੩੭੨ ਪਾਰਾ ੧੭ ਸੂਰਤ ਹੱਜ ੨੨ ਅਰ ਓਥੇ ਓਹਨਾਂ ਦਾ ( ਮਾਮੂਲੀ ) ਲਿਬਾਸ (ਭੀ ) ਪਟੰਬਰੀ ਹੋਵਣਗ ॥੨੩॥ ਅਰ ( ਇਹ ਸੰਪੂਰਣ ਅਸਾਇਸ਼ਾਂ ਓਹਨਾਂ ਨੂੰ ਏਸ ਵਾਸਤੇ ਮਿਲਣਗੀਆਂ ਕਿ ਸੰਸਾਰ ਵਿਚ) ਓਹਨਾਂ ਨੂੰ ਸ਼ੁਭ ਬਾਰਤਾ ( ਅਰਥਾਤ ਪਵਿਤ੍ ਕਲਮਾਂ ਦੇ ਨਿਸਚਾ ) ਦੀ ਸਿਛਾ ਦਿਤੀ ਗਈ ਸੀ। ਅਰ ਓਹਨਾਂ ਨੂੰ ਓਸੇ ( ਖੁਦਾ ) ਦਾ ਮਾਰਗ ਦਿਖਾਇਆ ਗਿਆ ਸੀ ਜੋ ਉਸਤਤੀ ਯੋਗ ਹੈ ॥੨੪ ॥ ਜੋ ਲੋਕ ਕੁਫਰ ਕਰਦੇ ਅਰ ( ਲੋਕਾਂ ਨੂੰ ) ਖੁਦਾ ਦੇ ਮਾਰਣੋਂ ਰੋਕਦੇ ਅਰਹਰਾਮ ਮਸਜਿਦ ( ਵਿਚ ਜਾਣ ) ਤੋਂ ( ਹਟਾਉਂਦੇ ) ਜਿਸ ਨੂੰ ਅਸਾਂ ਨੇ ਇਕੋ ਜੈਸਾ ( ਬਿਨ ਵੇਰਵਾ ਸੰਪੂਰਣ ) ਆਦਮੀਆਂ ਦੇ ਵਾਸਤੇ ( ਹਰਦਵਾਰ ) ਨਿਯਤ ਕੀਤਾ ਹੈ।ਓਥੋਂ ਦੇ ਰਹਿਣ ਵਾਲੇ ਹੋਵਣ ਕਿੰਬਾ ਬਾਹਿਰ ਦੇ ( ਏਹਨਾਂ ਰੋਕਣ ਵਾਲਿਆਂ ਨੂੰ ) ਅਰ ਓਹਨਾਂ ਨੂੰ ਜੋ ਹਰਾਮ ਮਸਜਿਦ ਵਿਚ ਸ਼ਰਾਰਤ ( ਦਵਾਰਾ ) ਕੁਫਰ ਕਰਨ ਦੀ ਇਛਾ ਕਰਨ ਅਸੀਂ ( ਲੈ ਨੂੰ ਭਿਆਨਕ ਕਸ਼ਟ ( ਦਾ ਰਸ ) ਚਖਾਵਾਂਗੇ ॥੨੫॥ ਰੁਕੂਹ ੩ ॥ ਅਰ (ਹੇ ਪੈਯੰਬਰ ਵੁਹ ਸਮਾਂ ਯਾਦ ਕਰੋ) ਜਦੋਂ ਅਸਾਂ ਨੇ ਇਬਰਾਂ- ਹੀਮ ਵਾਸਤੇ ਖਾਨੇ ਕਾਬੇ ਦਾ ਅਸਥਾਨ ਨਿਯਤ ਕਰ ਦਿਤਾ।( ਅਰ ਹੁਕਮ ਦਿਤਾ ) ਕਿ ਸਾਡੇ ਨਾਲ ਕਿਸੇ ਵਸਤ ਨੂੰ ਸ਼ਰੀਕ ( ਖੁਦਾਈ ) ਨਾ ਕਰਨਾ ਅਰ ਸਾਡੇ ( ਏਸ ) ਘਰ ਨੂੰ ਪ੍ਰਕਰਮਾਂ ਕਰਨ ਵਾਲਿਆਂ ਅਰ ਜਾਮ ਅਰ ਰੁਕੂਹ ( ਅਰ ) ਸਜਦਾ ਕਰਨ ਵਾਲਿਆਂ ( ਅਰਥਾਤ ਨਮਾਜ਼ੀਆਂ ਵਾਸਤੇ ਸੁਧ ਪਵਿਤ੍ਰ ਰਖਣਾ ॥੨੬ ॥ ਅਰ ਲੋਕਾਂ ਵਿਚ ਹਜ ਦੇ ਵਾਸਤੇ ਪਕਾਰ ਦੇਵੋ ਕਿ ਲੋਕ ਤੁਸਾਂ ਦੇ ਵਲ ( ਭਜੇ ਤੁਰੇ ) ਆਉਣਗੇ।( ਏਹਨਾਂ ਵਿਚ ਕੁਝਕ ਤਾਂ ) ਪਦ ਚਾਰੀ ਅਰ ਕਈਕੁ ਹੋਰ ( ਪਰਕਾਰ ਦੀਆਂ ਲਮੇਰੀਆਂ ) ਸਵਾਰੀਆਂ ਉਤੇ ਜੋ ਸੰਪੂਰਣ ਮਾਰਗ ਦਵਾਰਾ ਦੂਰ ( ਦੁਰਾ ਡੀਆਂ ) ਆਈਆਂ ਹੋਵਣਗੀਆਂ । ( ਸਵਾਰ ਹੋਏ ਹੋਏ ਹੋਵਣਗੇ ) ॥੨੭॥ ਅਰ ( ਏਸ ਯਾ ਤੋਂ ਓਹਨਾਂ ਦਾ ਇਹ ਅਭਿਪ੍ਰਾਯ ਹੋਵੇਗਾ ) ਕਿ ਆਪਣਿਆਂ ਫਾਇਦਿਆਂ ( ਅਰਥਾਤ ਵ੍ਯਾਪਾਰ ) ਵਾਸਤੇ ( ਭੀ ਸਮੇਂ ਸਿਰ ) ਆ ਪਰਾਪਤ ਹੋਵਣ । ਅਰ ( ਹੋਰ ) ਖੁਦਾ ਨੇ ਜੋ ਚਤੁਸ਼ਪਾਦੀ ਪਸ਼ੂ ਓਹਨਾਂ ਨੂੰ ਦਿਤੇ ਹਨ ( ਓਹਨਾਂ ) ਨਿਯਤ ਸਮਿਆਂ ਵਿਚ ( ਓਹਨਾਂ ਦੀ ਕੁਰਬਾਨੀ ਕਰਨ ਦੇ ਵੇਲੇ ) ਓਹਨਾਂ ਉਤੇ ਖੁਦਾ ਦਾ ਨਾਮ ਲੈਣ ਤਾ ( ਲੋਕੋ ) ਕੁਰਬਾਨੀ ( ਦੇ ਮਾਸ ਵਿਚੋਂ ) ( ਤੁਸੀਂ ਆਪ ਭੀ) ਛਕੋ ਛਕਾਓ ਅਰ ਦੁਖੀਏ ਗਰੀਬ ਨੂੰ ( ਭੀ) ਛਕਾਓ ॥੨੮॥ ਫੇਰ ( ਲੋਕਾਂ ਨੂੰ ) ਚਾਹੀਦਾ ਹੈ ਕਿ ( ਕੁਰਬਾਨੀ ਦੇ ਪਿਛੋਂ ) ਆਪਣੀ ਮੈਲ ਕੁਚੈਲ ( ਜੋ ਅਹਿਰਾਮ Digitized by Panjab Digital Library | www.panjabdigilib.org
ਪੰਨਾ:ਕੁਰਾਨ ਮਜੀਦ (1932).pdf/372
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ