ਪੰਨਾ:ਕੁਰਾਨ ਮਜੀਦ (1932).pdf/383

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

२३ ਪਾਰਾ ੧੮ m <= p 2 bin n -Srin ਸੂਰਤ ਮੋਮਨੂਨ ੨੩ ੩੮੩ ਦੁਆ ਮੰਗੀ ਕਿ ਹੇ ਮੇਰੇ ਪਰਵਰਦਿਗਾਰ ਜੈਸੇ ਓਹਨਾਂ ਨੇ ਮੈਨੂੰ ਝੂਠ- ਲਾਇਆ ਹੈ ਤੂੰ ਹੀ ਮੇਰੀ ਮਦਦ ਕਰ ॥੨੬॥ ਏਸ ਗਲੋਂ ਅਸਾਂ ਨੇ ਨੂਹ ਦੀ ਤਰਫ ਆਕਾਸ਼ਬਾਣੀ ਭੇਜੀ ਕਿ ਸਾਡੀ ਦ੍ਰਿਸ਼ਟੀ ਗੋਚਰ ਅਰ ਸਾਡੀ ਆਗਿਆਨੁਸਾਰ ਇਕ ਬੇੜੀ ਬਨਾਓ ਫੇਰ ਜਦੋਂ ਸਾਡਾ ਹੁਕਮ ( ਕਸ਼ਟ ) ਆਣੇ ਨੂੰ ਪਰਾਪਤ ਹੋਵੇ ਅਰ ਤੰਦੂਰ ( ਤੋਂ ਪਾਣੀ ) ਖੋਲਣ ਲਗੇ ਤਾਂ ਨਾਉਕਾ ਵਿਚ ਹਰ ਇਕ (ਜੀਵ) ਵਿਚੋਂ ( ਦੰਪਤੀ ) ਦੋ ਦੋ ਦਾ ਜੋੜਾ ਬੈਠਾ ਲਵੋ ।( ਓਹਨਾਂ ਦੇ ਨਾਲ ) ਆਪਣਿਆਂ ਘਰ ਵਾਲਿਆਂ ਨੂੰ ( ਭੀ ) ਪਰੰਤੂ ਓਹਨਾਂ ਵਿਚੋਂ ਜਿਹਨਾਂ ਵਲੋਂ ਪ੍ਰੇਮ ਤੋਂ (ਗਰਕ ਹੋਣ ਦਾ ) ਹੁਕਮ ਹੋ ਚੁਕਾ ਹੈ ( ਓਹਨਾਂ ਨੂੰ ਨਹੀਂ ) ਅਰ ਜਿਨ੍ਹਾਂ ਲੋਕਾਂ ਨੇ ਨਾਫਰਮਾਨੀਆਂ ਕੀਤੀਆਂ ਹਨ ਓਹਨਾਂ ਵਲੋਂ ਸਾਡੇ ਅੱਗੇ ਕੋਈ ( ਬੜੀ ) ਬੇਨਤੀ ਨਹੀਂ ਕਰਨੀ । ( ਕਾਹੇ ਤੇ ) ਏਹਨਾਂ ਨੂੰ (ਹਰ ਦਿਸ਼ਾ) ਡੋਬਣਾ ਹੈ ॥੨੭॥ ਫੇਰ ਜਦੋਂ ਤੁਸੀਂ ਅਰ ਤੁਸਾਂ ਦੇ ਹਮਰਾਹੀ ( ਸੰਪੂਰਨ ਤਸੱਲੀ ਨਾਲ ) ਕਿਸ਼ਤੀ ਵਿਚ ਬੈਠ ਜਾਵਣ ਤਾਂ ਆਖੋ ਕਿ ਵਾਹਗੁਰੂ ਦਾ ਧੰਨਵਾਦ ਹੈ ਜਿਸ ਨੇ ਸਾਨੂੰ ( ਏਹਨਾਂ ) ਦੁਸ਼ਟ ਪੁਰਖਾਂ ਪਾਸੋਂ ਮੁਕਤੀ ਦਿਤੀ ॥ ੨੮ ॥ ਅਰ ( ਖੁਦਾ ਦੀ ਜਨਾਬ ਵਿਚ ) ਦੁਆ ਕਰੋ ਕਿ ਹੇ ਮੇਰੇ ਪਰਵਰ- ਦਿਗਾਰ ਮੈਨੂੰ (ਪ੍ਰਿਥਵੀ ਉਤੇ) ਬਰਕਤ ਦੀ ਉਤਾਰਨੀ ਉਤਾਰਿਓ । ਅਰ ਤੂੰ ਸੰਪੂਰਣ ਉਤਾਰਨ ਵਾਲਿਆਂ ਨਾਲੋਂ ਉਤਮ ( ਉਤਾਰਨ ਵਾਲਾ) ਹੈਂ ॥ ੨੯ ॥ ਨਿਰਸੰਸੇ ਏਹਨਾਂ ( ਪਰਸੰਗਾਂ ) ਵਿਚ ( ਮੇਰੀ ਕੁਦਰਤ ਦੀਆਂ ਬਹੁਤ ਸਾਰੀਆਂ ) ਨਿਸ਼ਾਨੀਆਂ ਹਨ ਅਰ ਸਾਨੂੰ ( ਲੋਕਾਂ ਦੀ ) ਪ੍ਰੀਛਾ ਕਰਨੀ ਅਭੀਸ਼ਟ ਸੀ ( ਸੋ ਕਰ ਲੀਤੀ )॥ ੩੦॥ ਫੇਰ ਓਹਨਾਂ ਤੋਂ ਪਸਚਾਤ ਅਸਾਂ ਨੇ ( ਇਕ ) ਹੋਰ ਜਾਤੀ ( ਸਮੂਦ ) ਨਾਮੀ ਨਿਕਾਲ ਖੜੀ ਕੀਤੀ ॥੩੧॥ ਅਰ ਓਹਨਾਂ ਵਿਚੋਂ ਹੀ ( ਸਾਲਿਹਾ ਨੂੰ ) ਰਸੂਲ ( ਬਨਾ ਕੇ ) ਓਹਨਾਂ ਦੇ ਵਿਚ ਭੇਜਿਆ ( ਅਰ ਓਸ ਨੇ ਓਹਨਾਂ ਨੂੰ ਸਮਝਾਇਆ ) ਕਿ ਖੁਦਾ ਦੀ ਪੂਜਾ ਕਰੋ ਉਸ ਤੋਂ ਸਿਵਾ ਤੁਸਾਂ ਦਾ ਕੋਈ ਮਾਬੂਦ ਨਹੀਂ ਤਾਂ ਕੀ ਤੁਸਾਂ ਨੂੰ ( ਉਸ ਪਾਸੋਂ) ਡਰ ਨਹੀਂ ਲਗਦਾ ॥ ੩੨ ॥ ਰੁਕੂਹ ੨॥ ਕੇ ਅਰ ਉਹਨਾਂ ਦੀ ਜਾਤੀ ਦੇ ਸਰਦਾਰ ਜੋ (ਉਸ ਦੀ ਰਸਾਲਤ ਦੇ ਮੁਨਕਰ ਸਨ ਅਰ ਪਰਲੈ ਦੇ ਹੋਣ ਨੂੰ ( ਭੀ )ਝੂਠਿਆਂ ਕਰਦੇ ਸਨ। ਅਰ ਸਾਂਸਾ- ਰਿਕ ਜੀਵਨ ਵਿਚ ਅਸਾਂ ਨੇ ਓਹਨਾਂ ਨੂੰ ਆਸੂਦਗੀ ( ਭੀ ) ਦਿਤੀ ਸੀ ਅਰਥਾਤ (ਆਪਸ ਵਿਚ) ਲਗੇ ਆਖਣ ਕਿ ਇਹ(ਸਾਲਿਹਾ)ਬਸ ਤੁਸਾਂ ਵਰਗਾ ਆਦਮੀ ਹੈ ਜੋ ਭੋਜਨ ਤੁਸੀਂ ਕਰਦੇ ਹੋ ਓਸ ਪਰਕਾਰ ਦਾ ਭੋਜਨ ਇਹ ਭੀ ਕਰਦਾ ਹੈ ਅਰ ਜੋ ( ਪਾਣੀ ) ਤੁਸੀ ਪਾਂਨ ਕਰਦੇ ਹੈ . ਓਸੇ ਪਰਕਾਰ ਦਾ Digitized by Panjab Digital Library | www.panjabdigilib.org