ਪੰਨਾ:ਕੁਰਾਨ ਮਜੀਦ (1932).pdf/35

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਾਰਾ ੨

ਮੰਜ਼ਲ ੧

ਸੂਰਤ ਬਕਰ ੨

੩੪


 ਵਿਚ ਯੁਧ ਭੀ ਕੀਤੇ ਏਹੋ ਹਨ ਜੋ ਖੁਦਾ ਦੀ ਰਹਿਮਤ ਦੀ ਆਸ ਲਗਾਈ (ਬੈਠੇ) ਹਨ ਅਰ ਅੱਲਾ ਬਖਸ਼ਣੇ ਵਾਲਾ ਕ੍ਰਿਪਾਲੂ ਹੈ॥੨੧੬॥ (ਹੇ ਪ੍ਯੰਬਰ ਲੋਗ) ਤੇਰੇ ਪਾਸੋਂ ਮਦਰਾ ਅਰ ਜੂਏ ਦੀ ਬਾਬਤ ਪੁਛਦੇ ਹਨ ਤੇ (ਇਹਨਾਂ ਲੋਗਾਂ ਨੂੰ) ਕਹਿ ਦੇ ਕਿ ਏਹਨਾਂ ਦੋਨੂਆਂ (ਵਸਤਾਂ) ਵਿਚ ਗੁਨਾਹ ਬਹੁਤ ਹੈ ਅਰ ਲੋਕਾਂ ਦਾ (ਕੁਝ) ਫਾਇਦਾ ਭੀ ਹੈ ਪਰੰਤੁ ਏਹਨਾਂ ਦੇ ਲਾਭ ਨਾਲੋਂ ਇਹਨਾਂ ਦਾ ਪਾਪ (ਅਰ ਨੁਕਸਾਨ) ਬਹੁਤ ਹੈ ਅਰ ਤੇਰੇ ਪਾਸੋਂ ਪੁਛਦੇ ਹਨ ਕਿ (ਰੱਬ ਦੇ ਪਾਸੇ) ਕਿਤਨਾ ਕੁ ਖਰਚ ਕਰੀਏ॥੨੧੨॥ ਤਾਂ (ਏਹਨਾਂ ਨੂੰ) ਕਹਿ ਦਿਓ ਕਿ ਜਿਤਨਾ ( ਤੁਹਾਡੀ ਹਾਜ਼ਤ ਨਾਲੋਂ) ਬਹੁਤ ਹੋਵੇ, ਏਸੇ ਪਰਕਾਰ ਅੱਲਾ (ਆਪਣੇ) ਹੁਕਮ ਤੁਸਾਂ ਲੋਗਾਂ ਨੂੰ ਪਰਗਟ ਕਰ ਕਰਕੇ ਦਸਦਾ ਹੈ ਤਾਂ ਕਿ ਤੁਸੀਂ ਦੁਨੀਆਂ ਅਰ ਆਖਰਤ (ਦੇ ਕੰਮਾਂ ਵਿਚ) ਵਿਚਾਰ ਕਰੋ॥੨੧੮॥ ਅਰ ਲੋਗ ਤੇਰੇ ਪਾਸੋਂ ਮਾਂ ਮਹਿਟਰਾਂ ਦੀ ਬਾਬਤ ਪੁਛਦੇ ਹਨ ਤਾਂ (ਉਹਨਾਂ ਨੂੰ) ਕਹੋ ਕਿ ( ਜਿਸ ਗਲੋਂ) ਉਹਨਾਂ (ਮਾਂ ਮਹਿਟਰਾਂ) ਦਾ ਲਾਭ ( ਹੋਵੇ) ਵਹੀ ਉੱਤਮ ਹੈ॥੨੧੯॥ ਅਰ ਜੇਕਰ ਉਨ੍ਹਾਂ ਨਾਲ ਘਿਉ ਖਿਚੜੀ ਹੋ ਕੇ ਰਹੋ ਤਾਂ (ਵੈ ਭੀ) ਤੁਹਾਡੇ ਭ੍ਰਾਤਾ ਹੀ ਹਨ ਅਰ ਅੱਲਾ ਬਿਗਾੜਨ ਵਾਲਿਆਂ ਨੂੰ ਸਵਾਰਨ ਵਾਲਿਆਂ ਨਾਲੋਂ (ਵਖਰਿਆਂ) ਜਾਣਦਾ ਹੈ ਅਰ ਯਦੀ ਖੁਦਾ ਚਾਹੁੰਦਾ ਤਾਂ ਤੁਹਾਨੂੰ ਮੁਸ਼ਕਲ ਵਿਚ ਸਿਟ ਦੇਂਦਾ, ਨਿਰਸੰਦੇਹ ਅੱਲਾ ਸ਼ਕਤਸ਼ਾਲੀ (ਅਰ) ਯੁਕਤੀਵਾਨ ਹੈ॥੨੨੦॥ ਅਰ (ਹੇ ਮੁਸਲਮਾਨੋ!) ਭੇਦ ਵਾਦਣਾਂ ਇਸਤਰੀਆਂ ਜਿਤਨਾਂ ਚਿਰ ਈਮਾਨ ਨਾ ਧਾਰ ਲੈਣ ਉਨਹਾਂ ਨਾਲ ਨਕਾਹ ਨਾ ਕਰੋ ਅਰ ਭੇਦ ਵਾਟਣ ਇਸਤਰੀਆਂ ਭਾਵੇਂ ਕੈਸੀਆਂ ਹੀ ਤੁਹਾਨੂੰ ਭਲੀਆਂ (ਕਿਉਂ ਨਾਂ) ਲਗਣ ਇਸ ਨਾਲੋਂ ਮੁਸਲਮਾਨ ਲੌਂਡੀ ਚੰਗੀ ਹੈ ਅਰ ਭੇਦ ਵਾਦੀ ਪਰਖ ਜਿਤਨਾ ਚਿਰ ਈਮਾਨ ਨਾ ਧਾਰਨ ਆਪਣੀਆਂ ਇਸਤਰੀਆਂ ਉਨਹਾਂ ਦੇ ਨਕਾਹ ਵਿਚ ਨਾ ਦੇਓ ਅਰ(ਭਾਵੇਂ) ਭੇਦ ਵਾਦੀ ਤੁਹਾਨੂੰ ਕੈਸਾ ਹੀ ਭਲ (ਕਿਉਂ ਨਾ) ਲਗੇ ਉਸ ਨਾਲੋਂ ਮੁਸਲਮਾਨ ਦਾਸ ਉੱਤਮ ਹੈ॥੨੨੧॥ ਏਹ ਲੋਗ ( ਭੇਦ ਵਾਦੀ ਤਾਂ) ਨਰਕਾਂ ਵਲ ਬੁਲਾ ਰਹੇ ਹਨ ਅਰ ਅੱਲਾ ਆਪਣੀ ਕਿਰਪਾ ਨਾਲ ਸੁਵਰਗ ਤਥਾ ਬਖਸ਼ਸ਼ ਦੇ ਪਾਸੇ ਬੁਲਾ ਰਿਹਾ ਹੈ ਅਰ ਆਪਣੇ ਹੁਕਮ ਲੋਕਾਂ ਨੂੰ ਖੋਹਲ ਖੋਹਲ ਕੇ ਦਸਦਾ ਹੈ ਤਾਂ ਕਿ ਉਹ ਸਿਖਿਯਾ ਪਾਵਨ॥੨੨੨॥ ਰੁਕੂਹ॥੨੭॥

ਅਰ (ਹੇ ਪੈਯੰਬਰ ਲੋਗ) ਤੇਰੇ ਪਾਸੋਂ ਆਰਤਵ (ਹੇਜ਼) ਦੇ ਬਾਰੇ ਵਿਚ ਪੁਛਦੇ ਹਨ ਤਾਂ (ਉਨਹਾਂ ਨੂੰ) ਸਮਝਾ ਦਿਓ ਕਿ ਓਹ ਗੰਦਗੀ ਹੈ ਤਾਂ ਆਰਤਵ ਦੇ ਦਿਨਾਂ ਵਿਚ ਇਸਤਰੀਆਂ ਪਾਸੋਂ ਵਖਰੇ ਰਹੋ ਅਤੇ ਜਦੋਂ ਤਕ ਪਵਿਤਰ ਨਾ