ਪੰਨਾ:ਕੁਰਾਨ ਮਜੀਦ (1932).pdf/333

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸੂਰਤ ਮਰੀਯਮ ੧੯ ३३३ ਪਾਰਾ ੧੬ ॥੧੦੯॥ ( ਹੇ ਪੈਯੰਬਰ ਏਹਨਾਂ ਤਾਈਂ ) ਆਖੋ ਕਿ ਯਦੀ ਮੇਰੇ ਪਰ- ) ਵਰਦਿਗਾਰ ਦੀਆਂ ਗਲਾਂ ਦੇ ( ਲਿਖਨ ) ਵਾਸਤੇ ਸਮੁੰਦਰ ( ਦਾ ਪਾਣੀ ) ਸਿਆਹੀ ( ਦੀ ਜਗਹਾਂ ) ਹੋਵੇ ਤਾਂ ਪ੍ਰਿਥਮ ਏਸ ਦੇ ਕਿ ਮੇਰੇ ਪਰਵਰਦਿਗਾਰ ਦੀਆਂ ਗਲਾਂ ਤਮਾਮ ਹੋਣ ਸਮੁੰਦਰ ਨਿਬੜ ਜਾਵੇ ਯਪੀ ਅਸੀਂ ਵੈਸਾ ਹੀ ( ਔਰ ਸਮੁੰਦਰ ਓਸ ਦੀ ) ਸਹਾਇਤਾ ਵਾਸਤੇ ਲੈ ਆਵੀਏ ॥੧੧੦॥ ( ਹੇ ਪੈ ੰਬਰ ਏਹਨਾ ਲੋਕਾਂ ਤਾਈਂ ) ਆਖੋ ਕਿ ਮੈਂ ( ਭੀ ਤਾਂ ) ਤੁਸਾਂ ਵਰਗਾ ਹੀ ਇਕ ਪੁਰਖ ਹਾਂ ( ਮੇਰੇ ਵਿਚ ਤਥਾ ਤੁਸਾਂ ਵਿਚ ਕੇਵਲ ਏਤਨਾਂ ਹੀ ਫਰਕ ਹੈ ਕਿ ) ਮੇਰੇ ਪਾਸ ( ਖੁਦਾ ਦੇ ਪਾਸਿਓਂ ) ਇਹ ਅਕਾਸ਼ ਬਾਣੀ ਆਉਂਦੀ ਹੈ ਕਿ ਤੁਸਾਂ ਦਾ ਮਾਬੂਦ ( ਵਹੀ ਅਕੇਲਾ ) ਕੇਵਲ ਇਕ ਮਾਬੂਦ ਹੈ ਤਾਂ ਜਿਸ ਨੂੰ ਆਪਣੇ ਪਰਵਰਦਿਗਾਰ ਨਾਲ ਮਿਲਨ ਦੀ ਰੁਚੀ ਹੋਵੇ ਤਾਂ ਚਾਹੀਏ ਕਿ ਸ਼ੁਭ ਕਰਮ ਕਰੇ ਅਰ ਕਿਸੇ ਨੂੰ ( ਭੀ ) ਆਪਣੇ ਪਰਵਰਦਿਗਾਰ ਦੀ ਪੂਜਾ ਵਿਚ ਸ਼ਰੀਕ ਨਾ ਕਰੇ ॥ ੧੧੧॥ ਰੁਕੂਹ ੧੨॥ ਸੂਰਤ ਮਰੀਯਮ ਮੱਕੇ ਵਿਚ ਪ੍ਰਾਪਤ ਹੋਈ ਅਰ ਏ ਦੀਆਂ ਅਠਾਨਵੇਂ ਆਇਤਾਂ ਅਰ ਛੇ ਰੁਕੂਹ ਹਨ। (ਪ੍ਰਭ) ਅੱਲਾ ਦੇ ਨਾਮ ਨਾਲ (ਜੋ) ਅਤੀ ਦਿਆਲੂ ਅਰ ਕਿਰਪਾਲੂ (ਹੈ) ਕਾਫ, ਹੇ, ਯੇ, ਐਨ, ਸਵਾਦ ॥੧॥ (ਹੇ ਪੈਯੰਬਰ ਇਹ ਉਸ) ਕਿਰਪਾ ਦਾ ਵਰਨਣ ਹੈ ਜੋ ਤੁਸਾਂ ਦੇ ਪਰਵਰਦਿਗਾਰ ਨੇ ਆਪਣੇ ਦਾਸ ਨੇ ਜ਼ਿਕਰੀਆ ਉਤੇ ਕੀਤਾ ਸੀ ॥੨॥ ਕਿ ਜਦੋਂ ਉਨ੍ਹਾਂ ਨੇ ਆਪਣੇ ਪਰਵਰ- ਦਿਗਾਰ ਨੂੰ ਧੀਰੀ ਆਵਾਜ਼ ਦੇ ਨਾਲ ਪੁਕਾਰਿਆ ॥ ੩ ॥ (ਅਰ) ਪ੍ਰਾਥਨਾਂ ਕੀਤੀ ਕਿ ਹੇ ਮੇਰੇ ਪਰਵਰਦਿਗਾਰ ਮੇਰੀਆਂ ਅਸਥੀਆਂ ਨਿਰਬਲ ਹੋ ਗਈਆਂ ਹਨ ਅਰ ਸਿਰ (ਭੀ) ਬਿਧ ਅਵਸਥਾ (ਦੀ ਅੱਗ) ਨਾਲ ਭੜਕ ਉਠਿਆ ਹੈ॥੪॥ ਅਰੁ ਹੇ ਮੇਰੇ ਪਰਵਰਦਿਗਾਰ ਤੇਰੀ ਜਨਾਬ ਵਿਚ ਦੁਆ ਕਰਕੇ ਮੈਂ (ਕਦਾਪਿ) ਵੰਜਿਆ ਨਹੀਂ ਰਹਿਆ ॥੫॥ ਅਰ ਆਪਣੇ (ਮਰਿਆਂ) ਪਿਛੋਂ ਮੇਰੇ ਤਾਈਂ (ਆਪਣਿਆਂ, ਸੰਗੀਆਂ ਸਾਥੀਆਂ ਪਾਸੋਂ ਖੌਫ ਹੈ (ਕਿ ਕਿਤੇ ਮੇਰੇ ਪਿਛੋਂ ਦੀਨ ਵਿਚ ਕੋਈ ਖਰਾਬੀ ਨਾ ਪਾ ਦੇਣ) ਅਰ ਮੇਰੀ ਇਸਤ੍ਰੀ ਬੰਧਯ ਹੈ ਬਸ ਆਪਣੇ ਪਾਸਿਓਂ ਮੈਨੂੰ ਇਕ ਜਾਨਸ਼ੀਨ ( ਅਰਥਾਤ ਪੁਤ੍ਰ ) ਪਰਦਾਨ ਕਰ ॥੬॥ ਜੋ ਮੇਰਾ (ਭੀ) ਵਾਰਸ ਹੋਵੇ । ਅਰ ਯਾਕੂਬ ਦੀ 'ਵੰਸ ਦਾ (ਭੀ) ਮਾਲਿਕ ਹੋਵੇ (ਅਰਥਾਤ ਦੀਨ ਨੂੰ ਭੀ ਸੰਭਾਲੇ) ਅਰ ਹੇ ਮੇਰੇ ਪਰਵਰਦਿਗਾਰ ਅਰ ਉਸ ਨੂੰ ਮਕ- ਬੂਲ ਕਰ॥ ੭ ॥ (ਖੁਦਾ ਨੇ ਆਗਿਆ ਦਿਤੀ) ਜ਼ਿਕਰੀਆ ! ਅਸੀਂ Digitized by Panjab Digital Library | www.panjabdigilib.org