ਪੰਨਾ:ਕੁਰਾਨ ਮਜੀਦ (1932).pdf/309

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪਾਰਾ ੧੪ ਸੂਰਤ ਬਨੀਅਸਰਾਈਲ ੧੭ ੩੦੯ ਕਰਨਗੇ ਅਰ ਨਾਲ ਕੋਈ ਦੂਸਰਾ ਪੂਜਯ ਨਾ ਬਨਾਨਾ ਨਹੀਂ ਤਾਂ ਤੁਸੀਂ ਐਸੇ (ਬੁਰੀ ਦਸ਼ਾ ) ਵਿਚ ਬੈਠੇ ਰਹਿ ਜਾਵੋਗੇ ਕਿ ( ਸਾਰੇ) ਤੁਸਾਂ ਪਾਸੋਂ ਨਫ਼ਰਤ ਤੁਹਾਨੂੰ ਛਡ ਦੇਣਗੇ॥ ੨੨ ॥ ਕੂਹ ੨ ॥ ਅਰ ਤੁਸਾਂ ਦੇ ਪਰਵਰਦਿਗਾਰ ਨੇ ਉਕਾ ਹੁਕਮ ਦੇ ਦਿਤਾ ਹੈ ਕਿ (ਲੋਕੋ) ਉਸ ਦੇ ਸਿਵਾ ਕਿਸੇ ਦੀ ਪੂਜਾ ਨ ਕਰਨੀ ਅਰ (ਆਪਣੇ) ਮਾਤਾ ਪਿਤਾ ਨਾਲ ਮੈਤਰੀ ਭਾਵ ਰਖਣਾ ਯਦੀ ਮਾਪਿਆਂ ਵਿਚੋਂ ਇਕ ਜਾਂ ਦੋਵੇਂ ਤੇਰੇ ਸਾਹਮਣੇ ਬਿਵਸਥਾ ਨੂੰ ਪਹੁੰਚ ਜਾਵਣ ਤਾਂ ਉਨ੍ਹਾਂ ਦੇ ਅਗੇ ਹੂੰ ਭੀ ਨਾ ਭੀ ਕਰਨੀ ਅਰ ਨਾ ਉਨ੍ਹਾਂ ਨੂੰ ਝਿੜਕਣਾ ਅਰ ਉਨ੍ਹਾਂ ਤਾਈਂ (ਕੁਛ ਆਖਣਾ ਵੇਖਣਾਂ (ਹੋਵੇ ਤਾਂ) ਅਦਬ ਦੇ ਨਾਲ ਆਖਣਾ (ਵੇਖਣਾ) ॥੨੩ ॥ ਅਰ ਪਿਆਰ ਦੇ ਨਾਲ ਖਾਕਸਾਰੀ (ਦੀਨਤਾਈ) ਦਾ ਪਹਿਲੂ ਓਹਨਾਂ ਦੇ ਅਗੇ ਨਿਵਾਈ ਰਖਣਾ ਅਰ (ਉਨਹਾਂ ਦੇ ਹਕ ਵਿਚ) ਦੁਆ ਮੰਗਦਿਆਂ ਰਹਿਣੀ ਕਿ ਹੇ ਸਾਡੇ ਪਰਵਰਦਿਗਾਰ ਜਿਸ ਪਰਕਾਰ ਇਨ੍ਹਾਂ ਮੈਨੂੰ ਛੋਟਿਆਂ ਹੁੰਦਿਆਂ ਨੂੰ ਪਾਲਿਆ ਹੈ (ਅਰ ਮੇਰੇ ਹਾਲ ਉੱਪਰ ਰਹਿਮ ਕਰਦੇ ਰਹੇ ਹਨ) ਅਖੰਨਾ ਕਾਰ ਸੇ ਤੂੰ ਭੀ ਏਹਨਾਂ ਉਤੇ (ਆਪਣਾ) ਰਹਿਮ ਕੀਜੀਓ॥੨੪॥(ਲੋਕੋ ਤੁਸਾਂ ਦੇ ਦਿਲ ਦੀਆਂ ਗਲਾਂ ਨੂੰ ਤੁਸਾਂ ਦਾ ਪਰਵਰਦਿਗਾਰ ਖੂਬ ਜਾਣਦਾ ਯਦੀ ਤੁਸੀਂ (ਹਕੀਕਤ ਵਿਚ) ਭਲੇ ਹੋ ਤਾਂ (ਉਹ ਤੁਸਾਂ ਤਾਈਂ ਮੁਆਫ ਕਰ ਦੇਵੇਗਾ ਕਿਉਂਕਿ ਉਹ ਤੋਬਾ ਕਰਨ ਵਾਲਿਆਂ(ਦੀਆਂ ਭੁਲਣਾਂ) ਬਖਸ਼ਨੇ ਵਾਲਾ ਹੈ॥੨੫॥ਅਰ ਸਾਕ ਅੰਗ ਤਥਾ ਗਰੀਬ ਅਰ ਮੂਸਾ ਫਿਰ (ਹਰ ਇਕ)ਨੂੰ ਉਸਦਾ ਹਕ ਪ੍ਰਦਾਨ ਕਰਦੇ ਰਹੋ ਅਰ ਧਨ ਮਾਲ ਨੂੰ ਅਕਾਰਥ ਨਾ ਖਰਚੋ ॥੨੬॥ ਨਾ ਬੇਸ਼ਕ ਧਨੁ ਮਾਲੁ ਅਕਾਰਥ ਖਰਚ ਕਰਨ ਵਾਲੇ ਸ਼ੈਤਾਨ ਦੇ ਭਰਾ ਹਨ ਅਰ ਸ਼ੈਤਾਨ ਆਪਣੇ ਪਰਵਰਦਿਗਾਰ ਦਾ ਬੜਾ ਹੀ ਨਾਸ਼ਕਰਾ ਹੈ॥੨੭॥ ਅਰ ਯਦੀ, ਤੁਸਾਂ ਤਾਈਂ ਆਪਣੇ ਪਰਵਰਦਿਗਾਰ ਦੇ ਕਿਰਪਾ ਦੀ ਉਡੀਕ ਵਿਚ ਜਿਸ ਦੀ ਤੁਸਾਂ ਤਾਈਂ ਆਸ ਹੋਵੇ (ਮਜਬੂਰੀ) ਏਹਨਾਂ (ਗਰੀਬਾਂ) ਪਾਸੋਂ ਮੂੰਹ ਫੇਰਨਾ ਪਵੇ ਤਾਂ ਨਰਮਾਈ ਨਾਲ ਏਹਨਾਂਨੂੰ ਸਮਝਾ ਦੇਵੋ ॥੨੮॥ ਅਰ ਆਪਣਾ ਹਬ ਨਾਂ ਤਾਂ ਏਤਨਾ ਸੰਕੁਚਤ ਕਰੋ ਕਿ(ਮਾਨੋ) ਗਲ ਨਾਲ ਬੰਨਿਆ ਹੋਇਆ ਹੈ ਅਰ ਨਾਂ ਬਿਲਕੁਲ ਉਸਨੂੰ ਲੰਬਾ ਹੀ ਕਰ ਦੇਵੋ ਕਿ ਤੁਸੀਂ ਏਥੇ ਬੈਠੇ ਰਹਿ ਜਾਓਗੇ(ਕਿ)ਲੋਕ ਤੁਸਾਂ ਤਾਈਂ ਧਿਕਾਰ ਕਰਨ ਅਰ ਤੁਸੀਂ ਖਾਲੀ ਹਥ ਭੀ ਰਹਿ- ਗਏ॥ ੨੯॥ਤੁਸਾਂ ਦਾ ਪਰਵਰਦਿਗਾਰ ਜਿਸ ਦੀ ਰੋਜੀ ਚਾਹੁੰਦਾ ਹੈਫਰਾਖ ਕਰ ਦੇਂਦਾ ਹੈ ਅਰ (ਜਿਸ ਦੀ ਰੋਜੀ ਚਾਹੁੰਦਾ ਹੈ) ਤੋਲੀ ਮਿਣੀ ਕਰ ਦੇਂਦਾ ਹੈ । ਅਰ ਉਹ ਆਪਣਿਆਂ ਬੰਦਿਆਂ (ਦੇ ਹਾਲ) ਤੋਂ ਖਬਰਦਾਰ ਅਰ ਦੇਖਣ ਵਾਲਾ ਹੈ ॥੩੦॥ ਰੁਕੂਹ ੩