੩੮ ਪਾਰਾ ੧੭ ਸੂਰਤ ਹੱਜ ੨੨ ਅਰ ਯਦੀ ਮੁਖੀ ਏਹਨਾਂ ਪਾਸੋਂ ਕੁਛ ਛੀਨ ਕੇ ਲੈ ਜਾਵੇ ਤਾਂ ਓਸ ਨੂੰ ਓਸ ਪਾਸੋਂ ਛੁਡਾ ( ਭੀ ) ਨਹੀਂ ਸਕਦੇ । ਕੈਸੇ ਥੋਥੇ ਹਨ ਇਹ ( ਬੁਤ ) ਜੋ ( ਮੁਖੀ ਦਾ ) ਪਿਛਾ ਕਰਨ ( ਅਰ ਉਸ ਨੂੰ ਭੀ ਪਕੜ ਨਾ ਸਕਣ)। ਅਰ ( ਕੈਸੀ ) ਬੋਦੀ ਉਹ ( ਵਿਚਾਰੀ ਮਖੀ ) ਜਿਸ ਦਾ ਪਿਛਾ ਕੀਤਾ ਜਾਵੇ ( ਅਰ ਫੇਰ ਭੀ ਹਥ ਨਾ ਆਵੇ )॥ ੭੩ ॥ ਏਹਨਾਂ ਲੋਕਾਂ ਨੇ ਜੈਸੀ ਖੂਦਾ ਦੀ ਕਦਰ ਜਾਨਣੀ ਚਾਹੀਦੀ ਸੀ ਜਾਣੀ ਹੀ ਨਹੀਂ।( ਨਹੀਂ ਤਾਂ ) ਅੱਲਾ ਤਾਂ ਬੜਾ ਬਲਵਾਨ ( ਸਭਨਾਂ ਉਤੇ ) ਸ਼ਕਤ ਸ਼ਾਲੀ ਹੈ॥੭੪॥ ਅੱਲਾ ਫਰਿਸ਼ਤਿਆਂ ਵਿਚੋਂ ( ਕਈਆਂਕ ਨੂੰ ਆਪਣੇ ਹੁਕਮ ) ਭੇਜਣੇ ਵਾਸਤੇ ਚੁਣ ਲੈਂਦਾ ਹੈ ਅਰ ( ਇਸੀ ਪਰਕਾਰ ਕਈਆਂ ਨੂੰ ) ਆਦਮੀਆਂ ਵਿਚੋਂ ( ਭੀ ਕਾਹੇ ਤੇ) ਅੱਲਾ ( ਸਭਨਾਂ ਦੀ ) ਸੁਣਦਾ (ਅਰ ਸਭਨਾਂ ਦਾ ਹਾਲ ) ਵੇਖਦਾ ਹੈ ॥ ੭੫ ॥ ਅਰ ਵੁਹ ਇਹਨਾਂ ਦੇ ਅਗਲੇ ਤਥਾ ਪਿਛਲੇ ( ਸਾਰੇ ) ਹਾਲ ਜਾਣਦਾ ਹੈ ਅਰ ਸਾਰਿਆਂ ਕੰਮਾਂ ਦਾ ਮਦਾਰ ਅੱਲਾ ਉਤੇ ਹੀ ਹੈ॥੭੬॥ ਮੁਸਲਮਾਨੋ ! (ਖੁਦਾ ਦੀ ਜਨਾਬ ਵਿਚ) ਰੁਕੂਹ ਕਰੋ (ਝੁਕੋ) ਅਰ ਸਜਦਾ ਕਰੋ (ਮਥਾ ਟੇਕੋ) ਅਰ ਆਪਣੇ ਪਰਵਰਦਿਗਾਰ ਦੀ ਇਬਾਦਤ ਕਰੋ ਅਰ ਭਲਾਈ ਕਰਦੇ ਰਹੋ ਤਾ ਕਿ ਤੁਸੀਂ ਅੰਤ ਨੂੰ ਆਪਣੀ ਅਭੀਸ਼ਟ)ਇੱਛਾ ਨੂੰ ਪਰਾਪਤ ਹੋਵੋ ॥੭੭॥ ਅਰ ਅੱਲਾ ( ਦੇ ਮਾਰਗ ) ਵਿਚ ਕੋਸ਼ਸ਼ ਕਰੋ ਜੈਸਾ ਕਿ ਉਸ ਦੇ ਮਾਰਗ ਵਿਚ ਕੋਸ਼ਸ਼ ਕਰਨ ਦਾ ਹਕ ਹੈ ਉਸ ਨੇ ਤੁਸਾਂ ਨੂੰ ( ਸੰਸਾਰ ਦੇ ਲੋਕਾਂ ਵਿਚੋਂ ) ਚੁਣ ਲੀਤਾ ਹੈ ਅਰ ਦੀਨ ( ਦੇ ਵਲੋਂ ) ਤੁਸਾਂ ਉਤੇ ਕਿਸੀ ਪ੍ਰਕਾਰ ਦੀ ਸਖਤੀ ਨਹੀਂ ਕੀਤੀ ( ਤੁਸਾਂ ਵਾਸਤੇ ਵਹੀ ) ਦੀਨ ( ਤਜਵੀਜ਼ ਕੀਤਾ ਜੋ ) ਤੁਸਾਂ ਦੇ ਪਿਤਾ ਇਬਰਾਹੀਮ ਦਾ ( ਸੀ ) ਓਸੇ ( ਖੁਦਾ ) ਨੇ (ਪਰਾ- ਚੀਨ ਪੁਸਤਕਾਂ ਵਿਚ ) ਪ੍ਰਥਮ ਤੋਂ ਹੀ ਤੁਸਾਂ ਦਾ ਨਾਮ ਮੁਸਲਮਾਨ ਰੱਖਿਆ (ਅਰਥਾਤ ਆਗਿਆਕਾਰੀ ਪੁਰਖ ) ਅਰ ਏਸ ( ਕੁਰਾਨ ) ਵਿਚ ( ਭੀ ) ਤਾ ਕਿ ਰਸੂਲ ਤੁਸੀਂ ਦੇ ਮੁਕਾਬਲੇ ਵਿਚ ਸਾਖੀ ਬਣੇ । ਅਰ ਤੁਸੀਂ ( ਦੂਸ- ਰਿਆਂ ) ਲੋਕਾਂ ਦੇ ਮੁਕਾਬਲੇ ਵਿਚ ਸਾਖੀ ਬਣੋ ਤਾਂ ਨਮਾਜਾਂ ਪੜੋ ਅਰ ਦੇ ਜ਼ਕਾਤ ਦੇਵੋ ਅਰ ਅੱਲਾ ਦਾ ਹੀ ਆਸਰਾ ਪਕੜੋ ਵਹੀ ਤੁਸਾਂ ਦਾ ਕਾਰਸਾਜ ਹੈ ਤਾਂ(ਕੈਸਾ ਹੀ)ਉਤਮ ਕਾਰਸਾਜ(ਕਰਨ ਕਾਰਨ) ਹੈ ਅਰ(ਕੈਸਾ ਹੀ) ਉਤਮ ਸਹਾਇਕ ਹੈ ॥੭੮॥ ਰਕੂਹ ੧੦ ॥ Digitized by Panjab Digital Library | www.panjabdigilib.org F
ਪੰਨਾ:ਕੁਰਾਨ ਮਜੀਦ (1932).pdf/380
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ