ਪੰਨਾ:ਕੁਰਾਨ ਮਜੀਦ (1932).pdf/350

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੩੫੦ ਪਾਰਾ ੧੬ ਸੂਰਤ ਤਾਂ ੨੦ ਵਲ ਵਾਪਸ ਆਏ ( ਅਰ ਆ ਕੇ ) ਲਗੇ ਆਖਣ ਕਿ ਭਿਰਾਓ | ਕੀ ਤੁਸਾਂ ਪਾਸੋਂ ਤੁਸਾਂ ਦੇ ਪਰਵਰਦਿਗਾਰ ' ਨੇ ਉੱਤਮ ( ਪੁਸਤਕ ਅਰਥਾਤ ਦੌਰਾਤ ਦੇਵਣ ਦੀ ) ਪਰਤਿਗਯਾ ਨਹੀਂ ਕੀਤੀ ਸੀ ? ਤਾਂ ਕੀ ਤੁਸਾਂ ਨੂੰ ( ਓਸ ਪਰ- ਤਿਗਯਾ ਦੀ ) ਮੁਦਤ ( ਬੜੀ ) ਲੰਬੀ ਮਾਲੂਮ ਹੋਈ ? ਕਿੰਵਾ ਤੁਸਾਂ ਨੇ ( ਇਹ ) ਚਾਹਿਆ ਕਿ ਤੁਸਾਂ ਉਤੇ ਤੁਸਾਂ ਦੇ ਪਰਵਰਦਿਗਾਰ ਦਾ ਗਜ਼ਬ ਆ ਪਰਾਪਤ ਹੋਵੇ ਅਰ ਏਸ ਕਾਰਨ ਨਾਲ ਤੁਸਾਂ ਨੇ ਓਸ ਪਰਤਿਯਾ ਦੇ ਪ੍ਰਤੀਕੂਲ ਕੀਤਾ ਜੋ ( ਕੇਵਲ ਖੁਦਾ ਦੀ ਪੂਜਾ ਦਾ ) ਮੇਰੇ ਨਾਲ ਕਰ ਬੈਠੇ ਸਓ ॥੮੬ ॥ ( ਵੁਹ ) ਲਗੇ ਆਖਣ ਕਿ ਅਸਾਂ ਨੇ ਆਪਣੇ ਬਲ ਨਾਲ ਤੇਰੇ ਸਾਥ ਪਤਿਗਯਾ ਭੰਗ ਨਹੀਂ ਕੀਤੀ, ਪ੍ਰਤਯਤ (ਸਾਨੂੰ ਇਹ ਮੁਆ- ਮਲਾ ਪੇਸ਼ ਆਇਆ ਕਿ ਕਬਤੀਆਂ ਦੀ ਜਾਤੀ ਦੇ ਭੂਖਣਾ(ਸ਼ੇਵਰਾਂ ਦਾ ਭਾਰ(ਜੋ ਮਿਸਰ ਵਲੋਂ ਤੁਰਦਿਆਂ ਵੇਰੀ) ਸਾਡੇ ਉਤੇ ਲਦ ਦਿਤਾ ਗਿਆ ਸੀ । ਹੁਣ ( ਤਾਂ ਸਾਮਰੀ ਦੇ ਕਹਿਣ ਨਾਲ ) ਅਸਾਂ ਨੇ ਉਸ ਨੂੰ ( ਅਗਨੀ ਵਿਚ ਲਿਆ ) ਪਾਇਆ। ਅਰ ਉਸੀ ਪਰਕਾਰ ਸਾਮਰੀ ਨੇ ਭੀ ( ਆਪਣੇ ਪਾਸ ਦਾ ਭੂਖਣ ਲਿਆ ) ਪਾਇਆ ॥੮੭॥ ਫੇਰ ( ਤਾਂਤਕੀ ਨੇ ਹੀ ) ਲੋਕਾਂ ਵਾਸਤੇ ( ਓਸ ਦਾ ਇਕ ) ਬੇਹੜਕਾ ( ਬਨਾ ਕੇ ) ਨਿਕਾਲ ਖੜਾ ਕੀਤਾ । ( ਅਰ- ਥਾਤ ਬੈਹੜਕੇ ਦੀ ) ਮੂਰਤੀ ਜਿਸ ਦੀ ਬੋਲੀ ( ਭੀ ) ਬੋਹੜਕੇ ਵਰਗੀ ਸੀ, ਏਸ ਤੋਂ ( ਕਈ ਲੋਕ ) ਲਗੇ ਆਖਣ ਕਿ ਇਹ ਤਾਂ ਤੁਸਾਂ ਦਾ ਪੂਜ ਹੈ । ਅਰ ਮੂਸੇ ਦਾ ( ਬੀ ) ਮਾਬੂਦ ( ਈਹਾ ਸੀ ) ਅਰ ਉਹ ਭੁੱਲ ( ਕੇ ਕੋਹਤੂਰ ਉਤੇ ਚਲਾ ) ਗਿਆ ॥੮੮॥ ਕੀ ਏਹਨਾਂ ਲੋਕਾਂ ਨੂੰ ਏਨੀ ਗਲ ਭੀ ਨਹੀਂ ਸੁਝਦੀ ਸੀ ਕਿ ( ਬੈਹੜਕਾ) ਨਾ ਤਾਂ ਏਹਨਾਂ ਦੀ ਬਾਰਤਾ ਦਾ ਉਲਟ ਕੇ ਉਤਰ ( ਹੀ ) ਦੇ ਸਕਦਾ ਹੈ ਅਰ ਨਾ ਉਹਨਾਂ ਦੇ ਕਿਸੀ ( ਪਰਕਾਰ ) ਦੇ ਹਾਨੀ ਦਾ ਅਰ ਨਾ ਕਿਸੇ ( ਪਰਕਾਰ ਦੇ ) ਲਾਭ ਦਾ ਮਾਲਿਕ ਹੈ ॥੮੯॥ਰਕੂਹ ੪ ॥ ਅਰ ਹਾਰੂਨ ਨੇ(ਵੈਹੜਕੇ ਦੀ ਪੂਜਾ ਨਾਲੋਂ) ਮ ਏਨਹਾਂ ਨੂੰ ਆਖਿਆ ਭੀ ਕਿ ਭਿਰਾਓ | ਇਹ ਤਾਂ ਏਸ ਬੈਹੜਕੇ ਦੇ ਜ਼ਰੀਏ ਨਾਲ ਤੁਸਾਂ (ਦਵਾਰਾ) ਦੀ ! ਪੀਛਾ ਕੀਤੀ ਜਾ ਰਹੀ ਹੈ ਨਹੀਂ ਤਾਂ ਸਾਂ ਦਾ ਪਰਵਰਦਿਗਾਰ ( ਖੁਦਾਇ ਰਹਿਮਾਨ ਹੈ ਤਾਂ ਮੇਰੇ ਆਖੇ ਲਗੋ ਅਰ ਮੇਰੀ ਬਾਰਤਾ ਮੰਨੋ ॥੯੦ ॥ ( ਵੁਹ ) ਲਗੇ ਆਖਣ ਜਦੋਂ ਤਕ ਮੂਸਾ ਲੌਟ ਕੇ ਸਾਡੇ ਪਾਸ ( ਨਾ ) ਆਵੇ ਅਸੀਂ ( ਤਾਂ ) ਬਰਾਬਰ ਏਸੇ ( ਬੈਹੜਕੇ ਦੀ ਪੂਜਾ ) ਉਤੇ ਜੰਮ ਕੇ ਬੈਠੇ ਰਹਾਂਗੇ ॥੯੧॥( ਮੂਸਾ ਨੇ ਹਾਟੂੰਨ ਨੂੰ ਸਨਮੁਖ ਰਖ ਕੇ ) ਆਖਿਆ ਕਿ ਹਾਨੂੰਨ | ਜਦੋਂ ਤੁਸਾਂ ਨੇ ਏਹਨਾਂ ਨੂੰ ਵੇਖਿਆ ਸੀ ( ਕਿ ਇਹ ਲੋਕ ) ਬੇਮੁਖ ! Digitized by Panjab Digital Library | www.panjabdigilib.org