ਪੰਨਾ:ਕੁਰਾਨ ਮਜੀਦ (1932).pdf/397

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

28 ਪਾਰਾ ੧੮ ਸੂਹਤ ਨੂਰ ੨੪ ੩੯੭ ਜਿਸ ਨੂੰ ਹੈ ਹੋਇਆ ਹੈ ਅਰ ) ਪ੍ਰਦੀਪ ਇਕ ਕੰਚ ਦੀ ਫਨੂਸ ਵਿਚ ਹੈ ( ਅਰ ) ਫਨੂਸ (ਐਸਾ ਨਿਰਮਲ ਹੈ ਕਿ) ਮਾਨੋ ਉਹ ਮੋਤੀ ਦੇ ਸਮਾਨ ਪ੍ਰਕਾਸ਼ਦਾ ਹੋਇਆ ਇਕ ਨਛਤ੍ਰ ਹੈ ।( ਵੁਹ ਪਰਦੀਪ ) ਜੈਤੂਨ ਦੇ ਇਕ ਪਵਿਤ੍ਰ ਬਿਰਛ ( ਦੇ ਤੇਲ ) ਨਾਲ ਦੀਪਤ ਕੀਤਾ ਜਾਂਦਾ ਹੈ ਕਿ ਜੋ ਨਾ ਪੂਰਬ ਦੀ ਦਿਸ਼ਾ ਵਲ ਹੈ ਅਰ ਨਾ ਪਛਮ ਦੀ ਦਿਸ਼ਾ ਵਲ ਓਸ ਦਾ ਤੇਲ ( ਐਸਾ ਨਿਰਮਲ ਹੈ ਕਿ ) ਯਦੀ ਓਸ ਨੂੰ ਅਗਨਿ ਨਾ ਭੀ ਲਾਈਏ ਤਾਂ ਭੀ ਮਲੂਮ ਹੁੰਦਾ ਹੈ ਕਿ ( ਆਪ ਤੋਂ ਆਪ ਹੀ ) ਬਲ ਉਠੇ ਗ਼ਾ । ( ਮਾਨੋ ਇਕ ਪ੍ਰਕਾਸ਼ ਨਹੀਂ ਯੁਤ ਨੂਰ ਉਤੇ ਨੂਰ ( ਅਰਥਾਤ ਪੂਰਨ ਪਰਕਾਸ਼ ਰੂਪ ) ਅੱਲਾ ਚਾਹੁੰਦਾ ਹੈ ਆਪਣੇ ਨੂਰ ਦੇ ਪਾਸੇ ਦਾ ਰਾਹ ਦਸ ਦੇਂਦਾ ਹੈ ਅਰ ਅੱਲਾ ਲੋਕਾਂ ਦੇ ( ਸਮਝਾਵਣ ) ਵਾਸਤੇ ਦ੍ਰਿਸ਼ਟਾਂਤ ਵਰਣਨ ਕਰਦਾ ਹੈ ਅਰ ਅੱਲਾ ਸਰਬ ਵਸਤੂਆਂ ( ਦੇ ਬਿਰਤਾਂਤ ) ਤੋਂ ਗਿਆਤ ਹੈ ॥ ੩੫ ॥ ( ਅਰ ਹਾਂ ਵਹ ਪਰਦੀਪ ਖੁਦਾ ਦਿਆਂ ) ਐਸਿਆਂ ਘਰਾਂ ( ਅਰਥਾਤ ਭਜਨ ਮੰਦਰਾਂ ) ਵਿਚ ( ਪਰਕਾਸ਼ਿਤ ਕੀਤਾ ਜਾਂਦਾ ) ਜਿਨ੍ਹਾਂ ਦੀ ਨਿਸਬਤ ਖੁਦਾ ਨੇ ਹੁਕਮ ਦਿਤਾ ਹੈ ਕਿ ਓਹਨਾਂ ਦੀ ਵਡਿਆਈ ਕੀਤੀ ਜਾਵੇ ਅਰ ਓਹਨਾਂ ਵਿਚ ਖੁਦਾ ਦਾ ਨਾਮ ਲੀਤਾ ਜਾਵੇ ਓਹਨਾਂ ( ਅਸਥਾਨਾਂ ) ਵਿਚ ਸੰਧਿਆ ਤ ਨੂੰ ॥੩੬॥ ਐਸੇ ਲੋਕ ਖੁਦਾ ( ਦੇ ਨਾਮ ) ਦੀ ਮਹਿਮਾਂ ( ਤਥਾ ਉਸਤੁਤੀ ) ( ਕਰਦੇ ਰਹਿੰਦੇ ਹਨ ਜਿਨ੍ਹਾਂ ਨੂੰ ਸੌਦਾਗਰੀ ਅਰ ਖਰੀਦ ਫਰੋਖਤ ਖੁਦਾ ਜ਼ਿਕਰ ਅਰ ਨਮਾਜ਼ ਦੇ ਪੜਨੇ ਅਰਜ਼ਕਾਤ ਦੇ ਦੇਵਣ ਤੋਂ ਗਾਫਲ ਨਹੀਂ ਹੋਵਣ ਦੇਂਦੀ ( ਕਾਹੇ ਤੇ ਵੁਹ ਲੋਕ ) ਓਸ ਦਿਨ ਪਾਸੋਂ ਡਰਦੇ ਹਨ ਜਦੋਂ ( ਡਰਦਿਆਂ ਮਾਰਿਆਂ ਹੋਇਆਂ ) ਕਲੇਜੇ ਪਾਟ ਜਾਵਣਗੇ ਅਰ ਅਖੀਆਂ (ਫਿਰੀਆਂ ਦੀਆਂ ਫਿਰੀਆਂ ਰਹਿ ਜਾਵਣਗੀਆਂ) ॥੩੭॥ ( ਅਰ ਏਸੇ ਖਿਆਲ ਕਰਕੇ ਇਹ ਲੋਕ ਇਬਾਦਤ ਵਿਚ ਲਗੇ ਰਹਿੰਦੇ ਹਨ ) ਕਿ ਅੱਲਾ ਓਹਨਾਂ ਨੂੰ ਉਨਹਾਂ ਦੇ ਕਰਮਾ ਦਾ ਉੱਤਮ ਤੋਂ ਉੱਤਮਫਲ ਦੇਵੇ ਅਰ ਓਹਨਾਂ ਨੂੰ ਅਪਣੇ ਫਜ਼ਲ ਕਰਕੇ ਕੁਛ ਹੋਰ ਭੀ ਦੇਵੇ ਅਰ ਅੱਲਾ ਜਿਸ ਨੂੰ ਚਾਹੁੰਦਾ ਹੈ ਅਟੁਟ ਭੰਡਾਰ ਦੇ ਦੇਂਦਾ ਹੈ ॥ ੩੮॥ ਅਰ ਜੋ ਲੋਕ ( ਇਸ- ਲਾਮ ਤੋਂ ) ਮੁਨਕਰ ਹਨ ਉਨ੍ਹਾਂ ਦੇ ਕਰਮ ( ਨਿਰੇ ਪਰੇ ਧੋਖੇ ਦੀ ਹੀ ਟਟੀ ਹਨ ਜੈਸੇ ਮਾਰੂਥਲ ਵਿਚ ਲਿਸ਼ਕਾਰੇ ਮਾਰਦੀ ਹੋਈ ਰੇਤ ਕਿ ਤ੍ਰਿਖਾਵੰਤ ਉਸਨੂੰ ( ਦੂਰੋਂ ਹੀ ) ਪਾਣੀ ਸਮਝਦਾ ਹੈ ਏਥੋਂ ਤਕ ਕਿ ਜਦੋਂ ਉਸ ਦੇ ਪਾਸ ਆਇਆ ਤਾਂ ਉਸ ਨੂੰ ਕੁਛ ਭੀ ਨਾ ਮਿਲਿਆ ( ਅਰ ਖਾਤਰ ਤੜਫ ਤੜਫ ਕੇ ਮਰ ਗਿਆ ) ਅਰ ( ਦੇਖਿਆ ਤਾਂ ) ਖੁਦਾ ਨੂੰ ਆਪਣੇ ਸਨਮੁਖ ਪਾਇਆ ਅਰ ਓਸ ਨੇ ਓਸ ( ਦੇ ਕਰਮ ) ਦਾ ਹਿਸਾਬ ਪੂਰਾ ਪੂਰਾ ਭੁਗਤਾ ਦਿਤਾ ਅਰ Digitized by Panjab Digital Library | www.panjabdigilib.org