ਪਾਰਾ ੧੪ ਸੂਰਤ ਨਾਹਲ ੧੬ ੨੬੬ ਉਤੇ ਦ੍ਰਿਸ਼ਟੀ ਨਹੀਂ ਦਿਤੀ ਜੋ ਅਕਾਸ਼ ਦੇ ਮੈਦਾਨ ਵਿਚ ਆਵੇਢਿਤ ਹੋਏ ਹੋਏ ਹੁੰਦੇ ਹਨ (ਕਿ ਉਸ ਵਿਚੋਂ ਬਾਹਰ ਨਹੀਂ ਜਾ ਸਕਦੇ) ਉਨ੍ਹਾਂ ਦੀ (ਉਡਾਰੀ ਦੇ ਸਮੇਂ) ਬਸ ਖੁਦਾ ਹੀ ਸੰਭਾਲਦਾ ਹੈ ਜੋ ਲੋਕ ਧਾਰਮਕ ਹਨ ਉਨ੍ਹਾਂ ਵਾਸਤੇ ਏਸ ਵਿਚ (ਖ਼ੁਦਾ ਦੀ ਕੁਦਰਤ ਦੀਆਂ ਬਹੁਤ ਸਾਰੀਆਂ) ਨਿਸ਼ਾਨੀਆਂ (ਵਿਦਮਾਨ) ਹਨ । ੭੯ ॥ ਅਰ ਅੱਲਾ ਨੇ ਹੀ ਤੁਸਾਂ ਦੇ ਵਾਸਤੇ ਤੁਸਾਂ ਦਿਆਂ ਘਰਾਂ ਨੂੰ ਟਿਕਾਣਾ ਬਣਾਇਆ ਅਰ ਚਤੁਸ਼- ਪਾਦੀਆਂ ਦੀਆਂ ਖੱਲਾਂ ਥੀਂ ਤੁਸਾਡੇ ਵਾਸਤੇ (ਇਕ ਖਾਸ ਭਾਂਤ ਦੇ) ਥੀਂ ਘਰ (ਅਰਥਾਤ ਤੰਬੂ ਆਦੀ) ਬਣਾਏ ਕਿ ਤੁਸੀਂ ਆਪਣੇ ਕੂਚ ਦੇ ਵੇਲੇ ਅਰ ਆਪਣੀ ਇਸਥਿਤੀ ਦੇ ਵੇਲੇ ਉਨ੍ਹਾਂ ਨੂੰ ਹਲਕੇ (ਫਲਕੇ) ਦੇਖਦੇ ਹੋ ਅਰ ਚਤੁਸ਼ਪਾਦੀਆਂ ਦੀ ਉਂਨ ਅਰ ਉਨਹਾਂ ਦੀ ਰੂੰਈ ਅਰ ਉਨ੍ਹਾਂ ਦੇ ਰੋਮਾਂ ਦਵਾਰਾ ( ਤੁਸਾਂ ਦੇ ਬਹੁਤ ਸਾਰੇ ਸਮਾਨ ਅਰੁ ਕੰਮ ਦੀਆਂ ਵਸਤੂਆਂ ਨਿਰਮਾਣ ਕੀਤੀਆਂ ( ਕਿ ਤੁਸੀਂ ) ਇਕ ਖਾਸ ਸਮੇਂ ਤਕ (ਏਨ੍ਹਾਂ ਪਾਸੋਂ ਲਾਭ ਪਾਓ ॥੮੦॥ ਅਰ ਅੱਲਾ ਨੇ ਹੀ ਤੁਸਾਂ ਦੇ ਵਾਸਤੇ ਆਪਣੀਆਂ ਉਤਪਤ ਕੀਤੀਆਂ ਹੋਈਆਂ ਵਸਤਾਂ ਦੀਆਂ ਛਾਇਆ ਨਿਰਮਾਣ ਕੀਤੀਆਂ ਅਰ ਪਹਾੜਾਂ ਥੀਂ (ਕੇਂਦਰਾਂ ਦੀ ਭਾਂਤ ਆਦਿਕ) ਤੁਸਾਂ ਦੇ ਵਾਸਤੇ ਛਿਪ ਬੈਠਣ ਦੇ ਅਸਥਾਨ ਬਨਾਏ। ਅਰ ਤੁਸਾਂ ਦੇ ਵਾਸਤੇ (ਕਪੜੇ ਦੇ) ਕੁੜਤੇ ਬਣਾਏ ਜੋ ਤੁਹਾਡੀ ਗਰਮੀ ( ਸੀਤ ) ਥੀਂ ਰਛਾ ਕਰਨ ਅਰ (ਕੁਝਕੁ ਲੋਹੇ ਦੇ) ਕੁੜਤੇ (ਬਣਾਏ ਅਰਥਾਤ ਸੰਜੋਆਂ) ਜੋ ਤੁਹਾਨੂੰ (ਇਕ ਦੂਸਰੇ ਦੀ) ਸਟ ਤੋਂ ਰਛਾ ਕਰਨ । ਇਸ ਪ੍ਰਕਾਰ (ਖੁਦਾ) ਆਪ- ਣੀਆਂ ਨਿਆਮਤਾਂ ਤੁਸਾਂ ਲੋਕਾਂ ਉੱਤੇ ਸੰਪੂਰਨ ਕਰਦਾ ਹੈ ਤਾ ਕਿ ਤੁਸੀਂ (ਉਸ ਦੇ ਅਗੇ) ਨਿਉਂ ਜਾਓ ॥੮੧॥ ਫੇਰ ਯਦੀ (ਲੋਕ ਏਤਨੀ ਸਿਛਾ ਦੇਣ ਕਰ ਕੇ ਭੀ) ਨਾ ਮੂੰਹ ਮੋੜਨ ਤਾਂ (ਹੇ ਪੈਯੰਬਰ) ਤੁਸਾਂ ਦੇ ਜ਼ਿੰਮੇ ਸਰਲ ਰੀਤੀ ਨਾਲ (ਖੁਦਾ ਦੇ ਹੁਕਮ) ਦਾ ਪਹੁੰਚਾ ਦੇਣਾ ਹੈ ਹੋਰ ਬਸ ॥੮੨ ॥ (ਇਹ ਲੋਕ) ਖੁਦਾ ਦੀਆਂ ਨਿਆਮਤਾਂ ਨੂੰ ਪਛਾਣਦੇ ਅਰ ਫੇਰ (ਜਾਣ ਬੁਝ ਕੇ) ਉਨ੍ਹਾਂ ਤੋਂ ਮੁਕਰਦੇ ਹਨ ਅਰ ਏਹਨਾਂ ਵਿਚੋਂ ਪਰਾਯਾ ਨਾ ਸ਼ੁਕਰੇ ਹਨ ॥੮੩ ॥ ਰੁਕੂਹ ੧੧॥ ਅਰ (ਲੋਕੋ ! ਉਸ ਲੈ ਦੇ ਦਿਨ ਦਾ ਸਮਰਣ ਕਰੋ) ਜਦੋਂ ਅਸੀਂ ਹਰ ਇਕ ਉੱਮਤ ਵਿਚੋਂ (ਉਸ ਉੱਮਤ ਦੇ ਪੈਯੰਬਰ ਨੂੰ) ਸਾਖੀ (ਬਣਾ ਕੇ) ਉਠਾ ਖੜਾ ਕਰਾਂਗੇ ਫੇਰ ਕਾਫਰਾਂ ਨੂੰ (ਬੋਲਣ ਤਥਾ ਬਾਰਤਾ ਕਰਨ ਦੀ) ਆਗਿਆ ਨਹੀਂ ਦਿਤੀ ਜਾਵੇਗੀ ਅਰ ਨਾ ਓਹਨਾਂ ਤਾਈਂ ਉਜਰ ਵਾਸਤੇ ਆਖਿਆ ਜਾਵੇਗਾ॥੮੪ ॥ ਅਰ ਜਿਨ੍ਹਾਂ ਲੋਕਾਂ ਨੇ ( ਖੁਦਾ ਦੇ ਦਰਬਾਰ
ਪੰਨਾ:ਕੁਰਾਨ ਮਜੀਦ (1932).pdf/299
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ