1 ੨੪ ਪਾਰਾ ੧੮ ਸੂਰਤ ਨੂਰ ੨੪ ਦੀ ਰੋਜੀ ( ਹੈ )॥ ੨੬॥ਰੁਕੂਹ ੩ ॥ ੩੬੫ ਮੁਸਲਮਾਨੋਂ ! ਆਪਣਿਆਂ ਘਰਾਂ ਤੋਂ ਸਿਵਾ (ਦੂਸਰਿਆਂ) ਘਰਾਂ ਵਿਚ ਵਿਚ ਘਰ ਵਾਲਿਆਂ ਨੂੰ ਪੁਛਿਆਂ ਅਰ ਓਹਨਾਂ ਨਾਲ ਸਲਾਮ ਅਲੈਕ ਕੀਤੇ ਬਿਨਾਂ ਨਾ ਜਾਇਆ ਕਰੋ। ਇਹ ਤੁਸਾਂ ਵਾਸਤੇ ਸਭ ਵਾਰਤਾ ਹੈ ( ਇਹ ਆਗਿਆ ਤੁਸਾਂ ਨੂੰ ਏਸ ਅਭਿਯ ਉਤੇ ਦਿਤੀ ਗਈ ਹੈ ) ਕਿ ( ਜਦੋਂ ਐਸਾ ਅਵਿਕਸ਼ ਹੋਵੇ ਤਾਂ ) ਤੁਸੀਂ ( ਏਸ ਦਾ) ਖਿਆਲ ਰਖੋ ॥੨੭॥ ਫੇਰ ਯੱਦੀ ਤੁਸਾਂ ਨੂੰ ਪਰਤੀਤ ਹੋਵੇ ਕਿ ਘਰ ਵਿਚ ਕੋਈ ਆਦਮੀ ਵਿਦਮਾਨ ਨਹੀਂ ਤਾਂ ਜਦੋਂ ਤਕ ਤੁਸਾਂ ਨੂੰ ( ਖਾਸ ) ਆਗਿਆ ਨਾ ਹੋਵੇ ਓਹਨਾਂ ਵਿਚ ਨਾ ਜਾਓ ਅਰ ਯਦੀ ( ਘਰ ਵਿਚ ਕੋਈ ਹੋਵੇ ਅਰ ) ਤੁਸਾਂ ਨੂੰ ਆਖਿਆ ਜਾਵੇ ਕਿ ( ਏਸ ਵੇਲੇ ਅਵਿਕਾਸ਼ ਨਹੀਂ ) ਲੌਟ ਜਾਓ ਤਾਂ ( ਬਲਾਤਕਾਰ ਹੀ ) ਲੌਟ ਆਵੋ। ਇਹ ( ਲੌਟ ਆਉਣਾ ) ਤੁਸਾਂ ਵਾਸਤੇ ਅਧਿਕ ਸਫਾਈ ਦੀ ਬਾਰਤਾ ਹੈ ਅਰ ਜੋ ਕੁਛ ਭੀ ਤੁਸੀਂ ਕਰਦੇ ਹੋ ਅੱਲਾ ਉਸ ਨੂੰ ਜਾਣਦਾ ਹੈ। ੨੮॥ ਬੇ ਅਬਾਦ ਮਕਾਨ ਜਿਨ੍ਹਾਂ ਵਿਚ ਤੁਸਾਂ ਦਾ ਅਸਬਾਬ ਹੋਵੇ ਓਹਨਾਂ ਵਿਚ ( ਆਗਿਆ ਬਿਨਾਂ ) ਚਲੇ ਜਾਵਣ ਦਾ ਤੁਸਾਂ ਨੂੰ ( ਕੋਈ ) ਦੋਖ ਨਹੀਂ ਅਰ ਜੋ ਕੁਛ ਤੁਸੀਂ ਪਰਗਟ ਕਰਦੇ ਹੋ ਅਰ ਜੋ ਕੁਛ ਤੁਸੀਂ ਗੁਪਤ ਕਰਦੇ ਹੋ ਅੱਲਾ ( ਸਭ ਕੁਛ ) ਜਾਣਦਾ ਹੈ ॥ ੨੯ ॥( ਹੇ ਪੈਯੰਬਰ ) ਮੁਸਲਮਾਨਾਂ ਨੂੰ ਆਖੋ ਕਿ ਆਪਣੀਆਂ ਨਜ਼ਰਾਂ ਨੀਵੀਆਂ ਰਖਿਆ ਕਰਨ ਅਰ ਆਪਣੀਆਂ ਪਤ ਇੰਦਰੀਆਂ ਦੀ ਰਾਖੀ ਰਖਿਆ ਕਰਨ ਇਸ ਵਿਚ ਓਹਨਾਂ ਦੀ ਅਧਿਕ ਸਫਾਈ ਹੈ ( ਲੋਗ ) ਜੋ ਕੁਛ (ਭੀ) ਕੀਤਾ ਕਰਦੇ ਹਨ ਅੱਲਾ ਨੂੰ ( ਸਭ ) ਖਬਰ ਹੈ ॥ ੩੦॥ ਅਰ ( ਹੇ ਪੈਯੰਬਰ ) ਮੁਸਲਮਾਨ ਇਸਤ੍ਰੀਆਂ ਨੂੰ ਕਹੋ ਕਿ ( ਵੁਹ ਭੀ ) ਆਪਣੀਆਂ ਨਜ਼ਰਾਂ ਨੀਵੀਆਂ ਰਖਿਆ ਕਰਨ ਅਰ ਆਪਣੀਆਂ ਗੁਪਤ ਇੰਦ੍ਰੀਆਂ ਦੀ ਰਖਿਆ ਕਰਨ ਆਪਣੀ ਸੁਹਪਣ ( ਦਿਆਂ ਅਸਥਾਨਾਂ ) ਨੂੰ ਪਰਗਟ ਨਾ ਹੋਵਣ ਦੇਣ। ਪਰੰਤੂ ਜੋ ਉਹਨਾਂ ਵਿਚੋਂ ( ਚਾਰੋ ਨਾਚਾਰ ) ਖੁਲਾ ਰਹਿੰਦਾ ਹੈ ( ਤਾਂ ਉਸ ਦਾ ਪਰਗਟ ਹੋਣ ਦੇਣਾ ਤੰਗੀ ਦੀ ਬਾਰਤਾ ਨਹੀਂ ) ਅਰ ਆਪਣੀਆਂ ਛਾਤੀਆਂ ਉਤੇ ਦੁਪੱਟੇ ਦੀ ਬੁਕਲ ਮਾਰੀ ਰਖਣ ਅਰ ਅਪਣੀ ਸੁੰਦਰਤਾ ਨੂੰ ( ਕਿਸੇ ਅਗੇ ) ਪ੍ਰਗਟ ਨਾ ਹੋਵਣ ਦੇਵਣ ਪਰੰਤੂ ਆਪਣਿਆਂ ਪਤੀਆਂ ਅਗੇ ਕਿੰਬਾ ਆਪਣੇ ਪਿਤਾ ਅਗੇ ਅਥਵਾ ਆਪਣੇ ਪਤੀ ਦੇ ਪਿਤਾ ਅਗੇ ਅਥਵਾ ਆਪਣਿਆਂ ਪਰ੍ਹਾਂ ਅਗੇ ਕਿੰਬਾ ਆਪਣੇ ਪਤੀ ਦੇ ਪੁਤ੍ਰਾਂ ਅਗੇ ਅਥਵਾ ਆਪਣੇ ਭਰਾਵਾਂ ਅਗੇ ਕਿੰਬਾ ਆਪਣਿਆਂ' ਭਤੀਜਿਆਂ ਅਗੇ ਯਾ ਆਪਣਿਆਂ ਭਾਨਜਿਆਂ ਅਗੇ ਕਿੰਬਾ ਆਪਣੀਆਂ ( ਅਰਥਾਤ ਆਪਣੇ ਮੇਲ ਜੋਲ ਦੀਆਂ ) ਔਰਤਾਂ ਅਗੇ ਅਥਵਾ Digitized by Panjab Digitat Library | www.panjabdigilib.org
ਪੰਨਾ:ਕੁਰਾਨ ਮਜੀਦ (1932).pdf/395
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ