ਪਾਰਾ ੧੫ ਸੂਰਤ ਬਨੀਅਸਰਾਈਲ ੧੭ ੩੧੫ ਪਤ੍ਰ ਉਨ੍ਹਾਂ ਦੇ ਸੱਜੇ ਹਥ ਵਿਚ ਦਿਤਾ ਜਾਵੇਗਾ ਓਹ (ਮਾਰੇ ਖੁਸ਼ੀ ਦੇ) ਆਪਣੇ (ਇਮਾਲ) ਨਾਮੇ ਨੂੰ (ਜਲਦੀ ਹੀ) ਪੜ੍ਹਨ ਲਗ ਜਾਣਗੇ । ਅਚ ਓਹਨਾਂ ਉਤੇ ਇਕ ਰਾਈ ਸਮਾਨ ਭੀ ਜ਼ੁਲਮ ਨਾ ਹੋਵੇਗਾ ॥੭੧॥ ਅਰ ਜੋ ਇਸ (ਸੰਸਾਰ) ਵਿਚ (ਵੇਖ ਚਾਖ ਕੇ) ਅੰਨਿਆਂ (ਬਣਿਆਂ) ਰਹਿਆ ਉਹ ਅੰਤ ਨੂੰ ਭੀ ਅੰਨਾ ਹੀ ਰਹੇਗਾ।ਅਰ (ਮੁਕਤੀ ਦੇ) ਮਾਰਗੋਂ ਕਿਤੇ ਦੂਰ ਭਟਕਿਆ ਹੋਇਆ ॥੭੨॥ ਅਰ (ਹੇ ਪੈਯੰਬਰ)ਜੋ ਅਸਾਂ ਨੇ ਵਹੀ ਦੇ ਦਵਾਰਾ ਤੇਰੀ ਵਲ ਭੇਜਿਆ ਹੈ ਲੋਕ ਤਾਂ ਤੁਸਾਂ ਨੂੰ ਇਸ ਥੀਂ ਭੁਚਲਾਣ ਹੀ ਲਗੇ ਸਨ ਤਾਂ ਕਿ ਇਸ (ਕੁਰਾਨ ਤੋਂ) ਸਿਵਾ ਤੁਸੀਂ ਝੂਠ ਮੂਠ (ਦੂਸਰੀਆਂ ਦੂਸਰੀਆਂ ਗੱਲਾਂ) ਸਾਡੇ ਮਥੇ ਲਾਓ ਅਰ ਤੁਸੀਂ ਐਸੀ ਦਲੇਰੀ ਕਰਦੇ ਤਾਂ (ਉਸ ਸਮੇਂ) ਇਹ ਲੋਕ ਤੁਸਾਂ ਤਾਈਂ(ਆਪ- ਣਾ ਸਚਾ) ਮਿਤਰ ਬਣਾ ਲੈਂਦੇ॥੭੩॥ ਅਰ ਯਦੀ ਇਹ ਬਾਰਤਾ ਨਾ ਹੁੰਦੀ ਕਿ ਜੋ ਅਸਾਂ ਨੇ ਤੁਸਾਂ ਤਾਈਂ ਸਾਬਤ (ਕਦਮ ਬਨਾਈ) ਰਖਿਆ ਤਾਂ ਤੁਸੀਂ ਭੀ ਕਿਸੀ ਕਦਰ ਤਾਂ ਇਨਹਾਂ ਦੇ ਪਾਸੇ ਜ਼ਰੂਰ ਝੁਕਣ ਹੀ ਲਗੇ ਸੋ॥੭੪॥ (ਪਰੰਤੂ)ਐਸਾ ਹੁੰਦਾ ਤਾਂ ਅਸੀਂ ਤੇਰੇ ਤਾਈਂ ਜੀਊਂਦਿਆਂ ਤਥਾ ਮਰਿਆਂ ਦੋਹਰੀ (2 ਸਜ਼ਾ ਦਾ ਸਵਾਦ ਭੀ) ਅਵਸ ਚਖਾ ਦੇਂਦੇ।(ਅਰ) ਫੇਰ ਤੁਸਾਂ ਤਾਈਂਸਾਡੇ ਮੁਕਾਬਲੇ ਵਿਚ ਕੋਈ ਮਦਦਗਾਰ ਭੀ ਨਾ ਮਿਲਦਾ। ੭੫ ॥ ਅਰ ਇਹ ਲੋਕ ਤਾਂ ਤੁਸਾਂ ਤਾਈਂ(ਮੱਕੇ ਦੀ ਸਰ ਜ਼ਮੀਨੋਂ ਦਿਲ ਉਦਾਸ ਤਾਂ ਕਰ ਹੀ ਚੁਕੇਸ਼ਨ ਤਾਕਿ ਤੁਸਾਂ ਤਾਈਂ ਇਥੋਂ ਕਢ ਦੇਣ ਅਰ ਇਸ ਤਰਹਾਂ ਹੋ ਜਾਂਦਾ ਤਾਂ ਤੇਰੇ (ਗਇਆਂ) ਪਿਛੋਂ ਇਹ ਲੋਕ ਭੀ ਬੋਹੜਿਆਂ ਦਿਨਾਂ ਤੋਂ ਅਧਿਕ (ਸ਼ਾਂਤੀ ਨਾਲ ਆਪਣੇ ਵਤਨ ਵਿਚ) ਨਾ ਰਹਿ ਸਕਦੇ ॥੭੬॥ ਤੁਸਾਂ ਨਾਲੋਂ ਪਹਿਲੋਂ ਜਿਤਨੇ ਰਸੂਲ ਅਸਾਂ ਨੇ ਭੇਜੇ ਹਨ ਉਨ੍ਹਾਂ ਦੀ ਇਹੋ ਹੀ ਰੀਤੀ ਰਹੀ ਹੈ ਅਰ (ਜੋ) ਰੀਤੀਆਂ ਸਾਡੀਆਂ (ਨਿਯਤ ਕੀਤੀਆਂ ਹੋਈਆਂ ਹਨ ਉਨ੍ਹਾਂ) ਵਿਚੋਂ (ਤੁਸੀਂ ਕਦਾਪੀ ਭੀ) ਹੇਰ ਫੇਰ ਹੁੰਦਾ ਨਾ ਵੇਖੋਗੇ॥ ੭੭॥ ਰੁਕੂਹ ੮॥ (ਹੇ ਪੈ ੰਬਰ) ਸੂਰਜ ਦੇ ਢਲਨ ਨਾਲ ਰਾਤਰੀ ਦੇ ਅੰਧਕਾਰ ਤਕ ਨਮਾਜ਼ਾਂ ਪੜਿਆ ਕਰੋ (ਹਰ-ਅਸਰ-ਮਗ਼ਰਿਬ-ਇਸ਼ਾ) ਅਰ ਨਮਾਜ਼ ਪ੍ਰਾਂਤਾ- ਕਾਲ (ਕੋ) ਕਾਹੇ ਤੇ ਤਾਂਕਾਲ ਦੀ ਨਮਾਜ਼ ਦਾ ਾ ਸਮਾਂ ਨੂਰ ਦੇ ਜ਼ਰੂਰ ਦਾ ਸਮਾਂ ਹੈ ॥੭੮॥ ਅਰੁ ਰਾਤਰੀ ਦੇ ਇਕ ਹਿੱਸੇ ਵਿਚ ਨਮਾਜ਼ ਤਹਜਦ ਭੀ ਪੜਿਆ ਕਰੋ (ਅਰ ਇਹ) ਤੁਸਾਂ ਦੀ (ਨਮਾਜ਼) ਨਵਲ (ਹੈ) ਅਸਚਰਜ ਨਹੀਂ ਕਿ ( ਇਸ ਦੇ ਪ੍ਰਤਾਪ ਨਾਲ ਤੁਸਾਂ ਦਾ ਪਰਵਰ- ਦਿਗਾਰ ਤੁਸਾਂ ਤਾਈਂ ਸ਼ੁਭ ਅਸਥਾਨ ਵਿਚ ਪ੍ਰਾਪਤ ਕਰ ਦੇਵੇ ॥੭੯॥ ਅਰ ਇਹ ਪ੍ਰਥਨਾਂ ਕੀਤਾ ਕਰੋ ਕਿ ਹੇ ਮੇਰੇ ਪਰਵਰਦਿਗਾਰ (ਆਖਰ ਤਾਂ) ਮੇਰੇ ਤਾਈਂ (ਕਿਰਪਾ ਨਾਲ) ਚੰਗੀ ਜਗ੍ਹਾਂ ਪਹੁੰਚਾਈਓ।ਅਰ ਮੈਨੂੰ(ਨਿਕਾਲੋ ਤਾਂ)
ਪੰਨਾ:ਕੁਰਾਨ ਮਜੀਦ (1932).pdf/315
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ