ਪਾਰਾ ॥੧੬ ਸੂਰਤ ਮਰੀਯਮ ੧੯ ३३८ ਸਨ ਸਜਦੇ ਵਿਚ ਡਿਗ ਪੈਂਦੇ ਸਨ ਅਰ ਰੋਂਦੇ ਜਾਂਦੇ ਸਨ ॥੫੮॥ ਫੇਰ ਏਨ੍ਹਾਂ ਦੇ ਪਿਛੋਂ ਐਸੇ ਕਪੂਤ ( ਪੈਦਾ ) ਹੋਏ ਜਿਨ੍ਹਾਂ ਨੇ ਨਿਮਾਜਾਂ ਗਵਾ- ਈਆਂ ਅਰਦਿਲੀ ਸੰਕਲਪਨਾ ਦੇ ਪਿਛੇ ਪੈ ਗਏ ਸੋ ਉਨ੍ਹਾਂ ਦੀ ਗੁਮਰਾਹੀ ਓਹਨਾਂ ਦੇ ਅੱਗੇ ਆਵੇਗੀ ॥੫੯॥ ਪਰੰਤੂ ਜਿਸ ਨੇ ਤੌਬਾ ਕੀਤੀ ਅਰ ਈਮਾਨ ਧਾਰਿਆ ਅਰ ਸ਼ੁਭ ਕਰਮ ਕੀਤੇ ਤਾਂ ਐਸੇ ਲੋਕ ਸਵਰਗ ਵਿਚ ਜਾ ' ਪਰਾਪਤ ਹੋਣਗੇ ਅਰ ਉਨ੍ਹਾਂਦੀ ਜ਼ਰਾ ਭੀ ਹਕਤਲਫੀ(ਪਹੇਮਾਨਗੀ)ਨਾ ਕੀਤੀ ਜਾਵੇਗੀ ॥ ੬੦॥ (ਅਰ ਸਵਰਗ ਕੀ ਹੈ) ਸਦੀਵ ਰਹਿਣ ਵਾਲੇ ਬਾਗ (ਹਨ) ਜਿਨ੍ਹਾਂ ਦੀ ਪਰਤਿਯਾ ਗੈਬ ਵਲੋਂ ਖੁਦਾ ਨੇ ਆਪਣਿਆਂ ਬੰਦਿਆਂ ਦੇ ਨਾਲ ਕਰ ਰਖੀ ਹੈ ਅਰ ਨਿਰਸੰਦੇਹ ਉਸ ਦੀ ਪਰਤਿਯਾ ਪੇਸ਼ ਆ ਕੇ ਹੀ ਰਹੇ ਗੀ ॥ ੬੧ ॥ ਬਹਿਸ਼ਤ ਵਿਚ ਕੋਈ ਬੇਹੂਦਾ ਬਾਰਤਾ ਉਨ੍ਹਾਂ ਦੇ ਕੰਨਾਂ ਵਿਚ ਨਹੀਂ ਪਵੇਗੀ ( ਦਸੋਂ ਦਿਸ਼ਾ ਵਲੋਂ ) ਸਲਾਮ ਹੀ ਸਲਾਮ ( ਦੀਆਂ ਆ- ਵਾਜਾਂ ਚਲੀਆਂ ਆਉਣਗੀਆਂ )। ਅਰ ਓਥੇ ਉਨ੍ਹਾਂ ਦਾ ਖਾਣ ਸਾਯੰ ਪ੍ਰਤ ( ਜਿਸ ਸਮੇਂ ਇਛਾ ਕਰਨਗੇ ) ਉਨ੍ਹਾਂ ਨੂੰ ਮਿਲਿਆ ਕਰੇਗਾ ॥੬੨॥ਈ ਹੀ ਉਹ ਸਵਰਗ ਹੈ ਕਿ ਸਾਡਿਆਂ ਬੰਦਿਆਂ ਵਿਚ ਜੋ ਪਰਹੇਜ਼ਗਾਰ ਹੋਵੇਗਾ ਅਸੀਂ ਉਸ ਨੂੰ ਏਸ ਦਾ ਮਾਲਕ ਬਨਾਵਾਂਗੇ ॥੬੩॥ ਅਰ ( ਹੇ ਪੈ ੰਬਰ ) ਅਸੀਂ (ਫਰਿਸ਼ਤੇ) ਤੁਸਾਂ ਦੇ ਪਰਵਰਦਿਗਾਰ ਦੀ ਆਗਿਆ ਤੋਂ ਬਿਨਾ ( ਸੰਸਾਰ ਵਿਚ ) ਆ ਨਹੀਂ ਸਕਦੇ ਜੋ ਕੁਛ ਸਾਡੇ ਅਗੇ ਹੋਣ ਵਾਲਾ ਹੈ ਅਰ ਜੋ ਕੁਛ ਸਾਡੇ ਨਾਲੋਂ ਪ੍ਰਥਮ ਹੋ ਚੁਕਾ ਹੈ ਅਰ ਜੋ ਕੁਛ ਏਹਨਾਂ ਦੋਨਾਂ ਸਮਿਆਂ ਦੇ ਮਧ ਵਿਚ ਹੈ ਸੰਪੂਰਣ ਓਸੇ ਦੇ ਹੁਕਮ ਨਾਲ ਹੈ ਅਰ ਤੁਸਾਂ ਦਾ ਪਰਵਰਦਿਗਾਰ ( ਕਿਸੇ ਚੀਜ ਪਾਸੋਂ ) ਗਾਫਿਲ ਨਹੀਂ ॥੬੪॥ ਪ੍ਰਿਥਵੀ ਆਕਾਸ਼ ਦਾ ਪਰਵਰਦਿਗਾਰ ( ਹੈ ) ਅਰ ( ਹੋਰ ) ਉਨ੍ਹਾਂ ਵਸਤੂਆਂ ਦਾ ਜੋ ਪ੍ਰਿਥਵੀ ਆਕਾਸ ਦੇ ਮਧ੍ਯ ਮੇਂ ਹਨ ਤਾਂ ਓਸੇ ਦੀ ਪੂਜਾ ਵਿਚ ਲਗੇ ਰਹੋ। ਅਰ ਓਸ ਦੀ ਇਬਾਦਤ ( ਵਿਚ ਜੋ ਤਕਲੀਫਾਂ ਪਰਾਪਤ ਹੋਣ ਉਨ੍ਹਾਂ ਨੂੰ ਸਹਾਰੋ ਭਲਾ ਤੁਸਾਂ ਦੇ ਗਿਆਨ ਵਿਚ ਓਸ ਜੈਸਾ ਕੋਈ ਹੋਰ ਭੀ ਹੈ ॥੬੫ ॥ ਰੁਕੂਹ ੪ ॥ ਅਰ ( ਜੋ ) ਪੁਰਖ ( ਕਿਆਮਤ ਤੋਂ ਮੁਨਕਰ ਹੈ ਅਚੰਬੇ ਨਾਲ ) ਪੁਛਿਆ ਕਰਦਾ ਹੈ । ਕੀ ( ਅਸਲ ਵਿਚ ) ਜਦੋਂ ਮੈਂ ਮਰ ਜਾਵਾਂਗਾ ਤਾਂ ਜਰੂਰ ( ਦੂਜੀ ) ਵੇਰੀ ਸੁਰਜੀਤ ਕਰਕੇ ( ਪ੍ਰਿਥਵੀ ਵਿਚੋਂ ) ਨਿਕਾਲਿਆ ਜਾਵਾਂਗਾ ? ॥ ੬੬ ॥ ਕੀ ( ਇਹ ) ਆਦਮੀ ( ਓਸ ਸਮੇਂ ਨੂੰ ) ਯਾਦ ਨਹੀਂ ਕਰਦਾ ਕਿ ਅਸਾਂ ਨੇ ਪ੍ਰਥਮ ਏਸ ਨੂੰ ਉਤਪੰਨ ਕੀਤਾ ਸੀ । ਹਾਲਾਂ ਕਿ ਇਹ ਕੁਛ ਭੀ ਨਹੀਂ ਸੀ। ੬੭ ॥ ਤਾਂ (ਹੇਂ ਪੈ ੰਬਰ) ਸਾਨੂੰ ਤੁਸਾਂ ਦੇ ਹੀ Digitized by Panjab Digital Library | www.panjabdigilib.org
ਪੰਨਾ:ਕੁਰਾਨ ਮਜੀਦ (1932).pdf/339
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ