ਪੰਨਾ:ਕੁਰਾਨ ਮਜੀਦ (1932).pdf/3

ਇਹ ਸਫ਼ਾ ਪ੍ਰਮਾਣਿਤ ਹੈ

ਪਾਰਾ ੧

ਸੂਰਤ ਫ਼ਾਤਿਆ ੧

ਸੂਰਤ ਬਕਰ



ਸੂਰਤ ਫਾਤਿਆ ਮੱਕੇ ਵਿਚ ਉਤਰੀ ਏਸ ਦੀਆਂ

੭ਸਤ ਆਇਤਾਂ ਔਰ ਇਕ ਰੁਕੂਹ ਹੈ॥

(ਆਰੰਭ) ਅੱਲਾਂ ਦੇ ਨਾਮ ਨਾਲ (ਜੋ) ਅਤੀ ਦਿਆਲੂ ਅਰ ਕ੍ਰਿਪਾਲੂ (ਹੈ)॥੧॥! ਸਭ ਤਰਾਂ ਦੀਆਂ ਉਸਤੁਤੀਆਂ (ਦੇ ਜੋਗ) ਪਰਮਾਤਮਾ ਹੀ ਹੈ (ਜੋ) ਸਾਰੀ ਦੁਨੀਆਂ ਦਾ ਪਰਵਰਦਗਾਰ (ਹੈ)॥੨॥ ਬੱਡਾ ਕ੍ਰਿਪਾਲੂ ਔਰ ਦਯਾਲੂ ॥੩॥ (ਔਰ) *[1]ਜਜ਼ਾ ਵਾਲੇ ਦਿਨ ਦਾ ਸਵਾਮੀ ॥੪॥ ਅਸੀਂ ਤੇਰਾ ਹੀ ਸਮਰਣ ਕਰਦੇ ਹਾਂ ਅਰ ਤੇਰੇ ਪਾਸੋਂ ਹੀ ਸਹਾਇਤਾ ਮੰਗਦੇ ਹਾਂ॥੫॥ ਤੋ (ਸਾਨੂੰ (ਦੀਨ ਦਾ) ਸਿੱਧਾ ਮਾਰਗ ਦਿਖਾ ॥੬॥ ਉਨਹਾਂ ਪੁਰਖਾਂ ਦਾ ਰਸਤਾ ਦਿਖਾ) ਜਿਨਹਾਂ ਉੱਤੇ ਤੂੰ (ਆਪਣੀ) ਕਿਰਪਾ ਕੀਤੀ ਨਾ ਉਨਹਾਂ ਦਾ ਜਿਨਹਾਂ ਉੱਤੇ (ਤੇਰਾ) ਕਹਿਰ ਵਰਤਿਆ। ਅਤੇ ਨਾ ਹੀ ਤੇਰੇ ਪਾਸਿਓਂ ਭੁਲਿਆਂ ਹੋਇਆਂ ਦਾ॥੭॥ ਰੁਕੂਹ ੧॥

ਸੂਰਤ ਬਕਰ ਮਦੀਨੇ ਵਿਚ ਉਤਰੀ ਏਸ ਦੀਆਂ ਦੋ ਸੌ

ਛਿਆਸੀ ਆਇਤਾਂ ਔਰ ਚਾਲੀਸ ਰੁਕੂਹ ਹੈਨ।

(ਆਰੰਭ) ਅੱਲਾ ਦੇ ਨਾਮ ਨਾਲ (ਜੋ) ਅਤੀ ਦਿਆਲ ਕਿਰਪਾਲੂ ਹੈ) ਅਲਫ,ਲਾਮ,ਮੀਮ॥੧॥ ਏਹ ਓਹ ਪੁਸਤਕ ਜਿਸ ਨੂੰ (ਰੱਬ ਦੀ ਬਾਣੀ ਆਖਣ ਵਿਚ)ਕੁਛ ਭੀ ਭਰਮ ਨਹੀਂ ਬਬੇਕੀ ਪੁਰਖਾਂ ਨੂੰ ਰਾਹ ਦੱਸਣ ਵਾਲੀ ਹੈ॥੨॥ ਜੋ ਗੁਪਤ ਉੱਤੇ ਧਰਮ ਧਾਰਦੇ ਅਰ ਨਮਾਜ ਪੜ੍ਹਦੇ ਅਰ ਜੋ ਕੁਛ ਅਸਾਂ ਨੇ


*ਬਦਲਾ ਲੈਣ ਦਾ ਦਿਨ।

ਏਸ ਤਰਹਾਂ ਦੇ ਅੱਖਰ ਜੋ ਕੁਰਾਨ ਮਜੀਦ ਦੀ ਕਈ ਇਕ ਸੂਰਤਾਂ ਦੇ ਆਦਿ ਵਿਚ ਵਿਦਯਮਾਨ ਹਨ "ਮਕੁੱਤਿਆਤ" ਕਹਾਉਂਦੇ ਹਨ ਅਰ ਅਲਫ, ਲਾਮ, ਮੀਮ, ਏਸ ਤਰਹਾਂ ਪੜ੍ਹੇ ਜਾਂਦੇ ਹਨ ਅਰ ਪ੍ਰਮਾਤਮਾਂ ਦੇ ਭੇਤ ਵਿਚ ਹਨ ਜਿਨਹਾਂ ਦੇ ਅਰਥ ਖੁਦਾ ਨੇ, ਕਿਸੇ ਗੱਲੋਂ ਆਦਮੀਆਂ ਅੱਗੇ ਪਰਗਟ ਨਹੀਂ ਕੀਤੇ। ਕਈਕ ਟੀਕਾਕਾਰਾਂ ਨੇ ਜੋ ਅਰਥ ਕੀਤੇ ਹਨ ਓਹ ਓਹਨਾਂ ਦੀ ਅਪਣੀ ਸੰਮਤੀ ਹੈ।

ਜਿਸਦੇ ਗ੍ਯਾਨ ਤੋਂ ਪੁਰਖ ਅਗ੍ਯਾਨੀ ਹੋਵੇ ਓਹਨੂੰ ਗ਼ੈਬੀ ਇਲਮ ਅਰਥਾਤ ਗੁਪਤ ਗ੍ਯਾਨੀ ਆਖਦੇ ਨੇਂ। ਜਿਸ ਤਰਹਾਂ ਈਸ਼੍ਵਰ ਪ੍ਰਭੁਤਾ ਅਰ ਆਦਿਕ।

  1. *ਬਦਲਾ ਲੈਣ ਦਾ ਦਿਨ।