ਪੰਨਾ:ਕੁਰਾਨ ਮਜੀਦ (1932).pdf/34

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੩੪

ਪਾਰਾ ੨

ਮੰਜ਼ਲ ੧

ਸੂਰਤ ਬਕਰ ੨


ਵਿਚ ਪਰਾਪਤ ਹੋ ਜਾਓਗੇ |ਅਰ ਅਜੇ ਤਾਂ ਤੁਹਾਨੂੰ ਉਨਹਾਂ ਲੋਗਾਂ ਵਰਗੀ ਦਿਸ਼ਾ ਪੇਸ਼ ਨਹੀਂ ਆਈ ਜੋ ਤੁਹਾਡੇ ਨਾਲੋਂ ਭੂਤ ਸਮੇਂ ਵਿਚ ਹੋ ਚੁਕੇ ਹਨ ਕਿ ਉਨ੍ਹਾਂ ਨੂੰ ਸਖਤੀਆਂ (ਭੀ) ਪਰਾਪਤ ਹੋਈਆਂ ਅਰ ਤਕਲੀਫਾਂ (ਭੀ ਪਰਾਪਤ ਹੋਈਆਂ) ਅਰ ਝਾੜੇ ਝੁਫਾੜੇ (ਭੀ) ਗਏ, ਏਥੋਂ ਤਕ ਕਿ ਪਯੰਬਰ ਅਰ ਈਮਾਨ ਵਾਲੇ ਜੋ ਉਨਹਾਂ ਦੇ ਸੰਗੀ ਸਾਥੀ ਸਨ, ਚੀਕ ਉਠੇ ਕਿ (ਆਖਰ) ਖੁਦਾ ਦੀ ਮਦਦ ਦਾ ਕੋਈ ਸਮਾਂ ਭੀ ਹੋ? ਸੰਭਲੋ ਸੰਭਲੋ ਅੱਲਾ ਦੀ ਮਦਦ ਸਮੀਪ ਹੈ ਮੰਜ਼ਲ ॥੨੧੧॥(ਹੇ ਪੈਯੰਬਰ)ਤੁਹਾਡੇ ਪਾਸੋਂ (ਲੋਗ) ਪੁਛਦੇ ਹਨ ਕਿ (ਖੁਦਾ ਦੇ ਮਾਰਗ ਵਿਚ) ਕੀਹ ਖਰਚ ਕਰੀਏ ਤਾਂ (ਉਨਹਾਂ ਨੂੰ) ਕਹਿ ਦਿਓ ਕਿ (ਦਾਨ ਪ੍ਰਨਾਲੀ ਨਾਲ) ਜੋ ਕੁਛ ਭੀ ਖਰਚ ਕਰੋ ਤਾਂ (ਉਹ ਤੁਹਾਡੇ) ਮਾਤਾ ਪਿਤਾ ਦਾ ਹੱਕ ਹੈ ਅਰ ਸਮੀਪੀ ਸੰਬੰਧੀਆਂ ਦਾ ਅਰ ਮਾਂ ਮਹਿਟਰਾਂ ਦਾ ਅਰ ਲੋੜਵੰਦਾਂ ਦਾ ਅਰ ਮੁਸਾਫਰਾਂ ਦਾ ਅਰ ਤੁਸੀਂ ਕੋਈ ਭੀ ਭਲਾਈ (ਲੋਗਾਂ ਦੇ ਨਾਲ) ਕਰੋਗੇ ਤਾਂ ਅੱਲਾ ਉਸਨੂੰ ਜਾਣਦਾ ਹੈ ॥੨੧੨॥ ਤੁਹਾਡੇ ਉਤੇ ਜੁਧ ਜੰਗ ਫਰਜ ਕੀਤਾ ਗਿਆ ਅਰ ਉਹ ਤੁਹਾਨੂੰ ਨਾ ਪਸੰਦ ਭੀ ਮਾਲੂਮ ਹੋਵੇਗਾ ॥੨੧੩॥ਅਰ ਅਸਚਰਜ ਨਹੀਂ ਕਿ ਇਕ ਵਸਤੂ ਤੁਹਾਨੂੰ ਬੁਰੀ ਲਗੇ ਅਰ ਉਹ ਤੁਹਾਡੇ ਲਈ ਭਲੀ ਹੋਵੇ ਅਰ ਅਸਚਰਜ ਨਹੀਂ ਕਿ ਇਕ ਵਸਤੂ ਤੁਹਾਨੂੰ ਭਲੀ ਲਗੇ ਅਰ ਤੁਹਾਡੇ ਵਾਸਤੇ ਬੁਰੀ ਹੋਵੇ ਅਰ ਅੱਲਾ ਜਾਣਦਾ ਹੈ ਅਰ ਤੁਸੀਂ ਨਹੀਂ ਜਾਣਦੇ ॥੨੧੪॥ ਰੁਕੂਹ ੨੬॥

ਤੁਹਾਡੇ ਪਾਸੋਂ ਪੁਛਦੇ ਹਨ ਕਿ ਹਰਾਮ ਦੇ(ਸਤਕਾਰ ਵਾਲੇ)ਮਹੀਨਿਆਂ ਵਿਚ ਲੜਨਾ ਕੈਸਾ ਹੈ (ਏਹਨਾਂ ਨੂੰ) ਸਮਝਾ ਦਿਓ ਕਿ ਅਦਬ ਵਾਲਿਆਂ(ਹਰਾਮ)ਮਹੀਨਿਆਂ ਵਿਚ ਲੜਾਈ ਭੜਾਈ ਕਰਨੀ (ਬੜਾ) ਦੋਸ਼ ਹੈ ਪਰੰਤੂ ਅੱਲਾ ਦੇ ਮਾਰਗ ਥੀਂ ਰੋਕਣਾ ਅਰ ਖੁਦਾ ਨੂੰ (ਜੈਸਾ ਓਸ ਦੇ ਮੰਨਣ ਦਾ ਹੱਕ ਹੈ) ਨਾ ਮੰਨਣਾ ਅਰ ਅਦਬ ਵਾਲੀ ਮਸਜਦ (ਅਰਥਾਤ ਖਾਨੇ ਕਾਬੇ) ਵਿਚ ਨਾ ਜਾਣ ਦੇਣਾ ਅਰ (ਉਨਹਾਂ ਲੋਗਾਂ ਨੂੰ ਜੋ) ਉਸ (ਮਸਜਦ) ਵਿਚ ਰਹਿਣ ਵਾਲਿਆਂ ਨੂੰ ਏਸ ਵਿਚੋਂ ਨਿਕਾਸ ਦੇਣਾ ਅੱਲਾ ਦੇ ਸਮੀਪ(ਉਸ ਨਾਲੋਂ ਭੀ) ਬੜਾ ਪਾਪ ਹੈ ਅਰ ਬਖੇੜਾ (ਫਿਤਨਾ) ਲਹੂ ਵਟੀਵਣ ਨਾਲੋਂ ਵੀ ਮਹਾਂ (ਪਾਪ) ਹੈ ਅਰ(ਕਾਫਰ)ਸਦਾ ਤੁਹਾਡੇ ਨਾਲ ਯੁੱਧ ਹੀ ਕਰਦੇ ਰਹਿਣਗੇ, ਏਥੋਂ ਤਕ ਕਿ ਇਹਨਾਂ ਦਾ ਵੱਸ ਚਲੇ ਤਾਂ ਤੁਹਾਨੂੰ ਤੁਹਾਡੇ ਦੀਨ ਥੀਂ (ਭੀ) ਬੇਮੁਖ ਕਰ ਦੇਣ ਅਰ ਜੋ ਤੁਹਾਡੇ ਵਿਚੋਂ ਆਪਨੇ ਦੀਨ ਥੀਂ ਬੇਮੁਖ ਹੋਵੇਗਾ ਅਰ ਬੇਮੁਖੀ ਦੀ ਅਵਸਥਾ ਵਿਚ ਮਰ ਜਾਵੇਗਾ ਤਾਂ ਐਸਿਆਂ ਪੁਰਖਾਂ ਦਾ ਕੀਤਾ ਕਤਰਿਆ (ਕੀ) ਦੁਨੀਆਂ ਅਰ (ਕੀ) ਆਖਰਤ ਵਿਚ (ਸਭੋ) ਅਕਾਰਥ ਹੈ ਅਰ ਯਹੀ ਨਾਰਕੀ ਹਨ (ਅਰ) ਉਹ ਸਦਾ ਨਰਕਾਂ ਵਿਚ ਹੀ ਰਹਿਣਗੇ ॥੨੧੫॥ ਜੋ ਪੁਰਖ ਈਮਾਨ ਲੈ ਆਏ ਅਰ ਉਨ੍ਹਾਂ ਨੇ (ਅੱਲਾ ਦੇ ਰਾਹ ਵਿਚ) ਪ੍ਰਦੇਸੀ ( ਹਿਜਰਤਾਂ) ਭੀ ਹੋਇ ਅਰ ਅੱਲਾ ਦੀ ਰਾਹ