ਸੂਰਤ ਅੰਬੀਆ ੨੧ ੩੫੫ a ਪਾਰੀ ੧੬ ਨਾਲ (ਓਸ ਦੀ) ਮਹਿਮਾਂ ਕੀਤਾ ਕਰੋ।(ਅਰ) ਰਾਤ੍ਰੀ ਦੇ ਸਮੇਂ ਵਿਚ ਅਰ ਦਿਨ ਦੀ ( ਦੁਪਹਿਰ ) ਦੇ ਲਗ ਭਗ ( ਅਰਥਾਤ ਜ਼ਹਰ ਦੇ ਸਮੇਂ ਭੀ ਮਹਿਮਾ ਤਥਾ ) ਉਸਤਤੀ ਕੀਤਾ ਕਰੋ ਤਾ ਕਿ ਤੁਸੀਂ ( ਏਸ ਬੰਦਗੀ ਦਾ ਬਦਲਾ ਪਾ ਕੇ ) ਖੁਸ਼ ਹੋ ਜਾਓ ॥ ੧੩੦ ॥ ਅਰ ( ਹੇ ਪੈਯੰਬਰ ) ਅਸਾਂ ਨੇ ਜੋ ਨਾਨਾ ਪਰਕਾਰ ਦੇ ਲੋਕਾਂ ਨੂੰ ਸਾਂਸਾਰਿਕ ਜੀਵਨ ਦੀ ਰੌਣਕ ਦੇ ਸਾਜੋ ਸਾਮਾਨ ਵਰਤਨ ਵਰਤਾਉਣ ਵਾਸਤੇ ਦੇ ਰਖੇ ਹਨ ਕਿ ਓਹਨਾਂ ਨੂੰ ਓਹਨਾਂ ( ਦੇ ਹਾਲ ) ਵਿਚ ਅਜ਼ਮਾਈਏ ! ਤੁਸਾਂ ਨੇ ਆਪਣੀ ਦ੍ਰਿਸ਼ਟੀ ਉਨ੍ਹਾਂ ਉਤੇ ਨਾਂ ਫੈਲਾਉਣੀ ਅਰ ਤੁਸਾਂ ਦੇ ਪਰਵਰਦਿਗਾਰ ਦਾ ( ਦਿਤਾ ਹੋਇਆ ) ਰਿਜਕ ( ਅਰਥਾਤ ਅੰਤ ਦਾ ਫਲ ਏਸ ਨਾਲੋਂ ) ਕਿਤੇ ਬਿਹਤਰ ਅਰ ਅਧਿਕ ਸਦੈਵ ॥ ੧੩੧ ॥ ਅਰ ਆਪਣਿਆਂ ਘਰ ਵਾਲਿਆਂ ਉਤੇ ਨਮਾਜ਼ ਦੀ ਕਰੜਾਈ ਰੱਖੋ ਅਰ ( ਆਪ ਭੀ ) ਓਸ ਦੇ ਪਾਬੰਦ ਰਹੋ ਅਸੀਂ ਤੁਸਾਂ ਪਾਸੋਂ ਕੋਈ ਰੋਜੀ ਤਾਂ ਤਲਬ ਕਰਦੇ ਨਹੀਂ ( ਯੁਤ ) ' ਅਸੀਂ ਤੁਹਾਨੂੰ ਰੋਜੀ ਦੇਂਦੇ ਹਾਂ। ਅਰ ਆਖਰ ( ਖੈਰ ) ਤਾਂ ਪਰਹੇਜ਼ਗਾਰਾਂ ਦੀ ਹੀ ਹੈ ॥ ੧੩੨ ॥ ਅਰ ( ਯਹੂਦ ਅਰ ਨਸਾਰਾ ) ਆਖਦੇ ਹਨ ਕਿ ( ਇਹ ਪੈਯੰਬਰ ) ਆਪਣੇ ਪਰਵਰਦਿਗਾਰ ਦੇ ਪਾਸਿਓਂ ਸਾਡੇ ਪਾਸ ਕੋਈ ਨਿਸ਼ਾਨੀ ਕਿਉਂ ਨਹੀਂ ਲਿਆਉਂਦਾ । ਕਿਆ ਅਗਲੀਆਂ ਪੁਸਤਕਾਂ ਦੀ ( ਪੇਸ਼ੀਨ ਗੋਈਆਂ ਦੀ ) ਗਵਾਹੀ ਏਹਨਾਂ ਦੇ ਪਾਸ ਨਹੀਂ ਪਰਾਪਤ ਹੋਈ (ਕਿ ਉਹ ਰਸਾਤਲ ਦਾ ਕਾਫੀ ਨਿਸ਼ਾਨ ਹੈ)॥ ੧੩੩ ॥ ਅਰ ਯਦੀ ਅਸੀਂ ਕੁਰਾਨ ( ਦੇ ਉਤਾਰਨ ) ਨਾਲੋਂ ਪ੍ਰਥਮ ਕਿਸੇ ਕਸ਼ਟ ਨਾਲ ਏਹਨਾਂ ਨੂੰ ਹਲਾਕ ਕਰ ਦੇਂਦੇ ਤਾਂ ਆਖਦੇ ਪਰ ਆਖਦੇ ਕਿ ਐ ਸਾਡੇ ਪਰਵਰਦਿਗਾਰ ਤੂਨੇ ਸਾਡੇ ਵਲ ਕੋਈ ਰਸੂਲ ਕਿਉਂ ਨਾ ਭੇਜਿਆ ਕਿ ਜ਼ਲੀਲ ਤਥਾ ਰੁਸਵਾ ਹੋਣ ਨਾਲੋਂ ਪ੍ਰਥਮ ਅਸੀਂ ਤੇਰੀ ਆਯਾ ਉਤੇ ਤੁਰਦੇ ॥ ੧੩੪ ॥ ( ਹੇ ਪੈਯੰਬਰ ਏਹਨਾਂ ਨੂੰ ) ਆਖੋ ਕਿ ( ਆਪੋ ਆਪਣੀ ਥਾਈਂ ) ਸਾਰੇ ( ਅੰਤ ਦੀ ) ਉਡੀਕ ਕਰ ਰਹੇ ਹਨ ਸੋ ਤੁਸੀਂ ਭੀ ਉਡੀਕ ਰਖੋ ਤਾਂ ਅਗੇ ਚਲਕੇ ਤੁਸੀਂ ਜਾਣ ਲਵੋਗੇ ਕਿ ਸੂਧੇ ਮਾਰਗ ਵਾਲੇ ਕੌਣ ਹਨ।( ਅਰ ਪੁਠੇ ਮਾਰਗ ਵਾਲੇ ਕੌਣ ਹਨ ) ਅਰ ਮਾਰਗੀ ਕੌਣ ਹਨ ।( ਅਰ ਬੇ ਮੁਖ ਕੌਣ ਹਨ )॥ ੧੩੫ ॥ ਰਕੂਹ ੮ ॥ ਸੂਰਤ ਅੰਬੀਆ ਮੱਕੇ ਵਿਚ ਪ੍ਰਾਪਤ ਹੋਈ ਇਸ ਦੀਆਂ ਇਕ ਸੌ ਬਾਰਾਂ ਆਇਤਾਂ ਅਰ ਸਤ ਰੁਕੂਹ ਹਨ। ( ਪ੍ਰਭ ) ਅੱਲਾ ਦੇ ਨਾਮ ਨਾਲ ( ਜੋ ) ਅਤੀ ਰਹਿਮ ਵਾਲਾ Digitized by Panjab Digital Library | www.panjabdigilib.org
ਪੰਨਾ:ਕੁਰਾਨ ਮਜੀਦ (1932).pdf/355
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ