ਪੰਨਾ:ਕੁਰਾਨ ਮਜੀਦ (1932).pdf/335

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪਾਰਾ ੧੬ ਸੂਰਤ ਮਰਿਯਮ ੧੯ ਓਹਨਾਂ ਦੇ ਸਨਮੁਖ ਆ ਖੜਾ ਹੋਇਆ॥ ੧੮॥ ਉਹ (ਉਨਹਾਂ ਨੂੰ ਵੇਖਕੇ) ਲਗੀ ਆਖਣ ਕਿ ਯਦੀ ਤੁਸੀਂ ਪਰਹੇਜ਼ਗਾਰ ਹੋ ਤੇ ਮੈਂ ਤੁਸਾਂ ਅਗੇ ਖੁਦਾ ਦਾ ਵਾਸਤਾ ਪਾਉਨੀ ਹਾਂ ਕਿ ( ਮੇਰੇ ਸਾਹਮਣਿਓਂ ਹਟ ਜਾਓ ॥੧੯॥ (ਜਬਰਾਈਲ) ਬੋਲਿਆ ਕਿ ਮਾਂ ਤਾਂ ਬਸ ਤੁਸਾਂ ਦੇ ਪਰਵਰਦਿਗਾਰ ਦਾ ਭੇਜਿਆ ਹੋਇਆ ( ਫਰਿਸ਼ਤਾ ) ਹਾਂ ( ਅਰ ) ਏਸ ਵਾਸਤੇ ( ਆਇਆ ਹਾਂ ) ਕਿ ਤੁਸਾਂ ਤਾਈਂ ( ਇਕ ) ਪਵਿਤ੍ਰ ਆਤਮਾ ਲੜਕਾਂ ਦੇਵਾਂ॥੨੦॥ ਬੋਲੀ ਮੇਰੇ ਘਰ ਲੜਕਾ ਕਿਸ ਪਰਕਾਰ ਉਤਪਤ ਹੋ ਸਕਦਾ ਹੈ ।ਹਾਲਾਂ ਕਿ ਨਾਂ ਤਾਂ ( ਨਕਾਹ ਦੀ ਰੀਤੀ ਨਾਲ ) ਕਿਸੇ ਪੁਰਖ ਨੇ ਮੇਰੇ ਨਾਲ ਸਪ- ਰਸ਼ ਕੀਤਾ ਅਰ ਨਾ ਮੈਂ ਕਦੇ ਬਿਭਚਾਰਨ ਰਹੀ ॥੨੧ ॥ ਜਬਰਾਈਲ ਨੇ ) ਆਖਿਆ ( ਜੈਸੇ ਮੈਂ ਆਖਦਾ ਹਾਂ ) ਵੈਸੇ ਹੀ ( ਹੋਵੇਗਾ ) ਤੁਸਾਂ ਦਾ ਪਰਵਰਦਿਗਾਰ ਆਯਾ ਦੇਂਦਾ ਹੈ ਤੁਸਾਂ ਦੇ ਘਰ ਬਿਨਾਂ ਪਿਤਾ ਦੇ ਲੜਕਾ ਉਤਪੰਨ ਕਰਨਾ ਸਾਡੇ ਅਗੇ ਸੁਗਮ ਵਸਤੂ ਹੈ ਅਰ (ਏਸ ਦੇ ਉਤ- ਪਤ ਕਰਨ ਦੀ ) ਇਹ ਲੋੜ ਹੈ ਕਿ ਲੋਕਾਂ ਦੇ ਵਾਸਤੇ ਅਸੀਂ ਉਸ ਨੂੰ ( ਆਪਣੀ ਕੁਦਰਤ ਦੀ ) ਇਕ ਨਿਸ਼ਾਨੀ ਨੀਯਤ ਕਰੀਏ ਅਰ ( ਸੰਸਾਰ ਵਿਚ ਅਸੀਂ ਉਸ ਨੂੰ ) ਆਪਣੀ ਰਹਿਮਤ ( ਦਾ ਵਸੀਲਾ ਬਣਾਈਏ ) ਅਰ ਇਹ ਵਾਰਤਾ ( ਸਾਡੇ ਥੋਂ ) ਨਿਰਵਿਵਾਦ ਹੋਗਈ ਹੈ॥੨੨॥ਏਸ ਗਲੋਂ ਮਰੀਯਮ ਨੂੰ ( ਆਪੋ ਧਾਪ ਪਤ੍ਰ ) ਪੇਟ ਵਿਚ ਆ ਗਇਆ ਅਰ ਵੁਹ ਪੇਟ ਨੂੰ ਲੈ ਕੇ ਅਲਗ ਦੂਰ ਦੇ ਮਕਾਨ ਵਿਚ ਹੋ ਬੈਠੀ ॥੨੩॥ ਫੇਰ ਸੂਤ ਦੀ ਪੀੜਾ ਉਸ ਨੂੰ ਇਕ ਖਜੂਰ ਦੀ ਜੜ੍ਹ ਵਿਚ ਲੈ ਪਰਾਪਤ ਹੋਈ ( ਔਰ ਪੁਤਰ ਉਤਪਤੀ ਦੇ ਵੇਲੇ ਉਨ੍ਹਾਂ ਨੂੰ ਪੀੜਾ ਹੋਈ ਤਾਂ ਵੁਹ ) ਲਗੀ ਆਖਣ ਕਿ ਹਾਯ ਰੱਬਾ ਮੈਂ ਏਸ ਨਾਲੋਂ ਪ੍ਰਥਮ ਹੀ ਮਰ ਗਈ ਹੁੰਦੀ ਅਰ ( ਸੰਸਾਰ ਭਰ ਵਿਚੋ ਂ ਨਾ ਹੋਈ ਹੋ ਕੇ ਕਦੇ ਦੀ ) ਭੁਲ ਭਲਾ ਗਈ ਹੁੰਦੀ ॥੨੪॥ ਫੇਰ ਜਬਰਾਈਲ ਨੇ ( ਉਸ ਚਸ਼ਮੇ ਵਿਚੋਂ ਜੋ ) ਮਰੀਯਮ ਦੇ ਹੇਠੋਂ ( ਖੁਦਾ ਦੀ ਕੁਦਰਤ ) ਨਾਲ ( ਵਗ ਨਿਕਲਿਆ ਸੀ ) ਉਸ ਨੂੰ ਅਵਾਜ਼ ਮਾਰੀ ਕਿ ਚਿੰਤਾਤਰ ਨਾ ਹੋ ( ਇਹ ਦੇਖ ) ਕਿ ਤੁਸਾਂ ਦੇ ਪਰਵਰਦਿਗਾਰ ਨੇ, ਤੁਸਾਂ ਦੇ ਹੋ ਹੇਠਾਂ ਇਕ ਚਸ਼ਮਾਂ ਵਗਾ ਦਿਤਾ॥ ੨੫॥ ਅਰ ਖਜੂਰ ਦੀ ਜੜ੍ਹ ਨੂੰ ( ਪਕੜ ਕੇ ) ਆਪਣੀ ਵਲ ਹਿਲਾ ਤੁਸਾਂ ਅਗੇ ਪਕੀਆਂ ੨ ਸਜਰੀਆਂ ਖਜੂਰਾਂ ਬੜ ਪੈਣਗੀਆਂ॥੨੬॥ ਫੇਰ ( ਖੂਬ ਅਨੰਦ ਨਾਲ ਖਜੂਰਾਂ ) ਖਾਓ ਅਰ ( ਚਸ਼ਮੇ ਦਾ ਜਲ ) ਛਕੋ । ਅਰ ( ਪਤ੍ ਨੂੰ ਵੇਖ ਕੇ ) ਅੱਖਾਂ ਠੰਢੀਆਂ ਕਰੋ ( ਅਰ ਆਪਣੇ ਪੁਤ੍ਰ ਨੂੰ ਲੈ ਕੇ ਚਲੋ ) ਫੇਰ ( ਮਾਰਗ ਵਿਚ ) ਤੁਸਾਂ ਨੂੰ ਕੋਈ ਆਦਮੀ ਨਜਰੀ ਆਵੇ ( ਅਰ ਵੁਹ ਤੁਸਾਂ ਪਾਸੋਂ ਪੁਛੇ ) ਤਾਂ ( ਤੁਸਾਂ ਸੈਨਤ Digitized by Panjab Digital Library | www.panjabdigilib.org