211 ਤੁਸੀਂ ਕਰਦੇ オン ਸਮਾਂ ਹਨ ਤਣ 31 ਕੇ 6 m ਪਾਰਾ ੧੫ ਸੂਰਤ ਕਹਫ ੧੮ ३२१ ( ਦੋਨਾਂ ) ਦੇ ਮਧ ਮੇਂ ( ਇਕ ) ਆੜ ( ਬਿਖੜੀ ਘਾਟੀ ) ਮਾਰ ਦੇਣ ਵਾਲੀ ਖੜੀ ਕਰ ਦੇਵਾਂਗੇ ॥੫੨॥ ਅਰ ਸਦੋਖੀ ਲੋਕ ਨਰਕਾਗਨੀ ਵੇਖਣਗੇ ਅਰ ਸਮਝ ਜਾਣਗੇ ਕਿ ਵੁਹ ਓਸ ਵਿਚ ਡਿਗਣ ਵਾਲੇ ਹਨ ਅਰ ਉਨ੍ਹਾਂ ਨੂੰ ਓ ਵਿਚੋਂ ਨਿਕਲ ਜਾਣ ਦੀ ਰਾਹ ਨਾ ਮਿਲੇਗੀ ॥੫੩॥ ਰੁਕੂਹ ੭ ॥ ਅਰ ਅਸਾਂ ਨੇ ਏਸ ਕੁਰਾਨ ਵਿਚ ਲੋਕਾਂ (ਦੇ ਸਮਝਾਣ) ਵਾਸਤੇ ਸਰਬ ਪਰਕਾਰ ਦੇ ਦ੍ਰਿਸ਼ਟਾਂਤ ਫੇਰ ਫੇਰ ਕੇ ਵਰਨਣ ਕੀਤੇ ਹਨ ਪਰੰਤੂ ਪੁਰਖ ਸੰਪੂਰਣ ਸ੍ਰਿਸ਼ਟੀ ਨਾਲੋਂ ਅੱਧਕ ਝਗੜਾਲੂ ਹੈ ॥੫੪।। ਅਰ ਜਦੋਂ ਲੋਕਾਂ ਦੇ ਪਾਸ ਸਿਖਿਆ ਆ ਚੁਕੀ ਤਾਂ (ਹੁਣ) ਈਮਾਨ ਧਾਰਨੇ ਅਰ ਆਪਣੇ ਪਰਵਰ- ਦਿਗਾਰ ਪਾਸੋਂ ਬਖਸ਼ਸ਼ ਮੰਗਣ ਨਾਲ ਏਹਾਂ ਨੂੰ ਏਸ ਤੋਂ ਸਿਵਾ ਔਰ ਕੌਣ ਅਮਰ ਰੋਕ ਹੋ ਸਕਦਾ ਹੈ ਕਿ ਅਗਲਿਆਂ ਲੋਕਾਂ ( ਵਰਗਾ ) ਮਾਜਰ। ਏਨਹਾਂ ਨੂੰ ਭੀ ਪੇਸ਼ ਆਵੇ ਕਿੰਵਾ (ਸਾਡਾ) ਕਸ਼ਟ ਏਹਨਾਂ ਦੇ ਸਨਮੁਖ ਆ ਇਸਥਿਤ ਹੋਵੇ॥੫੫ ॥ ਅਰ ਅਸੀਂ ਤਾਂ ਪਯੰਬਰਾਂ ਨੂੰ ਕੇਵਲ ਏਸ ਵਾਸਤੇ ਭੇਜਿਆ ਕਰਦੇ ਹਾਂ ਕਿ ( ਨੇਕਾਂ ਨੂੰ ਮੁਕਤੀ ਦੀ ) ਖੁਸ਼ਖਬਰੀ ਸੁਣਾਉਣ ਅਰ (ਬੁਰਿਆਂ ਨੂੰ ਕਸ਼ਟ ਤੋਂ) ਸਭੈ ਕਰਨ ਅਰ ਜੋ ਲੋਕ ਮੁਨਕਰ ਹਨ ਝੂਠੀਆਂ ਮੂ ਠੀਆਂ ਗਲਾਂ ਦੇ ਪ੍ਰਮਾਣ ਫੜ ਕੇ ਬਾਦ ਬਿਬਾਦ ਕੀਤਾ ਕਰਦੇ ਹਨ ਤਾਂਕਿ (ਨਾਹੱਕ ਦੇ) ਝਗੜੇ ਨਾਲ ਹੱਕ ਨੂੰ ( ਅਪਣੇ ਅਸਥਾਨੋਂ ) ਅਗੇ ਪਿਛੇ ਕਰ ਦੇਣ ਅਰ ਇਨ੍ਹਾਂ ਲੋਕਾਂ ਨੇ ਸਾਡੀਆਂ ਆਇਤਾਂ ਨੂੰ ਅਰ (ਸਾਡੇ ਕਸ਼ਟ ਨੂੰ) ਜਿਸ ਕੋਲੋਂ ਇਨਹਾਂ ਨੂੰ ਡਰਾਇਆ ਜਾਂਦਾ ਹੈ ਹਾਸਾ ( ਠੱਠਾ ) ਬਣਾ ਰਖਿਆ ਹੈ ॥ ੫੬ ॥ ਅਰ ਓਸ ਨਾਲੋਂ ਵਧ ਕੇ ਜ਼ਾਲਮ ਕੌਣ ਜਿਸ ਨੂੰ ਖੁਦਾ ਦੀਆਂ ਆਇਤਾਂ ਯਾਦ ਕਰਾਈਆਂ ਜਾਣ ਅਰ ਵਹ ਉਨ੍ਹਾਂ ਪਾਸੋਂ ਮਨਮੁਖ ਤਾਈ ਕਰੇ ਅਰ ਆਪਣੀ ਪਹਿਲੀ ਕਰਤੂਤ ਨੂੰ ਭੁਲ ਜਾਵੇ। ਅਸੀਂ ਹੀ ਏਨ੍ਹਾਂ ਦੇ ਦਿਲਾਂ ਉਤੇ ਪੜਦੇ ਪਾ ਦਿਤੇ ਹਨ ਕਿ ਸਮਝ ਨਾ ਸਕਣ ਅਤੇ ਏਨ੍ਹਾਂ ਦੇ ਕੰਨਾਂ ਵਿਚ ( ਇਕ ਪ੍ਰਕਾਰ ਦੇ ) ਝੱਪੇ ( ਉਤਪੰਨ ਕਰ ਦਿਤੇ ਗਏ ਹਨ ਤਾਂ ਕਿ ਸਤ ਬਾਰਤਾ ਨੂੰ ਨਾ ਸੁਣ ਸਕਣ) ਅਰ ਯਦੀ ਤੁਸੀਂ ਏਹਨਾਂ (ਲੋਕਾਂ) ਨੂੰ ਸਤ ਮਾਰਗ ਵਲ ਬੁਲਾਓ ਤਾਂ ਭੀ ਇਹ ਕਦਾਪਿ ਰਾਹੇ ਰਾਹ ਟੁਰਨ ਵਾਲੇ ਨਹੀਂ ॥੫੭॥ ਅਰ ਤੁਸਾਂ ਦਾ ਪਰਵਰਦਿਗਾਰ ਬੜਾ ਬਖਸ਼ਣੇ ਵਾਲਾ ਰਹਿਮ ਵਾਲਾ ਹੈ (ਯਦੀ) ਏਨਹਾਂ ਦੇ ਕਿਰਦਾਰ ਦੇ ਬਦਲੇ ਵਿਚ ਏਨਹਾਂ ਨੂੰ ਪਕੜਿਆ ਚਾਹੁੰਦਾ ਤਾਂ ਬਲਾਤਕਾਰ ਹੀ ਇਨ੍ਹਾਂ ਉਤੇ ਕਸ਼ਟ ਪ੍ਰਾਪਤ ਕਰ ਦੇਂਦਾ । ਪਰੰਤੂ ਏਨ੍ਹਾਂ ਵਾਸਤੇ ਨਿਯਤਾ ਵਧੀ ਹੈ ਜਿਸ ਥੀਂ ਏਧਰ ਕਿਤੇ ਢੋਈ ਨਹੀਂ ਪਾ ਸਕਦੇ ॥੫੮॥ ਅਰ ਇਹ ਨਗਰੀਆਂ ( ਜਿਨਹਾਂ ਨੂੰ ਤੁਸੀਂ ਉਜੜੀਆਂ ਪੁਜੜੀਆਂ ਵੇਖਦੇ ਹੋ ) ਉਨਹਾਂ ਨੇ ਭੀ ਜਦੋਂ ਸਰਕਸ਼ੀ ਕੀਤੀ ਅਸਾਂ ਨੇ ਏਹਾਂ ਨੂੰ ਹਿਲਾਕ ਕੀਤਾ Digitized by Panjab Digital Library | www.panjabdigilib.org
ਪੰਨਾ:ਕੁਰਾਨ ਮਜੀਦ (1932).pdf/327
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ