રૂદર્દ ਪਾਰਾ ੧੭ ਸੁਰਤ ਅੰਬੀਆ੨੧ ਕੀਤਾ ਕਰੋ ) ਜਿਨ੍ਹਾਂ ਨੇ ਆਪਣੇ ਨਾਮੂਸ (ਲਜਿਆ) ਦੀ ਰਖਸ਼ਾ ਕੀਤੀ ਤਾਂ ਅਸਾਂ ਨੇ ਓਹਨਾਂ ਵਿਚ ਆਪਣੀ ਰੂਹ ਫੂਕ ਦਿਤੀ (ਅਰ ਉਸ ਨੂੰ ਪਤੀ ਤੋਂ ਬਿਨਾਂ ਹੀ ਗਰਭ ਹੋ ਗਇਆ)ਅਰ ਅਸਾਂ ਨੇ ਉਨਹਾਂ ਨੂੰ ਅਰ ਉਨਹਾਂ ਦੇ ਪੁਤਰ ( ਈਸੇ ) ਨੂੰ ਸੰਸਾਰ ਭਰ ਦਿਆਂ ਲੋਕਾਂ ਵਾਸਤੇ ( ਆਪਣੀ ) ਕੁਦਰਤ ਦੀ ਨਿਸ਼ਾਨੀ ਨਿਯਤ ਕੀਤਾ॥ ੯੧ ॥ ( ਮੁਸਲਮਾਨੋ ਮਜ਼ਹਬ ਦੀ ਅਪੇਕਛਾ ਕਰਕੇ ) ਇਹ ਲੋਕ ਤੁਸਾਂ ਦੇ ਹੀ ਟੋਲੇ ਵਿਚੋਂ ਹਨ ( ਅਰ ਤੁਸਾਂ ਸਾਰਿਆਂ ਦਾ ) ਇਕੋ ਹੀ (ਟੋਲਾ ਹੈ) ਅਰ ਅਸੀਂ ਹੀ ਤੁਸਾਂ ਦੇ ਪਰਵਰਦਿਗਾਰ ਹਾਂ ਤਾਂ ਸਾਡੀ ਹੀ ਬੰਦਗੀ ਕਰੋ॥ ੯੨। ਅਰ ਲੋਕਾਂ ਨੇ ਆਪਸ ਵਿਚ ( ਭੇਦ ਪਾ ਕੇ ) ਆਪਣੇ ਦੀਨ ਨੂੰ ਟੁਕੜੇ ਟੁਕੜੇ ਕਰ ਸੁਟਿਆ ਹੈ ( ਪਰੰਤੂ ਅੰਤ ਨੂੰ ) ਸੰਪੂਰਣ ਸਾਡੇ ਹੀ ਵਲ ਲੌਟ ਕੇ ਆਉਣ ਵਾਲੇ ਹੈਂ ( ਓਸ ਵੇਲੇ ਅਸੀਂ ਓਹਨਾਂ ਦੇ ਭੇਦਾਂ ਦਾ ਫੈਸਲਾ ਕਰ ਦੇਵਾਂਗੇ ) ॥੯੩॥ ਰੁਕੂਹ ੬ ॥ ਤਾਂ ਜੋ ਪੁਰਖ ਸ਼ੁਭ ਕਰਮ ਕਰੇ ਅਰ ਵੁਹ ਈਮਾਨ ਭੀ ਰਖਦਾ ਹੋਵੇ ਤਾਂ ਉਸ ਦੀ ਕੋਸ਼ਸ਼ ਅਕਾਰਥ ਹੋਣ ਵਾਲੀ ਨਹੀਂ ਅਰ ਅਸੀਂ ਉਸ ਦੇ ਸਾਰੇ ਹੀ ਸ਼ੁਭ ਕਰਮ ਲਿਖਦੇ ਜਾਂਦੇ ਹਾਂ ॥੯੩॥ ਅਰ ਜਿਸ ਨਗਰੀ ਨੂੰ ਅਸਾਂ ਨੇ ( ਲੋਕਾਂ ਦੀ ਨਾ ਫਰਮਾਨੀ ਦੇ ਕਾਰਨੋਂ ) ਵਿਨਸ਼ਟ ਕਰ ਦਿਤਾ ਹੋਵੇ ਹੋ ਨਹੀਂ ਸਕਦਾ ਕਿ ਵੁਹ ਲੋਗ ( ਲੈ ਦੇ ਦਿਨ ਸਾਡੇ ਸਨਮੁਖ ) ਲੌਟ ਕੇ ਨਾ ਆ ਜਾਵਣ ॥੬੫॥ ਹਾਂ ਇਤਨੀ ਦੇਰ ਜ਼ਰੂਰ ਹੋਵੇਗੀ ਕਿ ਯਾਜੂਜ ਮਾਜੂਜ ( ਜ਼ਵਾਉਲਕਰਨੈਨ ਦੀ ਕੈਦ ਤੋਂ ) ਵਿਮੁਕਤ ਕੀਤੇ ਜਾਵਣ ਅਰ ਵਹ ਸੰਪੂਰਨ ਉਚਾਈਆਂ ਤੋਂ ਫਿਸਲਦੇ ਹੋਏ ਚਲੇ ਆਵਣ ॥੯੬ ॥ ( ਅਰ ਲੈ ਦੀ ) ਸਤ ਪਰਤਿਯਾ ਆ ਪਰਾਪਤ ਹੋਵੇ ਤਾਂ ਇਕੋ ਵੇਰੀ ਕਾਫਰਾਂ ਦੀਆਂ ਅਖੀਆਂ ਖੁਲ੍ਹੀਆਂ ਦੀਆਂ ਖੁੱਲੀਆਂ ਹੀ ਰਹਿ ਜਾਵਣ ।( ਅਰ ਆਖਣ ਲਗਣ ) ਹਾਇ ਸਾਡੀ ਕਿਸਮਤ ਖੋਟੀ ਅਸੀਂ ਤਾਂ ਏਸ ( ਦਿਨ ਪਾਸੋਂ ) ਭੁਲੇਖੇ ਵਿਚ ਹੀ ਰਹੇ ਪ੍ਰਤਯਤ ( ਸਤ ਬਾਰਤਾ ਤਾਂ ਇਹ ਹੈ ਕਿ ) ਅਸੀਂ ਹੀ ਸਦੋਖੀ ਥੇ ॥੯੭॥ ( ਉਸ ਦਿਨ ਹੁਕਮ ਦਿਤਾ ਜਾਵੇਗਾ ਕਿ ਹੁਣ ) ਤੁਸੀਂ ਅਰ ਜਿਨਹਾਂ ਵਸਤੂਆਂ ਦੀ ਤੁਸੀਂ ਖੁਦਾ ਤੋਂ ਸਿਵਾ ਪੂਜਾ ਕਰਦੇ ਸਾਓ ( ਓਹ ਸੰਪੂਰਣ ) ਨਰਕ ਦੀਆਂ ਲਕੜੀਆਂ ਬਣੋਗੇ ( ਅਰ ) ਤੁਸਾਂ (ਪਰਿਆਂ ) ਨੂੰ ਨਰਕ ਵਿਚ ਜਾਣਾ ਹੋਵੇਗਾ ॥੯੮॥ ਯਦੀ ਇਹ ( ਤੁਸਾਂ ਦੇ ਮਾਬੂਦ ਸਚ ਮੁਚ ਦੇ ) ਮਾਬੂਦ ਹੋਂਦੇ ਤਾਂ ਨਰਕਾਂ ਵਿਚ ਨਾ ਜਾਂਦੇ ਅਰ ( ਹੁਣ ) ਤੁਸਾਂ ਸਾਰਿਆਂ ਇਸੇ ( ਨਰਕ ) ਵਿਚ ਹੀ ਨਿਤਰਾਂ ( ਨਿ- ਤਰਾਂ ) ਰਹਿਣਾ ਹੈ ॥੯੯ ॥ ਇਹਨਾਂ ਲੋਕਾਂ ਨੂੰ ਨਰਕ ਵਿਚ ਭੀ ਉਬੇ ਸਾਹ ਭਰਨੇ ਹੋਣਗੇ । ਅਰ ਵੁਹ ( ਆਪਣੇ ਰੋਣ ਧੋਣ ਦੇ ਰੋਲੇ ਵਿਚ ) Digitized by Panjab Digital Library | www.panjabdigilib.org F
ਪੰਨਾ:ਕੁਰਾਨ ਮਜੀਦ (1932).pdf/366
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ