ਪੰਨਾ:ਕੁਰਾਨ ਮਜੀਦ (1932).pdf/33

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਾਰਾ ੨

ਮੰਜ਼ਲ ੧

ਸੂਰਤ ਬਕਰ ੨

੩੩


ਬਹੁਤ ਹੀ ਬੁਰਾ ਠਿਕਾਨਾ ਹੈ ॥੨੦੩॥ ਅਰ ਲੋਗਾਂ ਵਿਚੋਂ ਕਈਕ ਐਸੇ (ਭਲੇ ਪੁਰਖ) ਭੀ ਹਨ ਜੋ ਖੁਦਾ ਦੀ ਰਜਾਵੰਦੀ ਵਾਸਤੇ ਆਪਣੀ ਜਾਨ (ਤਕ ਭੀ) ਦੇ ਦੇਂਦੇ ਹਨ ਅਰ ਅੱਲਾ ਦਾਸਾਂ ਉਤੇ ਬਹੁਤ ਹੀ ਦਿਆਲੂ ਹੈ ॥੨੦੪॥ ਮੁਸਲਮਾਨੋ! ਇਸਲਾਮ ਵਿਚ ਪੂਰੇ ਪੂਰੇ ਆ ਜਾਓ ਅਰ ਸ਼ੈਤਾਨ ਦੇ ਪੈਂਤੜਿਆਂ ਉਪਰ ਨਾ ਟੁਰੋ ਉਹ ਤੁਹਾਡਾ ਪਰਗਟ ਵੈਰੀ ਹੈ ॥੨੦੫॥ ਫੇਰ ਜਦੋਂ ਕਿ ਤੁਹਾਡੇ ਪਾਸ ਸਪਸ਼ਟ ਹੁਕਮ ਪਰਾਪਤ ਹੋ ਜਾਵੇ ਅਰ ਫੇਰ ਭੀ ਅਚਲ ਬਿਚਲ ਹੋ ਜਾਓ ਤਾਂ ਜਾਣੀ ਰਖੋ ਕਿ ਅੱਲਾ ਸ੍ਰਵ ਸ਼ਕਤੀ ਵਾਲਾ (ਅਰ) ਯੁਕਤੀ ਮਾਨ ਹੈ ॥੨੦੬॥ ਕੀਹ ਇਹ ਲੋਗ ਏਸ ਬਾਰਤਾ ਦੇ ਅਭਿਲਾਖੀ ਹਨ ਕਿ ਅੱਲਾ ਬਦਲਾਂ ਦਾ ਛਤ੍ਰ ਛਾਈ ਅਰ ਫਰਿਸ਼ਤਿਆਂ ਨੂੰ ਨਾਲ ਲੈਕੇ ਇਨ੍ਹਾਂ ਦੇ ਪਾਸ ਆਵੇ ਅਰ ਜ ਕੁਛ ਹੋਣਾ ਹੈ ਹੋ ਜਾਵੇ (ਅਰਥਾਤ ਅੰਤ ਪਰੰਤੂ) ਸੰਪੂਰਣ ਕਾਰਜ ਅੱਲਾ ਦੇ ਹੀ ਸਪੁਰਦ ਹੈਂ ॥੨੦੭॥ ਰੂਕੂਹ ੨੫॥

(ਹੇ ਪੈਯੰਬਰ) ਬਨੀ ਇਸਰਾਈਲ ਪਾਸੋਂ ਪੁਛੋ ਕਿ ਅਸੀਂ ਇਨਹਾਂ ਨੂੰ ਕਿਤਨੀਆਂਕੁ ਸਪਸ਼ਟ ਨਿਸ਼ਾਨੀਆਂ ਦਿਤੀਆਂ ਹਨ ਅਰ ਜਦੋਂ ਕੋਈ ਪਰਖ ਖੁਦਾ ਦੀ (ਓਸ)ਨਿਆਮਤ ਨੂੰ ਆਪਣੇ ਪਾਸ ਆਯਾਂ ਪਿਛੋਂ (ਉਸ ਨੂੰ)ਉਲਟ ਦੇਵੇ ਤਾਂ ਖੁਦਾ ਦੀ ਮਾਰ ਬੜੀ ਕਰੜੀ ਹੈ ॥੨੮॥ ਜੋ ਲੋਗ (ਸੱਚੇ ਦੀਨ ਥੀਂ) ਮੁਨਕਰ ਹਨ, ਸੰਸਾਰਕ ਜੀਵਨ ਉਨਹਾਂ ਨੂੰ ਉੱਤਮ ਕਰਕੇ ਦਿਖਾਇਆ ਗਇਆ ਹੈ ਅਰ ਮੁਸਲਮਾਨਾਂ ਦੇ ਨਾਲ ਹਸੀ ਮਖਲ ਕਰਦੇ ਹਨ, ਹਾਲਾਂ ਕਿ ਜੋ ਲੋਗ ਪਰਹੇਜ਼ਗਾਰ ਹਨ ਕਿਆਮਤ ਦੇ ਦਿਨ ਉਨ੍ਹਾਂ (ਕਾਫਰਾਂ) ਨਾਲੋਂ ਕਿਤੇ ਵਧਕੇ ਹੋਣਗੇ ਅਰ ਅੱਲਾ ਜਿਸ ਨੂੰ ਚਾਹੇ ਬੇ ਹਿਸਾਬ ਰੋਜ਼ੀ ਦੇਵੇ ॥੨੦੬॥ (ਆਦਿ ਵਿਚ ਸਾਰਿਆਂ) ਲੋਗਾਂ ਦਾ ਇਕੋ ਹੀ ਦੀਨ ਸੀ ਫੇਰ ਅੱਲਾ ਨੇ ਪੈਯੰਬਰ ਭੇਜੇ ਜੋ (ਈਮਾਨ ਵਾਲਿਆਂ ਨੂੰ ਖੁਦਾ ਦੀ ਖੁਸ਼ਖਬਰੀ ਦੇਂਦੇ ਅਰ (ਕਾਫਰਾਂ ਨੂੰ ਇਲਾਹੀ ਅਜਾਬ ਥੀਂ) ਸਭੈ ਕਰਦੇ ਅਰ ਉਨਹਾਂ ਦੇ ਦਵਾਰਾ ਸੱਚੀਆਂ ਪੁਸਤਕਾਂ ਭੇਜੀਆਂ ਤਾਂ ਕਿ ਜਿਨਹਾਂ ਬਾਤਾਂ ਵਿਚ ਲੋਗ ਵਿਭੇਦ ਕਰ ਰਹੇ ਹਨ ਈਸ਼ਰੀ ਪੁਸਤਕ ਓਹਨਾਂ ਵਿਚ ਇਹਨਾਂ ਗਲਾਂ ਦਾ ਫੈਸਲਾ ਕਰ ਦੇਵੇ (ਅਰ) ਜਿਨਹਾਂ ਲੋਕਾਂ ਨੂੰ ਪੁਸਤਕ ਦਿਤੀ ਗਈ ਸੀ ਉਹੀ ਲੋਗ ਆਪਣੇ ਪਾਸ ਸਪਸ਼ਟ ਹੁਕਮ ਪਹੁੰਚਾਨ ਦੇ ਪਿਛੋਂ ਆਪਸ ਵਿਚ ਜ਼ਿਦ ਕਰਕੇ ਲਗੇ ਉਨਹਾਂ ਵਿਚ ਵਿਭੇਦ ਕਰਨ ਤਾਂ (ਅੰਤ ਨੂੰ) ਵੁਹ ਸਚਾ ਮਾਰਗ ਜਿਸ ਵਿਚ ਵੈ ਲੋਗ ਵਿਭੇਦ ਕਰ ਰਹੇ ਸੀ ਖੁਦਾ ਨੇ ਆਪਣੀ ਕਿਰਪਾ ਨਾਲ ਮੁਸਲਮਾਨਾਂ ਨੂੰ ਦਿਖਾ ਦਿਤਾ ਅਰ ਅੱਲਾ ਜਿਸ ਨੂੰ ਚਾਹੇ ਸੁਮਾਰਗ ਦਿਖਾ ਦੇਵੇ ॥੨੧o॥ ਮੁਸਲਮਾਨੋ! ਕੀਹ ਤੁਸੀਂ ਐਸਾ ਖਿਆਲ ਕਰਦੇ ਹੋ ਕਿ ਸਵਰਗ