨਿਧ ਹੋਵੇਗੀ ਅਰ ( ਓਹਨਾਂ ਦਾ ) ( ਦੀ ( ਅੰਤਿ ਅਸਥਾਨੁ ॥ ੧੫॥ ਜੋ ਵਸਤੂ ਉਹ ਚਾਹੁਣਗੇ ਓਹਨਾਂ ਦੇ ਵਾਸਤੇ ਓਥੇ ਵਿਦਮਾਨ ਹੋਵੇਗੀ ( ਅਰ ਉਹ ਏਸੇ ਹਾਲ ਵਿਚ ) ਸਦੈਵ ( ਸਦੈਵ ) ਰਹਿਣਗੇ ।( ਹੇ ਪੈਯੰਬਰ ) ਇਹ ( ਇਕ ) ਪਰਤਿ ਹੈ ( ਜਿਸ ਦਾ ਪੂਰਾ ਕਰਨਾ ) ਤੁਸਾਂ ਦੇ ਪਰਵਰਦਿਗਾਰ ( ਨੇ ਆਪਣੇ ) ਉਪਰ ( ਲਾਜ਼ਮ ਕਰ ਲੀਤਾ ਹੈ ਅਰ ਪਰਤਿਯਾ ਦੇ ਕਾਰਨ ਉਸ ਪਾਸੋਂ) ਤਲਬ ਕੀਤਾ ਜਾ ਸਕਦਾ ( ਹੈ )।। ੧੬ ॥ ਅਰ ਜਿਸ ਦਿਨ ਦਾ ( ਸੰਪੂਰਨ ) ਕਾਫਰਾਂ ਨੂੰ ਅਰ (ਓਹਨਾਂ ਮਾਬੂਦਾਂ ਨੂੰ ) ਜਿਨ੍ਹਾਂ ਨੂੰ ( ਇਹ ਲੋਕ ) ਖੁਦਾ ਤੋਂ ਸਿਵਾ ਪੂਜਦੇ ਹਨ ( ਆਪਣੇ ਸਨਮੁਖ ) ਇਸਥਿਤ ਕਰੇਗਾ ਫੇਰ ( ਏਹਨਾਂ ਦਿਆਂ ਮਾਬੂਦਾਂ ਪਾਸੋਂ ) ਪਛੇਗਾ ਕਿ ਕੀ ਏਹਨਾਂ ਮੇਰਿਆਂ ਬੰਦਿਆਂ ਨੂੰ ਤੁਸਾਂ ਨੇ ਕੁਮਾਰਗੀ ) ਕੀਤਾ ਸੀ ? ਕਿੰਬਾ ਇਹ ( ਆਪ ਸੇ ) ਆਪ ਹੀ ਰਾਹੋਂ ਭੁਲ ਭਟਕ ਗਏ ॥੧੭॥ ( ਏਹਨਾਂ ਦੇ ਮਾਬੂਦ ) ਬੇਨਤੀ ਕਰਨਗੇ ਕਿ ਤੂੰ ਪਵਿਤਰ ( ਰੂਪ ) ਹੈਂ ( ਅਸੀਂ ਤਾਂ ਖੁਦ ਬੰਦੇ ਸਾਂ ) ਸਾਨੂੰ ਤਾਂ ਇਹ ਬਾਰਤਾ ਕਿਸੀ ਪਰਕਾਰ ਅਭੀਸ਼ਟ ਹੀ ਨਹੀਂ ਸੀ ਕਿ ਤੇਰੇ ਸਿਵਾ ( ਆਪਣੇ ਵਾਸਤੇ ) ਅਸਾ ਕਾਰਸਾਜ ਬਨਾ ਲੈਂਦੇ ( ਤਾਂ ਅਸੀਂ ਏਹਨਾਂ ਦੇ ਕਰਨ ਕਾਰਨ ਹੋਣੇ ਦਾ ਕਿਉਂ ਕਰ ਦਾਵਾ ਕਰ ਸਕਦੇ ਸੀ )। ਪ੍ਰਤਯਤ ( ਇਹ ਬਾਰਤਾ ਹੋਈ ਕਿ ਤੁੰਨੇ ਏਹਨਾਂ ਨੂੰ ਅਰ ਏਹਨਾਂ ਦੇ ਵਡਿਆਂ ਨੂੰ ਆਸੂਦਗੀਆਂ ਦਿਤੀਆਂ ਏਥੋਂ ਤਕ ਕਿ ( ਤੇਰੀ ) ਯਾਦ ਨੂੰ ਭੁਲਾ ਬੈਠੇ ਅਰ ਇਹ ( ਆਪ ਹੀ ) ਹਲਾਕ ਹੋਵਣ ਵਾਲੇ ਲੋਗ ਸਨ ॥ ੧੮ ॥( ਏਸ ਗਲੋਂ ਅਸੀਂ ਕਾਫਰਾਂ ਵਲ ਮੁਖਾ ਤਿਬ ਹੋਕਰ ਕਬਨ ਕਰਾਂਗੇ ਕਿ ) ਤੁਸਾਂ ਦੇ ਏਹਨਾਂ ਮਾਬੂਦਾਂ ਨੇ ਤੁਸਾਂ ਦੀਆਂ ( ਸਾਰੀਆਂ ) ਬਾਤਾਂ ਵਿਚ ਤੁਸਾਂ ਨੂੰ ਝੂਠਿਆਂ ਕੀਤਾ ਤਾਂ ( ਹੁਣ ) ਤੁਸੀਂ ਨਾ ਤਾਂ ( ਸਾਡੇ ਕਸ਼ਟ ਨੂੰ ਆਪਣੇ ਉਪਰੋਂ ) ਟਾਲਮਟੋਲ ਕਰ ਸਕਦੇ ਹੋ ਅਰ ਨਾ ( ਕਿਸੇ ਪਾਸੋਂ ਮਦਦ ਲੈ ਸਕਦੇ ਹੋ ਅਰ ( ਲੋਗੋ ! ਇਸ ਰੀਤੀ ਨਾਲ ) ਜੋ ਤੁਸਾਂ ਵਿਚੋਂ ( ਖੁਦਾ ਦੀ ਸਜਾਤੀ ਬਣਾਕੇ ) ਪਾਪ ਕਰੇਗਾ A Digitized by Panjab Digital Library | www.panjabdigilib.org
ਪੰਨਾ:ਕੁਰਾਨ ਮਜੀਦ (1932).pdf/405
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ