1 G att ਪਾਰਾ ੧੮ ਸੂਰਤ ਮੋਮਨੂਨ ੨੩ ( ਲੋਗ ਏਤਨੀ ਬਾਰਤਾ ਭੀ ) ਨਹੀਂ ਸਮਝਦੇ ॥ ੮੦ ॥ ( ਏਹਨਾਂ ਦੇ ਪਾਸ ਕੋਈ ਮਾਕੂਲ ਉਤਰ ਤਾਂ ਹੈ ਨਹੀਂ) ਪ੍ਰਤਯੁਤ ਜੈਸੀਆਂ ਬਾਰਤਾਂ ਅਗਲੇ ( ਪੁਰਖ ) ਆਖਦੇ ਤੁਰੇ ਆਏ ਹਨ ਵੈਸੀਆਂ ਹੀ ( ਬਾਰਤਾਂ ) ਇਹ ਲੋਗ ( ਭੀ ) ਕਹਿੰਦੇ ਹਨ ॥੮੧। ( ਅਰਥਾਤ ) ਕਹਿੰਦੇ ਹਨ ਕਿ ਕੀ ਜਦੋਂ ਅਸੀਂ ਮਰ ਜਾਵਾਂਗੇ ਅਰ ( ਮਰਿਆਂ ਪਿਛੋਂ ) ਮਿਟੀ ਹੋ ਜਾਵਾਂਗੇ ਅਰ ( ਕੇਵਲ ) ਹਡੀਆਂ ( ਬਾਕੀ ਰਹਿ ਜਾਵਣਗੀਆਂ ) ਕੀ ਅਸੀਂ ( ਦੂਜੀ ਵੈਰੀ ਸਰਜੀਤ ਕਰਕੇ ) ਉਠਾ ਖੜੇ ਕੀਤੇ ਜਾਵਾਂਗੇ ॥੮੨॥ ਸਾਡੇ ਨਾਲ ਅਰ ( ਸਾਡੇ ਨਾਲੋਂ ) ਪ੍ਰਥਮ ਸਾਡਿਆਂ ਵਡਿਆਂ ਨਾਲ ਏਸ ਦੀ ਪ੍ਰਤਰੇਯਾ ਹੁੰਦੀ ਹੀ ਤੁਰੀ ਆਈ ਹੈ ।ਹੋਵੇ ਨਾ ਹੋਵੇ ਇਹ ਤਾਂ ਕੇਵਲ ਅਗਲਿਆਂ ਲੋਕਾਂ ਦੇ ਢਕੋਸਲੇ ਹਨ ॥੮੩ ॥( ਹੇ ਪੈਯੰਬਰ ) ਏਹਨਾਂ ਲੋਕਾਂ ਨੂੰ ਪੁਛੋ ਕਿ ਯਦੀ ( ਤੁਸੀਂ ) ਬੜੇ ਬੂਝ ਬੁਝੱਕੜ ਹੋ ਤਾਂ ( ਭਲਾ ਏਤਨੀ ਬਾਰਤਾ ਤਾਂ ਦਸੋ ਕਿ ) ਪ੍ਰਿਥਵੀ ਤਥਾ ਹੋਰ ਜੋ ਕੁਛ ਏਸ ਉਤੇ ਹੈ ( ਇਹ ਸੰਪੂਰਨ ਕਾਰਖਾਨਾ ) ਕਿਸ ਦਾ ਹੈ ॥੮੪॥ ਵੁਹ ਬਲਾਤਕਾਰ ( ਯਹੀ ) ਉੱਤਰ ਦੇਣਗੇ ਕਿ ਅੱਲਾ ਦਾ ।( ਇਹਨਾਂ ਨੂੰ ) ਕਹੋ ਕਿ ਫੇਰ ਤੁਸੀਂ ਸੋਚਦੇ ਕਿਉਂ ਨਹੀਂ ॥ ੮੫ ॥ ( ਹੇ ਪੋਯੰਬਰ ਏਹਨਾਂ ਨੂੰ ) ਪੁਛੋ ਕਿ ਸਤਾਂ ਆਕਾਸ਼ਾਂ ਦਾ ਮਾਲਿਕ ਕੌਣ ਹੈ ? ॥੮੬ ॥ ਅਰ (ਹੋਰ ) ਆਲੀਸ਼ਾਨ ਅਰਸ਼ ਦਾ ਮਾਲਿਕ ਕੌਣ ਹੈ ? ਵਹ ਬਲਾਤਕਾਰ ( ਯਹੀ ) ਉਤਰ ਦੇਣਗੇ ਕਿ ਸਭ ਕੁਝ ) ਅੱਲਾ ਹੀ ਦਾ ਹੈ।( ਹੁਣ ਤੁਸੀਂ ਏਹਨਾਂ ਨੂੰ ) ਆਖੋ ਕਿ ਕੀ ਫੇਰ ਤੁਸਾਂ ਨੂੰ ( ਓਸ ਪਾਸੋਂ ) ਭੈ ਨਹੀਂ ਆਉਂਦਾ॥੮੭॥ (ਹੇ ਪੈਯੰਬਰ ਏਹਨਾਂ ਲੋਕਾਂ ਨੂੰ ) ਕਹੋ ਕਿ ਯਦੀ ਤੁਸੀਂ ( ਬੜੇ ) ਬੂਝ ਬੁਝੱਕੜ ਹੋ ਤਾਂ (ਭਲਾ ਏਤਨੀ ਬਾਰਤਾ ਤਾਂ ਦਸੋ ਕਿ ) ਕੌਣ ( ਐਸਾ ਸਰਵ ਸ਼ਕਤੀਮਾਨ ) ਹੈ ਜਿਸ ਦੇ ਹਥ ਵਿਚ ਹਰ ਇਕ ਵਸਤੂ ਦਾ ਪਰਬੰਧ ਹੈ।ਅਰ ਵੁਹ ( ਜਿਸ ਨੂੰ ਚਾ ਹੁੰਦਾ)ਪਨਾਹ ਦੇਂਦਾ(ਰਾਖੀ ਕਰਦਾ ਅਰ ਉਸ ਦੇ ਮੁਕਾਬਲੇ ਵਿਚ ਕੋਈ ਕਿਸੇ ਨੂੰ ਪਨਾਹ ( ਟੇਕ ) ਨਹੀਂ ਦੇ ਸਕਦਾ ॥੮੮ ॥ ਵੁਹ ਸ਼ੀਘਰ ( ਯਹੀ ) ਉੱਤਰ ਦੇਣਗੇ ਕਿ ( ਯਹੀ ਸੰਪੂਰਣ ਸਿਫਤਾਂ ਤਾਂ ) ਅੱਲਾ ਦੀਆਂ ਹੀ ਹਨ । ( ਹੁਣ ਏਹਨਾਂ ਨੂੰ ) ਆਖੋ ਕਿ ਫੇਰ ਤੁਸਾਂ ਨੂੰ ਕੈਸੀ ਧਾੜ ਪੈ ਜਾਂਦੀ ਹੈ ॥੮੯॥ ਸਚ ਇਹ ਹੈ ਕਿ ਸਚੀ ( ਸਚੀ ) ਬਾਰਤਾ ਅਸਾਂ ਏਹਨਾਂ ਨੂੰ ਪਹੁੰਚਾ ਦਿਤੀ ਹੈ ਅਰ ਇਹ ਨਿਰਸੰਦੇਹ ਝੂਠੇ ਹਨ ॥੯੦॥ ਨਾ ਤਾਂ ਅੱਲਾ ਨੇ ਕਿਸੇ ਪੁਤ੍ਰ ਬਨਾਇਆ ਅਰ ਨਾ ਉਸ ਦੇ ਨਾਲ ਕੋਈ ਦੂਸਰਾ ਖੁਦਾ ਹੈ ਅਰ ਨਾ ਹੀ ਹਰ ਇਕ ਖੁਦਾ ਆਪਣੀ ਸਿਸ਼ਟੀ ਨੂੰ ( ਅਲਗ ਲੈ ) ਲੈ ਫਿਰਦਾ ( ਆਪਸ ਵਿਚ ਲੜਦੇ ਅਰ ਅੰਤ ਨੂੰ ) ਇਕ ਦੂਸਰੇ ਉਤੇ ਬਲਵਾਨ ਹੋ ਜਾਂਦਾ। ਅਰ Digitized by Panjab Digital Library | www.panjabdigilib.org
ਪੰਨਾ:ਕੁਰਾਨ ਮਜੀਦ (1932).pdf/388
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ