ਪੰਨਾ:ਕੁਰਾਨ ਮਜੀਦ (1932).pdf/39

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਾਰਾ ੨

ਮੰਜ਼ਲ ੧

ਸੂਰਤ ਬਕਰ੨

੩੯


ਡਰਦੇ ਰਹੋ ਅਰ (ਏਹ ਭੀ)ਯਾਦ ਰਖੋ ਕਿ ਅੱਲਾ ਬਖਸ਼ਣੇ ਵਾਲਾ ਧੀਰਜਵਾਨ ਹੈ ॥੨੩੭॥ ਰੁਕੂਹ ੩੦॥

ਜੇਕਰ ਤੁਸਾਂ ਨੇ ਇਸਤ੍ਰੀਆਂ ਨੂੰ ਹਥ ਤਕ ਨਾ ਲਗਾਇਆ ਹੋਵੇ ਅਰ ਨਾ ਹੀ ਉਨਹਾਂ ਦਾ ਮਹਿਰ ਨਿਯਤ ਕੀਤਾ ਹੋਵੇ ਅਰ ਏਸ ਨਾਲੋਂ ਪਹਿਲਾਂ ਉਨਹਾਂ ਨੂੰ ਤਿਲਾਕ ਦੇ ਦਿਤੀ ਹੋਵੇ ਤਾਂ ਇਸ ਵਿਚ ਤੁਹਾਨੂੰ ਕੋਈ ਦੋਸ਼ ਨਹੀਂ ਅਰ (ਚਾਹੀਏ ਕਿ) ਧਨਾਡ ਅਰ ਗਰੀਬ ਮਨੁਸ਼ ਆਪਣੀ ਸਮਰੱਥ ਅਨੁਸਾਰ ਓਹਨਾਂ ਨੂੰ ਖਰਚ ਦੇਨ ਜੈਸਾ ਖਰਚ ਦੇਣ ਦਾ ਦਸਤੂਰ ਹੈ ਇਹ ਭਲੇ ਪੁਰਖਾਂ ਤੇ ਹੱਕ ਹੈ ॥੩੩੮॥ ਅਰ ਯਦੀ ਸੇਜ ਮਾਨਣ ਥੀਂ ਪਹਿਲਾਂ ਔਰਤ ਨੂੰ ਤਿਲਾਕ ਦੇ ਦੇਵੇ ਅਰ ਉਨਹਾਂ ਦਾ ਮਹਿਰ ਤੁਸੀਂ ਨਿਯਤ ਕਰ ਚੁਕੇ ਹੋਵੋ ਤਾਂ ਜੋ ਕੁਛ ਤੁਸਾਂ ਨੇ ਠਹਿਰਾਇਆ ਸੀ ਉਸ ਦਾ ਅਰਧ (ਦੇਣਾ ਆਵੇਗਾ) ਯਦੀ ਉਹ (ਔਰਤਾਂ) ਜਾਂ ਉਹ (ਮਰਦ) ਜਿਸ ਦੇ ਹਥ ਵਿਵਾਹ ਗਰਾ (ਅਕਦ ਨਿਕਾਹ) ਹੈ ਬਖਸ਼ ਦੇਂ (ਅਰ ਤੁਸੀਂ ਮਰਦ ਯਦੀ ਹਕ ਮੇਹਰ ਦੇਨੇ ਤੇ ਪ੍ਰਸੰਨ ਹੋਵੇ) ਅਰ (ਅਪਣਾ ਹਕ) ਬਖਸ਼ ਦੇਵੇ ਤਾਂ ਏਹ ਪਰਹੇਜ਼ਗਾਰੀ ਦੇ ਬਹੁਤ ਹੀ ਸਮੀਪ ਹੈ ਅਰ ਆਪਸ ਵਿਚ ਦੀ ਵਡਿਆਈ ਨੂੰ ਨਾ ਭੁਲਾਓ (ਨਿਰਸੰਦੇਹ) ਜੋ ਕੁਛ ਭੀ ਤੁਸੀਂ ਕਰ ਰਹੇ ਹੋ ਅੱਲਾ ਉਸ ਨੂੰ ਦੇਖਦਾ ਹੈ ਮੰਜ਼ਲ ॥੨੩੯॥ (ਸੰਪੂਰਨ) ਨਮਾਜ਼ਾਂ ਦੀ (ਆਮ ਕਰਕੇ) ਅਤੇ ਵਿਚਲੀ ਨਮਾਜ਼ ਦੀ (ਵਿਸ਼ੇਖ ਕਰਕੇ) ਸਵਧਾਨ ਰਹੋ ਅਰ (ਨਮਾਜ ਵਿਚ) ਅੱਲਾ ਦੇ ਸਨਮੁਖ ਅਦਬ ਨਾਲ ਖੜੇ ਰਹੋ ॥੨੪o॥ ਫੇਰ ਯਦੀ ਤੁਹਾਨੂੰ (ਵੈਰੀ ਦਾ) ਭੈ ਹੋਵੇ ਤਾਂ ਪੈਦਲ ਅਥਵਾ ਅਸਵਾਰ (ਜਿਸ ਜੁਗਤ ਵਿਚ ਹੋਵੇ ਜੈਸਾ ਅਵਸਰ ਦੇਖੋ ਨਮਾਜ਼ ਨੂੰ ਅਦਾ ਕਰ ਲਓ) ਫੇਰ ਜਦੋਂ ਤੁਸੀਂ ਤਸੱਲੀ ਵਿਚ ਹੋ ਜਾਓ ਤਾਂ ਖੁਦਾ ਨੂੰ ਯਾਦ ਕਰੋ ਜਿਸ ਭਾਂਤ ਅੱਲਾ ਨੇ ਤੁਹਾਨੂੰ ਸਿਖਯਾ ਦਿਤੀ ਹੈ ਕਿ (ਜਿਸ ਨੂੰ)(ਤੁਸੀਂ) ਪਹਿਲਾਂ ਨਹੀਂ ਜਾਣਦੇ ਸੀ ਓਸੇ ਤਰੀਕ ਨਾਲ ਪ੍ਰਮਾਤਮਾਂ ਦੀ ਅਰਾਧਨਾਂ ਕਰੋ ॥੨੪੧॥ ਅਰ ਜੋਨ ਸੇ ਆਦਮੀ ਤੁਹਾਡੇ ਵਿਚੋਂ ਕਾਲ ਵਸ ਹੋ ਜਾਣ ਅਰ ਇਸਤਰੀਆਂ ਛਡ ਮਰਨ ਤਾਂ ਆਪਣੀਆਂ ਇਸਤਰੀਆਂ ਦੇ ਹੱਕ ਵਿਚ ਇਕ ਬਰਸ ਤਕ ਦੇ (ਖਰਚ ਦੇਣ) ਦੀ ਵਸੀਹਤ ਕਰ ਜਾਣ (ਅਰਥਾਤ ਰੋਟੀ ਅਰ ਘਰ ਦਾ ਖਰਚ) ਅਰ (ਘਰ ਵਿਚੋਂ) ਨਾ ਕੱਢਣ ਦੀ ਫੇਰ ਯਦੀ ਓਹ ਆਪਣੇ ਆਪ ਨਿਕਸ ਪੈਣ ਤਾਂ ਤੁਹਾਨੂੰ ਕੋਈ ਪਾਪ ਨਹੀਂ ਹੈ, ਜੋਗ ਗੱਲਾਂ ਵਿਚੋਂ ਜੋ ਕੁਛ ਆਪਣੇ ਹੱਕ ਵਿਚ ਕਰਨ ਅਰ ਅੱਲਾ ਸ਼ਕਤਸ਼ਾਲੀ (ਅਰ) ਯੁਕਤੀ ਮਾਨ ਹੈ ॥੨੪੨॥ ਅਰ ਜਿਨਹਾਂ ਔਰਤਾਂ ਨੂੰ ਤਲਾਕ ਦਿਤੀ ਜਾਵੇ ਓਸਦੇ ਨਾਲ ਦਸਤੂਰ ਅਨਸਾਰ ਸਲੂਕ ਕਰਨਾ ਜੋਗ ਹੈ (ਅਰ) ਪਰਹੇਜ਼ਗਾਰਾਂ ਉੱਤੇ ਲਾਜ਼ਮ ਹੈ॥੨੪੩॥ ਏਸੇ ਤਰਹਾਂ ਅੱਲਾ