ਪੰਨਾ:ਕੁਰਾਨ ਮਜੀਦ (1932).pdf/304

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੩੦੪ ਪਾਰਾ ੧੪ ਸੂਰਤ ਨਾਹਲ ੧੬ ਹਲਾਲ ਪਵਿਤ੍ਰ ਰਿਜਕ ਦਿਤਾ ਹੈ ਏਸ ਨੂੰ ਖਾਓ ਅਰ ਯਦੀ ਤੁਸੀਂ ਅੱਲਾ ਹੀ ਦੀ ਸੇਵਕੀ ਦਾ ਦਮ ਮਾਰਦੇ ਹੋ ਤਾਂ ਉਸ ਦੀ ਨਿਆਮਤ ਦਾ (ਭੀ) ਸ਼ੁਕਰ ਤਾਂ ਦਾ ਕਰੋ ॥ ੧੧੪ ॥ ਉਸ ਨੇ ਤਾਂ ਤੁਸਾਂ ਉਤੇ ਬਸ ਮੁਰਦਾਰ ਨੂੰ ਹਰਾਮ ਕੀਤਾ ਹੈ ਅਰ ਲਹੂ ਨੂੰ ਅਰ ਸੂਰ ਦੇ ਗੋਸ਼ਤ ਨੂੰ ਅਰ ਓਸ (ਜੀਵ) ਨੂੰ ਜੋ ਖੁਦਾ ਤੋਂ ਭਿੰਨ (ਕਿਸੇ ਹੋਰ ਦੇ ਆਦਤ ਭਾ ਅਰ ਓਸ ਦੀ ਸਮੀਪੀ) ਦੇ ਵਾਸਤੇ (ਹਲਾਲ) ਪਰਸਿੱਧ ਪੁਕਾਰਿਆ ਜਾਵੇ ਫੇਰ ਜੇ ਪੁਰਖ (ਭੁਖ ਦੇ) ਦੁਖੋਂ ਮਰਨ ਲਗੇ ਅਰ ਨਾ (ਹੀ ਖੁਦਾ ਦੀ ਆਗਿਆ ਵਲੋਂ) ਸਿਰ ਫੇਰਨੇ ਵਾਲਾ (ਹੋਵੇ) ਅਰ ਨਾ ਹੀ (ਲੋੜ ਦੀ ਸੀਮਾਂ ਤੋਂ) ਉਲੰਘ ਜਾਵਣ ਵਾਲਾ (ਅਰ ਬੇਵਸ ਹੋਕੇ ਕੋਈ ਹਰਾਮ ਵਸਤੂ ਖਾ ਬੈਠੇ) ਤਾਂ ਅੱਲਾ ਬਖਸ਼ਣੇ ਵਾਲਾ ਮਿਹਰਬਾਨ ਹੈ ॥ ੧੧੫ ॥ ਅਰ ਝੂਠ ਮੂਠ ਜੋ ਕੁਝ ਤੁਸਾਂ ਦੀ ਜ਼ਬਾਨ ਅਗੇ ਆ ਜਾਵੇ (ਬਿਨਾਂ ਸੋਚਿਆਂ ਬਿਚਾਰਿਆਂ ਤੋਂ) ਨਾਂ ਬਕ ਦਿਤਾ ਕਰੋ ਕਿ ਇਹ ਹਲਾਲ ਹੈ ਅਰ ਇਹ ਹਰਾਮ ਕਿ (ਏਸ ਬਕੜਵਾ ਕਰਕੇ) ਲਗੋ ਖੁਦਾ ਉਤੇ ਝੂਠ ਥਪਣ ਜੋ ਲੋਗ ਖੁਦਾ ਉਤੇ ਝੂਠੇ ਬਾਨਣੂ ਬਨਦੇ ਹਨ ਓਹਨਾਂ ਦਾ (ਕਦਾਪੀ) ਨਿਸਤਾਰਾ ਨਹੀਂ ਹੋਣਾ ॥੧੧੬॥ (ਇਹ ਭੀ) ਸੰਸਾਰਕ ਚਾਰ ਦਿਨਾਂ) ਦੇ ਥੋਹੜੇ ਸੁਖ ਹਨ (ਅਰ ਅੰਤ ਨੂੰ) ਓਹਨਾਂ ਤਾਈਂ ਭਿਆਨਕ ਕਸ਼ਟ (ਪਰਾਪਤ ਹੋਣਾ) ਹੈ॥ ੧੧੭ ॥ ਅਰ (ਹੇ ਪੈਯੰਬਰ) ਅਸਾਂ ਨੇ ਯਹੂਦੀਆਂ ਤਾਈਂ ਉਹ ਵਸਤੂਆਂ ਜੋ ਪ੍ਰਥਮ ਤੁਸਾਂ ਅਗੇ ਵਰਣਨ ਕਰ ਬੈਠੇ ਹਾਂ ਹਰਾਮ ਕਰ ਦਿਤੀਆਂ ਸਨ ਅਰ (ਓਹਨਾਂ ਵਸਤੂਆਂ ਦੇ ਹਰਾਮ ਕਰਨ ਨਾਲ) ਅਸਾਂ ਓਹਨਾਂ ਉਤੇ (ਕੋਈ) ਜ਼ੁਲਮ ਨਹੀਂ ਕੀਤਾ ਹਾਂ ਉਹ ਆਪ ਆਪਣੇ ਉਤੇ ਜ਼ੁਲਮ ਕੀਤਾ ਕਰਦੇ ਸਨ ॥ ੧੧੮ ॥ ਫੇਰ ਜੋ ਲੋਕ ਮੂਰਖ ਪਣੇ ਨਾਲ ਗਨਾਹ ਕਰਦੇ ਰਹੇ ਫੇਰ ਉਸ ਦੇ ਪਿਛੋਂ ਤੋਬਾ ਕੀਤੀ ਅਰ (ਤੋਬਾ ਦੇ ਪਿਛੋਂ ਆਪਣੀ ਦਸ਼ਾ) ਦਾ ਭੀ ਸੁਧਾਰ ਕੀਤਾ ਤਾਂ (ਹੇ ਪੈਯੰਬਰ) ਤੁਸਾਂ ਦਾ ਪਰਵਰਦਿਗਾਰ ਨਿਰਸੰਦੇਹ ਤੋਬਾ ਤਥਾ (ਆਪਣੀ ਦਸ਼ਾ) ਦੇ ਸੁਧਾਰ ਦੇਂ ਪਿਛੋਂ ਅਲਬੱਤਾ ਬਖਸ਼ਣੇ ਵਾਲਾ ਮਿਹਰਬਾਨ ਹੈ ॥੧੧੯॥ ਰਕੂਹ ੧੫ ॥ ਨਿਰਸੰਦੇਹ ਇਬਰਾਹੀਮ (ਲੋਕਾਂ ਦੇ) ਆਗੂ ਹੋ ਚੁਕੇ ਹਨ, ਖੁਦਾ ਦੇ ਫਰਮਾ ਬਰਦਾਰ (ਬੰਦੇ) ਜੋ ਇਕ (ਨਿਰੰਕਾਰ) ਦੇ ਹੀ ਹੋ ਰਹੇ ਸਨ । ਅਰ ਭੇਦ ਵਾਦੀਆਂ ਵਿਚੋਂ ਨਹੀਂ ਸਨ ॥ ੧੨੦ ॥ ਖੁਦਾ ਦੀਆਂ ਨਿਆਮਤਾਂ ਦੇ ਧੰਨਵਾਦੀ ਖਦਾ ਨੇ ਓਹਨਾਂ ਨੂੰ ਚੁਣ ਲੀਤਾ ਸੀ ਅਰ ਓਹਨਾਂ ਤਾਈਂ (ਦੀਨ ਦਾ ਸੂਧਾ ਮਾਰਗ (ਭੀ) ਦਿਖਾ ਦਿਤਾ ਸੀ ॥੧੨੧॥ ਅਰ ਅਸਾਂ ਨੂੰ ਓਹਨਾਂ ਤਾਈਂ ਸੰਸਾਰ ਵਿਚ ਭੀ (ਸੰਪੂਰਨ