ਪਾਰੀ ੧੭ ਸੂਰਤ ਹੱਜ ੨੨ ३३ ਦਿਆਂ ਦਿਨਾਂ ਵਿਚ ਸਰੀਰ ਉਤੇ ਜਮ ਗਿਆ ਸੀ) ਉਤਾਰ ਦੇਵੋ। ਅਰ ਆਪਣੀਆਂ ਸੁਖਣਾ ਪੂਰੀਆਂ ਕਰ ਦੇਵੋ। ਅਰ ( ਹਰੀ ਦਵਾਰ ) ਪਰਾਚੀਨ ( ਅਰਥਾਤ ) ਖਾਨਾ ( ਕਾਬੇ ) ਦੀ ਪਰਦਖਣਾ ( ਭੀ ) ਕਰਨ ॥ ੨੯ ॥ (ਇਕ ਤਾਂ ) ਇਹ ( ਗਲ ) ( ਹੋਈ ) ( ਦੂਜੀ ਇਹ ਗਲ ) ਕਿ ਜੋ ਪੁਰਖ ਖੁਦਾ ਦੀਆਂ ( ਨਿਯਤ ਕੀਤੀਆਂ ਹੋਈਆਂ ਸੰਪੂਰਨ ) ਅਦਬ ਦੇ ਯੋਗ ਵਸਤੂਆਂ ਮਾਨ ਕਰੇ ਤਾਂ ਤਾਂ ਇਹ ਉਸ ਦੇ ਪਰਵਰਦਿਗਾਰ ਦੇ ਦਰਬਾਰ ਵਿਚ ਉਸ ਦੇ ਵਾਸਤੇ ਭਲਾਈ ਦਾ ਕਾਰਨ ਹੈ। ਅਰ ( ਮੁਸਲਮਾਨੋ ) ਓਹਨਾਂ ਵਸਤਾਂ ਤੋਂ ਸਵਾ ਜੋ ਤੁਹਾਨੂੰ(ਕੁਰਾਨ ਵਿਚੋਂ) ਕੇ ਸੁਣੀਆਂ ਜਾਂਦੀਆਂ ਹਨ ( ਅਰਥਾਤ ਸੂਅਰ ਮੁਰਦਾਰ ਆਦਿ ਬਾਕੀ) ਸੰਪੂਰਨ ਚਤੁਸ਼ਪਾਦੀ ਤੁਸਾਂ ਵਾਸਤੇ, ਹਲਾਲ ਹੈ । ਅਰ ( ਅਸਲ ਦੀਨ ਦਾਰੀ ਤਾਂ ਇਹ ਹੈ ਕਿ ਬਤਾਂ ( ਦੀ ਪੂਜਾ ) ਰੂਪੀ ਮੈਲ ਪਾਸੋਂ ਬਚਦੇ ਰਹੋ । ਅਰ ( ਹੋਰ ਕੂੜ ਸੰਭਾਖਣ ਤੋਂ ਬਚਦੇ ਰਹੋ ॥ ੩੦ || ਇਕ ਅੱਲਾ ਦੇ ( ਹੀ ਬਣੇ ਰਹੋ ) ਉਸ ਦੇ ਨਾਲ ( ਕਿਸੇ ਨੂੰ ) ਸ਼ਰੀਕ ਨਾ ਕਰੋ। ਅਰ ਜੋ ( ਕਿਸੇ ਨੂੰ ) ਖੁਦਾ ਦਾ ਸ਼ਰੀਕ ਨਿਯਤ ਕਰੇ ਤਾਂ ( ਉਸ ਦਾ ਹਾਲ ਐਸਾ ਹੈ ਕਿ ਜੈਸੇ ਵਹ ਆਸਮਾਨ ਵਿਚੋਂ ਡਿਗ ਪਿਆ ਫੇਰ ਉਸ ਨੂੰ (ਜਾਂ ਤਾਂ ਰਾਹ ਵਿਚੋਂ ਸ਼ਕਾਰੀ)ਪੰਛੀ(ਚੋਂਚ ਮਾਰ ਕੇ)ਲੈ ਜਾਵਣਗੇ ਕਿੰਬਾ ਉਸਨੂੰ ਵਾਯੂ ਕਿਸੇ ਦੂਰ ਅਸਥਾਨ ਵਿਚ ਲੈਜਾ ਕੇ ਸੁਟ ਦੇਵੇਗੀ ॥ ੩੧॥ (ਇਕ ਇਹ ( ਗਲ ) ਹੋਈ ( ਦੂਸਰੀ ਇਹ ਕਿ ) ਜੋ ਪੁਰਖ ਓਹਨਾਂ ਵਸਤੂਆਂ ਦਾ ਅਦਬ ਕਰੇਗਾ ਜੋ ਖੁਦਾ ਦੇ ਨਾਮ ਨਾਲ ਪਰਗਟ ਕੀਤੀਆਂ ਗਈਆਂ ਹਨ। ( ਯਥਾ ਦ੍ਰਿਸ਼ਟਾਂਤ ਹਜ ਦੀ ਕੁਰਬਾਨੀ ) ਤਾਂ ਇਹ ਦਿਲਾਂ ਦੀ ਪਰਹੇਜ਼ਗਾਰੀ ਵਿਚ ( ਦਾਖਿਲ ) ਹੈ ॥੩੨। ਇਨ੍ਹਾਂ (ਚਤੁਸ਼- ਪਾਦੀਆਂ ) ਵਿਚ ਇਕ ਖਾਸ ਸਮੇਂ ਤਕ ਤੁਸਾਂ ਲੋਕਾਂ ( ਵਾਸਤੇ ) ਫਾਇਦੇ ਹਨ ਫੇਰ ( ਜਦੋਂ ਤੁਸਾਂ ਨੇ ਂ ਓਹਨਾਂ ਨੂੰ ਕੁਰਬਾਨੀ ਵਾਸਤੇ ਪਰਗਟ ਕਰ ਦਿਤਾ ਤਾਂ ਹਰਦਵਾਰ ਪ੍ਰਾਚੀਨ ( ਅਰਥਾਤ ) ਖਾਨੇ ( ਕਾਬੇ ) ਦੇ ਪਾਸ ( ਜਾ ਕੇ ) ਓਹਨਾਂ ਨੂੰ ਹਲਾਲ ਹੋਣਾ ਚਾਹੀਦਾ ਹੈ॥੩੩॥ ਰੁਕੂਹ ੪॥ ਅਰ ਹਰ ਇਕ ਉਮਤ ਦੇ ਵਾਸਤੇ ਅਸਾਂ ਨੇ ਕੁਰਬਾਨੀ ਨਿਯਤ ਕੀਤੀ ਸੀ ਤਾ ਕਿ ਖੁਦਾ ਨੇ ਜੋ ਓਹਨਾਂ ਨੂੰ ਚਤੁਸ਼ਪਾਦੀ ਪਸ਼ੂ ਦੇ ਰਖੇ ਹਨ ਜੋ ਦੀ ( ਕੁਰਬਾਨੀ ਕਰਨ ਦੇ ਵੇਲੇ ) ਓਹਨਾਂ ਉਤੇ ਖੁਦਾ ਦਾ ਨਾਮ ਲੈਣ ਸੋ ( ਲੋਕੋ ) ਤੁਸਾਂ ਸਾਰਿਆਂ ਦਾ ਖੁਦਾ ( ਵਹੀ ) ਇਕੇਲਾ ਖੁਦਾ ਹੈ ਤਾਂ ਓਸੇ ਦੇ ਫਰਮਾ ਬਰਦਾਰ ਬਨੋ ।-ਅਰ ( ਹੇ ਪੈਯੰਬਰ ) ਦੀਨਤਾ ਕਰਨ ਵਾਲਿਆਂ ਪੁਰਖਾਂ ਨੂੰ ( ਸਵਰਗ ਦੀ ) ਖੁਸ਼ਖਬਰੀ ਸੁਣਾ ਦੇਵੋ ॥੩੪॥ Digitized by Panjab Digital Library | www.panjabdigilib.org 1
ਪੰਨਾ:ਕੁਰਾਨ ਮਜੀਦ (1932).pdf/373
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ