ਪੰਨਾ:ਕੁਰਾਨ ਮਜੀਦ (1932).pdf/40

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੪੦

ਪਾਰਾ ੨

ਮੰਜ਼ਲ ੧

ਸੂਰਤ ਬਕਰ ੨



ਤੁਸਾਂ ਲੋਕਾਂ (ਦੀ ਸਿਖਯਾ) ਵਾਸਤੇ ਆਪਣੀਆਂ ਹਕਮਾਵਾ ਸਪਸ਼ਟ ਵਰਣਨ ਕਰਦਾ ਹੈ ਤਾਂ ਕਿ ਤੁਸੀ ਸਮਝੋ॥੨੪੪॥ ਰੁਕੂਹ ੩੧॥

(ਹੈ ਪੇਯੰਬਰ) ਕੀ ਤੁਸਾਂ ਨੂੰ ਉਨਹਾਂ (ਦੇ ਹਾਲ) ਉਤੇ ਦ੍ਰਿਸ਼ਟੀ ਨਹੀਂ ਦਿੱਤੀ ਜੋ ਆਪਣਿਆਂ ਘਰਾਂ ਵਿਚੋਂ ਮੌਤ ਦੇ ਡਰ ਦੇ ਮਾਰੇ ਨਿਕਲ ਖੜੇ ਹੋਏ ਅਰ ਉਹ ਹਜਾਰਾਂ ਹੀ ਸਨ ਫੇਰ ਖੁਦਾ ਨੇ ਉਹਨਾਂ ਨੂੰ ਹੁਕਮ ਦਿਤਾ ਕਿ ਮਰ ਜਾਓ (ਅਰ ਵੈ ਮਰ ਗਏ) ਫੇਰ (ਖ਼ੁਦਾ ਨੇ) ਉਨਹਾਂ ਨੂੰ ਸੁਰਜੀਤ ਕਰ ਦਿਤਾ। ਨਿਰਸੰਦੇਹ ਅੱਲਾ ਤਾਂ ਲੋਗਾਂ ਉਪਰ ( ਬੜਾ) ਮੇਹਰਬਾਨ ਹੈ ਪਰੰਤੁ ਅਕਸਰ ਲੋਗ (ਉਸ ਦਾ) ਧਨਵਾਦ ਨਹੀਂ ਕਰਦੇ ॥੨੪੫॥ ਅਰ (ਮੁਸਲਮਾਨੋਂ)ਖੁਦਾ ਦੇ ਮਾਰਗ ਵਿਚ ਲੜੋ ਅਰ ਯਾਦ ਰਖੋ ਕਿ ਅੱਲਾ(ਸਾਰਿਆਂ ਦੀਆਂ) ਸੁਣਦਾ (ਅਤੇ ਸਭ ਕੁਛ) ਜਾਣਦਾ ਹੈ ॥੨੪੬॥ਐਸਾ ਕੌਣ ਪੁਰਖ ਹੈ ਜੋ ਖੁਦਾ ਨੂੰ ਪਰਸੰਨ ਚਿਤ ਰਿਣ (ਕਰਜ) ਦੇਵੇ ਕਿ ਖੁਦਾ ਉਸ ਦੇ ਕਰਜ ਨੂੰ ਉਸ ਦੇ ਵਾਸਤੇ ਕਈ ਗੁਣਾਂ ਵਧਾ ਦੇਵੇਗਾ ਅਰ ਅੱਲਾ (ਲੋਕਾਂ ਨੂੰ) ਕ੍ਰਿਪਣ (ਤੰਗੀ) ਭੀ ਕਰਦਾ ਹੈ ਅਰ ਧਨਾਢਯ ਭੀ ਕਰਦਾ ਹੈ ਅਰ ਉਸੀ ਤਰਫ ਤੁਸਾਂ (ਸਭਨਾਂ) ਨੇ ਲੌਟ ਕੇ ਜਾਣਾ ਹੈ ॥ ੨੪੭॥ ਕੀ ਤੁਸਾਂ ਨੇ ਮੂਸਾ ਦੇ ਬਾਦ ਬਨੀ ਇਸਰਾਈਲ ਦੇ ਖੜਪੈਂਚਾਂ ਦੀ (ਦਿਸ਼ਾ) ਉਤੇ ਦ੍ਰਿਸ਼ਟੀ ਨਹੀਂ ਦਿਤੀ ਕਿ ਓਹਨਾਂ ਨੇ ਆਪਣੇ ਪੇਯੰਬਰ ਅਗੇ ਬੇਨਤੀ ਕੀਤੀ ਕਿ ਸਾਡੇ ਵਾਸਤੇ ਇਕ ਬਾਦਸ਼ਾਹ ਮੁਕਰਰ ਕਰ ਦੀਜੀਏ ਕਿ ਅਸੀਂ (ਓਸਦੇ ਆਸਰੇ) ਅੱਲਾ ਦੇ ਰਾਹ ਵਿਚ ਯੁਧ ਕਰੀਏ ( ਪੈਯੰਬਰ ਨੇ) ਕਹਿਆ ਯਦੀ ਤੁਹਾਡੇ ਉਤੇ ਜਹਾਦ (ਜੁਧ) ਫਰਜ ਕੀਤਾ ਜਾਵੇ ਤਾਂ ਤੁਹਾਡੇ ਪਾਸੋਂ ਕੋਈ ਦੂਰ ਨਹੀਂ ਕਿ ਤੁਸੀਂ ਨਾ ਲੜੋ ।ਓਹ ਬੋਲੇ ਕਿ ਅਸੀਂ ਖ਼ੁਦਾ ਦੇ ਰਾਹ ਵਿਚ ਕਿਵੇਂ ਨਹੀਂ ਲੜਾਂਗੇ ਜਦੋਂ ਅਸੀਂ ਅਪਣਿਆਂ ਘਰਾਂ ਤਥਾ ਬਾਲ ਬੱਚੇ ਵਿਚੋਂ (ਤਾਂ) ਕੱਢੇ ਗਏ ਹਾਂ। ਫੇਰ ਜਦੋਂ ਉਨਹਾਂ ਉਤੇ ਜਹਾਦ ਫਰਜ ਕੀਤਾ ਗਿਆ ਤਾਂ ਉਨ੍ਹਾਂ ਵਿਚੋਂ ਗਿਣਤੀ ਦਿਆਂ ਥੋਹੜਿਆਂ ਥੀਂ ਸਿਵਾ ਬਾਕੀ ਸਭ ਫਿਰਗੈ ਅਤੇ ਅੱਲਾ ਤਾਂ ਨਾ ਫਰਮਾਨਾਂ ਨੂੰ ਖੂਬ ਜਾਣਦਾ ਹੈ ॥੨੪੮॥ ਅਰ ਉਨ੍ਹਾਂ ਦੇ ਪੈਯੰਬਰ ਨੇ ਉਨ੍ਹਾਂ ਨੂੰ ਕਹਿਆ ਕਿ ਅੱਲਾ ਨੇ (ਤੁਹਾਡੀ ਦਰਖਾਸਤ ਦੇ ਅਨੁਸਾਰ) ਤਾਲੂਤ ਨੂੰ ਤੁਹਾਡਾ ਬਾਦਸ਼ਾਹ ਮੁਕੱਰਰ ਕੀਤਾ। (ਏਸ ਗਲੋਂ) ਲਗੇ ਕਹਿਣ ਕਿ ਇਸਨੂੰ ਸਾਡੇ ਉੱਤੇ ਰਾਜ ਕਿਸ ਤਰਹਾਂ ਮਿਲ ਸਕਦਾ ਹੈ ਹਾਲਾਂਕੇ ਇਸ ਨਾਲੋਂ ਹਕੂਮਤ ਦੇ ਅਸੀਂ ਹੀ ਬਹੁਤੇ ਹੱਕਦਾਰ ਹਾਂ ਕਿ ਏਸਨੂੰ ਤਾਂ ਧਨ ਸੰਪਦਾ ਵਿਚ ਭੀ ਵਡਪੁਣਾ ਨਸੀਬ ਨਹੀਂ (ਪੇਯੰਬਰ ਨੇ) ਕਹਿਆ ਕਿ ਅੱਲਾ ਨੇ ਤੁਹਾਡੇ ਉਤੇ (ਹੁਕਮ ਕਰਨੇ ਵਾਸਤੇ) ਏਸੇ ਨੂੰ ਪਸੰਦ ਕੀਤਾ ਹੈ ਅਰ ਇਲਮ (ਵਿਚ) ਅਤੇ ਜਿਸਮ ਵਿਚ ਉਸਨੂੰ ( ਬੜੀ)