ਸੂਰਤ ਕਹਫ ੧੮ ੩੧੯ ਸੁਣਾਉ । ਅਰ (ਏਸੇ ਭਲਾਈ ਕਰਕੇ ) ਅਸਾਂ ਨੇ ਉਸ ਨੇ ਉਸ ਨੂੰ ਧੀਰੇ ਧੀਰੇ ਉਤਾਰਿਆ ਹੈ ॥੧੦੬॥ ( ਹੇ ਪੈਯੰਬਰ ਏਨ੍ਹਾਂ ਲੋਕਾਂ ਤਾਈਂ ) ਆਖੋ ਕਿ ਤੁਸੀਂ ਕੁਰਾਨ ਨੂੰ ਮੰਨੋਂ ਭਾਵੇਂ ਨਾ ਮੰਨੋਂ ਜਿਨ੍ਹਾਂ ਲੋਕ ਨੂੰ ਕੁਰਾਨ ਤੋਂ ਪ੍ਰਥਮ ( ਆਸਮਾਨੀ ਪੁਸਤਕਾਂ ਦਾ ) ਗਿਆਨ ਦਿਤਾ ਗਿਆ ਹੈ (ਉਨ੍ਹਾਂ ਦਾ ਤਾਂ ਇਹ ਹਾਲ ਹੈ ਕਿ ਜਦੋਂ ਓਹਨਾਂ ਦੇ ਸਨਮੁਖ ਪੜ੍ਹਿਆ ਜਾਂਦਾ ਹੈ ਤਾਂ ਮੂੰਹ ਦੇ ਭਾਰ ਮਥਾ ਟੇਕਣ ਨੂੰ ਡਿਗ ਪੈਂਦੇ ਹਨ ॥੧੦੭॥ ਅਰੁ ਆਖਣ ਲਗ ਪੈਂਦੇ ਹਨ ਕਿ ਸਾਡਾ ਪਰਵਰਦਿਗਾਰ ਪਵਿਤ੍ਰ ( ਰੂਪ ) ਹੈ ਨਿਰਸੰਦੇਹ ਸਾਡੇ ਪਰਵਰਦਿਗਾਰ ਦੀ ਪਰਤਿਯਾ ਪੂਰੀ ਹੋਣੀ ਹੀ ਸੀ ॥੧੦੮॥ ਅਰ(ਮਥਾ ਟੇਕਣ ਨੂੰ) ਠੋਡੀਆਂ ਦੇ ਭਾਰ ਡਿਗ ਪੈਂਦੇ ਹਨ(ਅਰ ਸਾਥ ਹੀ) ਰੋਣ ਲਗ (ਜਾਂਦੇ ਹਨ) । ਅਰ ਕੁਰਾਨ ਦੇ ਕਾਰਨ ਉਨ੍ਹਾਂ ਦੀ ਆਜਜ਼ੀ ( ਹੋਰ ) ਅਧਿਕਤਰ ਅਧਿਕ ਹੁੰਦੀ ਜਾਂਦੀ ਹੈ ॥੧੦੯॥( ਹੇ ਪੈ ੰਬਰ ਤੁਸੀਂ ਏਹਨਾਂ ਲੋਕਾਂ ਤਾਈਂ ) ਆਖੋ ਕਿ ਤੁਸੀਂ(ਉਸ ਨੂੰ) ਅੱਲਾ (ਆਖ ਕੇ)ਕੂਕੋ ਕਿਵਾ ਰਹਿਮਾਨ (ਕਰਕੇ)ਪੁਕਾਰੋ ਜਿਸ (ਨਾਮ) ਕਰਕੇ ਭੀ ਪੁਕਾਰੋ ਤਾਂ ਉਸਦੇ ਸੰਪੂਰਨ ( ਨਾਮ ) ਉੱਤਮ ( ਤੋਂ ਹੀ ਉੱਤਮ ) ਹਨ । ਅਰ ( ਹੇ ਪੈ ੰਬਰ ) ਤੂੰ ਆਪਣੀ ਨਮਾਜ਼ ਨਾ ਤਾਂ ਉੱਚੀ ਸੁਰ ਵਿਚ ਹੀ ਪੜ੍ਹੋ ਅਰ ਨਾ ਉਸ ਨੂੰ ਬਿਲਕੁਲ ਨੀਵੀਂ ਸ੍ਵਰ ਵਿਚ ਹੀ ਪੜ੍ਹੋ ਬਲਕਿ ਏਹਨਾਂ ( ਦੋਨਾਂ ) ਦੇ ਵਿਚਕਾਰ (ਸੂਰਤਾ ਸਵਰ ਦਾ) ਮਾਰਗ ਅਖਤਿਆਰ ਕਰ ਲਵੋ ॥੧੧੦॥ ਅਰੁ ਆਖੇ ਕਿ ਸਰਬ ਪ੍ਰਕਾਰ ਦੀ ਉਸਤਤੀ ਖੁਦਾ ਨੂੰ ਹੀ ( ਯੋਗ ) ਹੈ ਜੋ ਨਾ ਤਾਂ ਔਲਾਦ ਹੀ ਰਖਦਾ ਹੈ ਅਰ ਨਾ ( ਦੋਨਾਂ ਜਹਾਨਾਂ ਦੀ ) ਬਾਦਸ਼ਾਹਤ ਵਿਚ ਓਸ ਦਾ ਕੋਈ ਸਾਂਝੀ ਹੈ ਅਰ ਨਾ ਏਸ ਕਾਰਨ ਕਿ ਨਿਰਬਲ ਹੈ ਕੋਈ ਓਸ ਦਾ ਸਹਾਇਕ ਹੈ ਅਰ ਉਸ ਦੀਆਂ ਹੀ ਉਸਤੁਤੀਆਂ ਕਰਦੋ ਰਹਿਆ ਕਰੋ ॥੧੧੧॥ ਰੁਕੂਹ ੧੨॥ ਸੂਰਤ ਕਹਫ ਮੱਕੇ ਵਿਚ ਉਤਰੀ ਅਰ ਏਸ ਦੀਆਂ ਇਕ ਸੌ ਦਸ ਆਯਤਾਂ ਅਰ ਬਾਰਾਂ ਰੁਕੇਹ ਹਨ। ( ਪ੍ਰਾਰੰਭ ) ਅੱਲਾ ਦੇ ਨਾਮ ਨਾਲ (ਜੋ) ਅਤੀ ਦਿਆਲੂ (ਅਰ) ਕ੍ਰਿਪਾਲੂ ( ਹੈ ) ਸਰਬ ਪਰਕਾਰ ਦੀ ਉਸਤੁਤੀ ਖੁਦਾ ਨੂੰ ਹੀ ( ਯੋਗ ) ਹੈ ਜਿਸ ਨੇ ਆਪਣੇ ਬੰਦੇ ( ਮੁਹੰਮਦ ) ਉਤੇ ਕੁਰਾਨ ਉਤਾਰਿਆ ਅਰ ਇਸ ਵਿਚ ( ਕਿਸੇ ਪ੍ਰਕਾਰ ਦੀ ) ਕਜੀ ( ਅਰਥਾਤ ਯੂਨਾਦਿਕਤਾਈ ) ਨਾ ਲਗੀ ਰਹਿਣ ਦਿਤੀ ॥ ੧ ॥ ਅਤੀਵ ਸੁਧੀ ਸੀ ਬਾਰਤਾ ਹੈ ਤਾਂ ਕਿ ਖੁਦਾ ਦੇ ਪਾਸਿਓਂ ( ਜੋ ) ਕਰੜਾ ਕਸ਼ਟ ( ਕਾਫਰਾਂ ਉਤੇ ਪ੍ਰਾਪਤ ਹੋਣ ਵਾਲਾ ਹੈ ਲੋਕਾਂ ਨੂੰ ਉਸ ) ਤੋਂ ਡਰਾਵੇ
ਪੰਨਾ:ਕੁਰਾਨ ਮਜੀਦ (1932).pdf/319
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ