ਪੰਨਾ:ਕੁਰਾਨ ਮਜੀਦ (1932).pdf/30

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੩੦

ਪਾਰਾ ੨

ਮੰਜ਼ਲ ੧

ਸੂਰਤ ਬਕਰ ੨


ਖਾ ਜਾਓ ਅਰ ਤੁਹਾਨੂੰ ਮਾਲੂਮ ਹੈ ॥੧੮੫॥ ਰੁਕੂਹ ੨੩॥

( ਹੈ ਪੈਯੰਬਰ ਲੋਗ) ਤੇਰੇ ਪਾਸੋਂ ਚੰਦਰਮਾ ਦੇ ਪਰਕਰਣ ਵਿਚ ਪੁਛਦੇ ਹਨ ਤਾਂ ( ਤੂੰ ਏਹਨਾਂ ਨੂੰ) ਕਹੁ ਕਿ ਚੰਦਰਮਾ ਦੇ ਨਾਲ ਲੋਕਾਂ ਦੇ ( ਕਾਰ ਬਾਰ) ਅਰ ਹੱਜ ਦੇ ਸਮੇਂ ਮਾਲੂਮ ਹੁੰਦੇ ਹਨ ਏਹ ਕੁਛ ਭਲਾਈ ਨਹੀਂ ਹੈ ਕਿ ਤੁਸੀਂ ਆਪਣਿਆਂ ਘਰਾਂ ਵਿਚ ਉਨਹਾਂ ਦੇ ਪਿਛਵਾੜਿਓਂ ਆ ਵੜੋ, ਪ੍ਰਤਯੁਤ ਭਲਾਈ ਤਾਂ ਓਸ ਦੀ ਹੈ ਜੋ ਸੰਜਮਤਾਈ (ਧਾਰਨ) ਕਰੇ ਅਰ ਘਰਾਂ ਵਿਚ (ਆਓ ਤਾਂ) ਉਨ੍ਹਾਂ ਦੇ *ਦਰਾਂ ਦੇ ਰਸਤੇ ਆਓ ਅਰ ਅੱਲਾ ਥੀਂ ਡਰਦੇ ਰਹੋ ਤਾਂ ਕਿ ਤੁਸੀਂ ( ਆਪਣੀਆਂ) ਮੁਰਾਦਾਂ ਨੂੰ ਪਰਾਪਤ ਹੋਵੋ ॥੧੮੬॥ ਅਰ ( ਮੁਸਲਮਾਨੋ!) ਜੋ ਤੁਹਾਡੇ ਨਾਲ ਲੜਨ ਤੁਸੀਂ ਭੀ ਅੱਲਾ ਦੇ ਰਾਹ ਵਿਚ ਉਨਹਾਂ ਨਾਲ ਲੜੋ ਅਰ ਵਧੀਕੀ ਨਾ ਕਰੀਓ ਅੱਲਾ (ਕਿਸੇ ਪਰਕਾਰ ਦੀ) ਵਧੀਕੀ ਕਰਨ ਵਾਲਿਆਂ ਨੂੰ ਪਸੰਦ ਨਹੀਂ ਕਰਦਾ ॥੧੮॥ ਅਰ (ਜੋ ਲੋਗ ਤੁਹਾਡੇ ਨਾਲ ਲੜਦੇ ਹਨ) ਜਿਥੇ ਕਿਤੇ ਪਾਓ ਓਨਹਾਂ ਨੂੰ ਕਤਲ ਕਰੋ ਅਰ ਜਿਥੋਂ ਉਨਹਾਂ ਨੇ ਤੁਹਾਨੂੰ ਨਿਕਾਸਿਆ ਹੈ ( ਅਰਥਾਤ ਮੱਕੇ ਵਿਚੋਂ) ਤੁਸੀਂ ਭੀ ਉਨ੍ਹਾਂ ਨੂੰ ( ਓਥੋਂ) ਬਾਹੂਰ ਨਿਕਾਸ ਦਿਓ ਅਰ ਫਸਾਦ ( ਦਾ ਰਹਿਣਾ) ਲਹੂ ਵਗਣ ਨਾਲੋਂ ਭੀ ਵਧ ਕੇ ਹੈ ਅਰ ਜਿਤਨਾ ਚਿਰ ਕਾਫਰ ਅਦਬ ( ਹੁਰਮਤ) ਵਾਲੀ ਮਸਜਦ ( ਅਰਥਾਤ ਖਾਨੇ ਕਾਬੇ) ਦੇ ਪਾਸ ਤੁਹਾਡੇ ਨਾਲ ਨਾ ਲੜਨ ਤੁਸੀਂ ਭੀ ਉਨਹਾਂ ਨਾਲ ਨਾ ਲੜੀਓ ਪਰੰਤੂ ਯਦੀ ਉਹ ਲੋਕ ਤੁਹਾਨੂੰ ਮਾਰਨ ਤਾਂ ਤੁਸੀਂ ਕੀ ਉਨਹਾਂ ਨੂੰ ਮਾਰੋ ( ਐਸਿਆਂ) ਕਾਫਰਾਂ ਨੂੰ ਇਹੋ ਸਜਾ ਹੈ ॥੧੮੮॥ ਫੇਰ ਯਦੀ ਹਟ ਜਾਣ ਤਾਂ ਅੱਲਾ ਬਖਸ਼ਣੇ ਵਾਲਾ ਮੇਹਰਬਾਨ ਹੈ ॥੧੮੯॥ ਅਰ ਏਸ ਅਵਿਧ ਪਰਯੰਤ ਲੜੋ ਕਿ ਫਸਾਦ ਨਾ ਰਹਿ ਜਾਵੇ ਅਰ ( ਇਕ) ਖੁਦਾ ਦਾ ਹੁਕਮ ਚੱਲੇ ਫੇਰ ਯਦੀ ( ਫਸਾਦ ਥੀਂ) ਹਟ ਜਾਣ ਤਾਂ (ਉਨਹਾਂ ਉਤੇ ਕਿਸੇ ਪਰਕਾਰ ਦੀ ਜ਼ਿਆਦਤੀ ਨਹੀਂ ਕਰਨੀ ਚਾਹੀਦੀ ਹੈ ਤੇ ਜ਼ਿਆਦਤੀ (ਤਾਂ)ਜਾਲਮਾਂ ਥੀਂ ਸਿਵਾ ਹੋਰ ਕਿਸੇ ਉਤੇ(ਪਰਸ਼ਸਤ)ਹੀ ਨਹੀਂ ॥੧੯੦।।ਅਦਬ ( ਹੁਰਮਤ) ਵਾਲਿਆਂ ਮਹੀਨਾ ਦੀ ਪ੍ਰਤੀਨਦ ਅਦਬ ( ਹੁਰਮਤ) ਵਾਲਿਆਂ ਹੀ ਮਹੀਨਿਆਂ ਅਰ ਅਦਬ ਦੀ ( ਸ੍ਰਵ) ਵਸਤੁ ਅਦਲੇ ਦਾ ਬਦਲਾ ਹੈ ਤਾਂ ਜੋ ਤੁਹਾਡੇ ਉਤੇ (ਕਿਸੇ ਤਰਹਾਂ ਦੀ) ਜ਼ਿਆਦਤੀ ਕਰੇ ਤਾਂ ਜਿਸ ਤਰਹਾਂ ਦੀ ਵਧੀਕੀ ਉਸ ਨੇ ਤੁਹਾਡੇ ਉਪਰ ਕੀਤੀ ਹੈ ਵੈਸੀ ਹੀ ਵਧੀਕੀ ਤੁਸੀਂ ਭੀ ਉਸ ਉੱਪਰ


*ਅਰਬੀ ਲੋਗ ਸਫ਼ਰ ਕਰਕੇ ਆਉਂਦੇ ਹੋਏ ਘਰ ਵਿਚ ਘਰ ਦੇ ਦਰਵਾਜੇ ਰਾਹੀਂ ਨਹੀਂ ਵੜਦੇ ਸਨ ਕਿੰਬਾ ਪਛਵਾੜਿਓਂ॥