ਪੀਰਾਂ ੧੭ ਸੂਰਤ ਅੰਬੀਆ ੨੧ ੩੫੭ ਪਰਤਿਯਾ ਉਨ੍ਹਾਂ ਨੂੰ ਸਚ ਕਰ ਦਿਖਾਈ ( ਅਰਥਾਤ ਨਿਯਮ ਸਮੇਂ ਉਤੇ ਕਸ਼ਟ ਭੇਜਿਆ। ਤਾਂ ਓਹਨਾਂ ( ਪੈਯੰਬਰਾਂ ) ਨੂੰ ਅਰ ਜਿਸ (ਜਿਸ ਦੀ) ਸਾਡੀ ਇਛਾ ਹੋਣੀ ( ਕਸ਼ਟ ਤੋਂ ) ਬਚਾ ਲੀਤਾ। ਅਰ ਜੋ ਲੋਕ (ਮਰਯਾਦਾ ਤੋਂ) ਛਪ ਗਏ ਸਨ ਅਸਾਂ ਨੇ ਓਹਨਾਂ ਨੂੰ ਹਲਾਕ ਕਰਕੇ ਮਾਰ ਸਿਟਿਆ ॥੯॥ ( ਲੋਕੋ ! ) ਅਸਾਂ ਨੇ ਤੁਸਾਂ ਦੀ ਤਰਫ ( ਇਹ ਕੁਰਾਨ ਐਸੀ ) ਪੁਸਤਕ ਉਤਾਰੀ ਹੈ ਜਿਸ ਵਿਚ ਤੁਸਾਂ ਦਾ ਪਰਸੰਗ ਹੈ। ਕੀ ਤੁਸੀਂ ( ਏਤਨੀ ਬਾਰਤਾ ਭੀ ) ਨਹੀਂ ਸਮਝਦੇ ॥ ੧੦ ॥ ਰੁਕੂਹ ੧ ॥ ਅਰ ਅਸਾਂ ਨੇ ਬਹੁਤ ਸਾਰੀਆਂ ਨਗਰੀਆਂ ਨੂੰ ਜਿਥੋਂ ਦੇ ਲੋਕ ( ਬੜੇ ) ਅਮੋੜ ਸਨ ਤੋੜ ਫੋੜ ਕੇ ਬਰਬਾਦ ਕਰ ਦਿਤਾ ਅਰ ਓਹਨਾਂ ਦੇ ਪਿਛੋਂ ਦੂਸਰੇ ਲੋਕ ਉਠਾ ਕੇ ਖੜੇ ਕਰ ਦਿਤੇ ॥੧੧ । ਤਾਂ ਜਦੋਂ ਓਹਨਾਂ ਮਰਨ ਵਾਲਿਆਂ ਨੇ ਸਾਡੇ ਕਸ਼ਟ ਦੀ ਭਿੰਨਖ ਪਾਈ ਤਾਂ ਲਗੇ ਓਸ ( ਨਗਰੀ ) ਵਿਚੋਂ ਨਸਣ ॥੧੨॥ ( ਅਸਾਂ ਨੇ ਆਖਿਆ ) ਮਤ ਨਸੋ ਅਰ ਓਸੇ ( ਸਾਂਸਾਰਿਕ ਸਾਮਗਰੀ ਵਲ ਚਲੇ ਜਾਓ ਜਿਸ ਵਿਚ ਤੁਸੀਂ ਅਨੰਦ ਲੀਤਾ ਸੀ ਅਰ (ਹੋਰ) ਆਪਣੇ ਮਕਾਨਾਂ ਦੇ ਵਲ ( ਮੁੜ ਜਾਓ ਜਿਨ੍ਹਾਂ ਵਿਚ ਤੁਸੀਂ ਰਹਿਆ ਕਰਦੇ ਸੀ )। ਭਲਾ ( ਤੁਸਾਂ ਦੇ ਸੰਕਲਪਾਨੁਸਾਰ ) ਤੁਸਾਂ ਦੀ ਕੁਛ ਪੁਛ ਹੋ ਜਾਵੇ ॥ ੧੩ ॥ ਉਹ ਲਗੈ ਆਖਣ ਹਾਇ ! ਸਾਡੇ ਮੰਦ ਭਾਗ ਨਿਰਸੰਦੇਹ ਸਾਡਾ ਹੀ ਦੋਖ ਸੀ॥੧੪॥ ਬਸ ਵਹ ਲੋਕ ਬਰਾਬਰ ਈਹਾ ਹੀ ਪਏ ਪੁਕਾਰਿਆ ਕਰਦੇ ਏਥੋਂ ਤਕ ਕਿ ਅਸਾਂ ਨੇ ਓਹਨਾਂ ਨੂੰ ( ਐਸਾ ਚੌੜ ਚਪੱਟ ) ਕਰ ਦਿਤਾ ( ਕਿ ਜਦੀ ਓਹਨਾਂ ਨੂੰ ਓਹਨਾਂ ਥੀਂ ਖੁਸ਼ਹਾਲੀ ਦੇ ਕਾਰਣੋ ਖੇਤਰ ਸਮਝੋ ਤਾਂ ) ਵਢੇ ਹੋਏ ( ਖੇਤ੍ਰ ਸਨ। ਅਰ ਯਦੀ ਉਨ੍ਹਾਂ ਨੂੰ ਓਹਨਾਂ ਦੀ ਸ਼ਰਾਰਤ ਦੇ ਕਾਰਣੋ ਅਗਨਿ ਸਮਝੋ ਤਾਂ ) ਸ਼ਾਂਤ ਹੋਈਆਂ ( ਅੰਗਾਰੀਆਂ ਸਨ) ॥੧੫॥ ਅਰ ਅਸਾਂ ਨੇ ਪ੍ਰਿਥਵੀ ਅਕਾਸ ਨੂੰ ਅਰ ਜੋ ਕੁਛ ਪ੍ਰਿਥਵੀ ਆਕਾਸ ਵਿਚ ਹੈ ਉਸ ਨੂੰ ਖੇਡਣ ਵਾਸਤੇ ਪੈਦਾ ਨਹੀਂ ਕੀਤਾ ॥੧੬॥ ਯਦੀ ਸਾਨੂੰ ਖੇਡ ਬਨਾਉਣ ਦੀ ਇੱਛਾ ਹੁੰਦੀ ਤਾਂ ਅਸੀਂ ਆਪ ਭੀ ਇਛਾਨੁਸਾਰ ( ਖੇਡ ਵਰਗੀ ਕੋਈ ) ਖੇਡ ਬਣਾ ਦੇਂਦੇ ( ਪਰੰਤੂ ) ਏਸ ਪਰਕਾਰ ਕਰਨਾ ਸਾਨੂੰ ਅਭੀਸ਼ਟ ਹੀ ਨਹੀਂ ਸੀ॥੧੭॥ ਭਾਵ ਇਹ ਹੈ ਕਿ ਅਸੀਂ ਸਤ ਨੂੰ ( ਪਥਰ ਇਵ ) ਝੂਠੇ ( ਦੇ ਸਿਰ ) ਉਤੇ ਵਟ ਕੇ ਮਾਰਦੇ ਹਾਂ ਤਾਂ ਵਹ ਝੂਠੇ ਦੇ ਸਿਰ ਨੂੰ ਫੇਹ ਦੇਂਦਾ ਹੈ । ਅਰ ਝੂਠਾ ਓਸੇ ਵੇਲੇ ਧੂੜ ਨਾਲ ਮਿਲ ਜਾਂਦਾ ਹੈ। ਅਰ ( ਲੋਕੋ !) ਤੁਸਾਂ ਉਤੇ ਅਫ- ਸੋਸ ਹੈ ਕਿ ਤੁਸੀਂ ਐਸੀਆਂ ਗਲਾਂ ਬਣਾਉਂਦੇ ਹੋ॥ ੧੮॥ ਅਰ ਹੈ ਜੋ ( ਵਿਚ ਫਰਿਸ਼ਤੇ ) ਅਰ ( ਜੋ ਲੋਕ ) ਪ੍ਰਿਥਵੀ ਉਤੇ ਹਨ ਓਸੇ ਦੇ ( ਚਾਕਰ ) Digitized by Panjab Digital Library | www.panjabdigilib.org ਅਕਾਸ
ਪੰਨਾ:ਕੁਰਾਨ ਮਜੀਦ (1932).pdf/357
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ