ਪੰਨਾ:ਕੁਰਾਨ ਮਜੀਦ (1932).pdf/318

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੩੧੮ ਪਾਰਿ ੧੫ ਸੂਰਤ ਬਨੀਅਸਰਾਈਲ ੧੭ ਤਾਂ ਕੀ ਅਸੀਂ ਦੂਜੀ ਵਾਰੀ ਉਠਾਕੇ ਖੜੇ ਕੀਤੇ ਜਾਵਾਂਗੇ ॥੯੮॥ ਕੀ ਏਹਾਂ ਲੋਕਾਂ ਨੇ ਏਸ ਬਾਰਤਾ ਉਤੇ ਨਜ਼ਰ ਨਹੀਂ ਦਿਤੀ ਕਿ ਅੱਲਾ ਜਿਸ ਨੇ ਆਕਾਸ਼ ਤਥਾ ਪ੍ਰਿਥਵੀ ਨੂੰ ਉਤਪਤ ਕੀਤਾ ਹੈ ਏਸ ਬਾਰਤਾ ਉਤੇ ਭੀ ਕਾਦਰ ਹੈ ਕੇ ਏਹਾਂ ਵਰਗੇ (ਆਦਮੀ ਦੂਜੀ ਵੇਰੀ) ਪੈਦਾੰ ਕਰੇ ਅਰ ਉਸ ਨੇ ਏਨ੍ਹਾਂ ਦੇ ਵਾਸਤੇ ਇਕ ਅਵਧੀ ਨਿਯਤ ਕਰ ਰਖੀ ਹੈ ਜਿਸ ਵਿਚ ਕਿਸੇ ਪ੍ਰਕਾਰ ਦਾ ਭਰਮ ਹੀ ਨਹੀਂ ਏਸ ਥੀਂ ( ਭੀ ਇਹ ) ਜ਼ਾਲਮ ਇਨਕਾਰ ਕੀਤਿਆਂ ਬਿਨਾ ਨਾ ਰਹੇ॥ ੯੬॥ ( (ਏਹਨਾਂ ਲੋਕਾਂ ਤਾਈਂ) ਆਖੋ ਕਿ ਯਦੀ ਮੇਰੇ ਪਰਵਰਦਿਗਾਰ ਦੇ ਰਹਿਮਤ ਦੇ ਖਜਾਨੇ ਤੁਸਾਂ ਦੇ ਅਖਤਿਆਰ ਵਿੱਚ ਹੁੰਦੇ ਤਾਂ ਖਰਚ ਹੋ ਜਾਣ ਦੇ ਡਰ ਥੀਂ ਤੁਸੀਂ (ਉਨ੍ਹਾਂ ਤਾਈਂ) ਬੰਦ ਕਰ ਰਖਦੋਂ ਅਰ ਪੁਰਖ ਬੜਾ ਹੀ ਤੰਗ ਦਿਲ ਹੈ ॥ ੧੦੦ ॥ ਰਕੂਹ ੧੧ ॥ ਅਰ ਨਿਰਸੰਦੇਹ ਅਸਾਂ ਨੇ ਮੂਸਾ ਨੂੰ ਖੁੱਲਮਖੁਲੇ ਚਮਤਕਾਰ ਦਿਤੇ ਤਾਂ (ਹੇ ਪੈਯੰਬਰ) ਬਨੀ ਅਸਰਾਈਲ ਪਾਸੋਂ ( ਭੀ ) ਪੁਛ ਵੇਖੋ ਕਿ ਜਦੋਂ ਮੂਸਾ ਬਨੀ ਅਸਰਾਈਲ ਪਾਸ ਆਏ ਤਾਂ ਫਰਾਊਨ ਨੇ ਉਨਹਾਂ ਨੂੰ ਆਖਿਆ ਕਿ ਮੂਸਾ ਮੈਂ ਤੇਰੀ ਨਿਸਬਤ(ਐਸਾ)ਖਿਆਲ ਕਰਦਾ ਹਾਂ। ਕਿ ਕਿਸੇ ਨੇ ਤੈਨੂੰ ਤੰਤ ਵਿਦਯਾ (ਕਰਕੇ ਉਨਮਾਦੀ ਕਰ) ਦਿਤਾ ਹੈ ॥੧੦੧॥ (ਮੂਸਾ ਨੇ) ਉੱਤਰ ਦਿਤਾ ਕਿ ਆਪ ( ਏਤਨੀ ਬਾਰਤਾ ਦਿਲ ਵਿਚ ) ਜ਼ਰੂਰ ਜਾਣ ਚੁਕੇ ਹੋ ਕਿ ਆਕਾਸ਼ ਤਥਾ ਪ੍ਰਿਥਵੀ ਦੇ ਪਰਵਰਦਿਗਾਰ ਨੇ ਹੀ (ਇਹ ਮੋਜੜੇ) ਉਤਾਰੇ ਹਨ (ਅਰ ਲੋਕਾਂ ਦੇ ਵਾਸਤੇ ਇਹ) ਸੂਝ ਦੀਆਂ ਗੱਲਾਂ (ਹਨ) ਅਰ ਹੇ ਫਰਾਊਨ ਮੇਰਾ ਖਿਆਲ ਆਪ ਦੀ ਨਿਸਬਤ ਇਹ ਹੈ ਕਿ ਆਪ ਦੀ ਸ਼ਾਮਤ ਆਈ ਹੈ ॥ ੧੦੨ ॥ ਫੇਰ ( ਫਰਾਊਨ ਨੇ ) ਇਛਾ ਕੀਤੀ ਕਿ (ਬਨੀ ਅਸਰਾਈਲ ਨੂੰ) (ਕਿਸੀ ਪ੍ਰਕਾਰ) ਦੇਸ ਵਿਚੋਂ ਪੁਟ ਸਟੀਏ ਤਾਂ ਅਸਾਂ ਨੇ ਉਸ ਨੂੰ ਅਰ ਉਸ ਸਭ ਸੰਗੀਆਂ ਨੂੰ ਡੋਬ ਦਿਤਾ ॥ ੧੦੩ ॥ ਅਰ ਫਰਾਊਨ ਦੇ (ਡੋਬਿਆਂ) ਪਿਛੋਂ ਅਸਾਂ ਬਨੀ ਅਸਰਾਈਲ ਨੂੰ ਆਖਿਆ ਕਿ(ਹੁਣ ਤੁਸੀਂ ਹੀ ਏਸ) ਦੇਸ ਵਿਚ ਵਸਨਾ।ਫੇਰ ਜਦੋਂ ਅੰਤ ਦੀ ਪ੍ਰਤਯਾ ਆ ਪ੍ਰਾਪਤ ਹੋਵੇਗੀ ਤਾਂ ਅਸੀਂ ਤੁਸੀਂ (ਸਾਰਿਆਂ)ਨੂੰ ਸਮੇਟ ਕੇ(ਆਪਣੇ ਸਨਮੁਖ)ਲਿਆ ਇਕਤ੍ਰ ਕਰਾਂਗੇ।।੧੦੪॥ਅਰ ( ਹੇ ਪੈ ੰਬਰ ) ਸਚਾਈ ਦੇ ਨਾਲ ਹੀ ਅਸਾਂ ਨੇ ਕੁਰਾਨ ਨੂੰ ਉਤਾਰਿਆ ਅਰ ਸਚਾਈ ਦੇ ਨਾਲ ਹੀ ਵੁਹ ਉਤਰਿਆ । ਅਰ ਅਸਾਂ ਨੇ ਤੁਸਾਂ ਤਾਈਂ ਬਸ (ਨੇਕਾਂ ਪੁਰਖਾਂ ਨੂੰ ਖੁਦਾ ਦੀ) ਖੁਸ਼ਨੂਦੀ ਦੀ ਖੁਸ਼ਖਬਰੀ ਦੇਣ ਵਾਲਾ ਅਰ (ਬਦਾਂ ਨੂੰ ਖੁਦਾ ਦੇ ਡਰ ਤੋਂ) ਡਰਾਉਣ ਵਾਲਾ ( ਬਣਾਕੇ) ਭੇਜਿਆ ਹੈ।।੧੦੫॥ ਅਰ ਕੁਰਾਨ ਨੂੰ ਅਸਾਂ ਨੇ ਥੋਹੜਾ ਥੋਹੜਾ ਕਰਕੇ ( ਏਸ ਭਲਾਈ ਨਾਲ ) ਉਤਾਰਿਆ ਕਿ ਤੁਸੀਂ ਠਹਿਰ ਠਹਿਰ ਕਰ ਉਸ ਨੂੰ ਲੋਕਾਂ ਤਾਈਂ ਪੜ੍ਹ ਕੇ